ਮਿਸੀਸਾਗਾ/ ਬਿਊਰੋ ਨਿਊਜ਼
ਗਰੀਨ ਸੈਂਟਰ ਕੈਂਟਰ ਅਤੇ ਰਿਸਰਚ ਇਨੋਵੇਸ਼ਨ ਕਮਰਸ਼ੀਅਲਾਈਜੇਸ਼ਨ ਸੈਂਟਰ ਅਤੇ ਜੇਰਾਕਸ ਰਿਸਰਚ ਸੈਂਟਰ ਆਫ ਕੈਨੇਡਾ ਦੇ ਐਗਜ਼ੀਕਿਊਟਿਵ ਨੇ ਬੀਤੀ 16 ਅਕਤੂਬਰ ਨੂੰ ਮਿਸੀਸਾਗਾ ‘ਚ ਐਕਸ.ਆਰ.ਸੀ.ਸੀ. ਇਨੋਵੇਸ਼ਨ ਹੱਬ ਵਿਚ ਇਨੋਵੇਸ਼ਨ 4-ਡੀ ਪ੍ਰੋਗਰਾਮ ਵਿਚ ਹਿੱਸਾ ਲਿਆ।
ਇਸ ਪ੍ਰੋਗਰਾਮ ‘ਚ ਮਿਸੀਸਾਗਾ ਮੇਅਰ ਬੋਨੀ ਕ੍ਰਾਮਬੀ ਨੇ ਇਨ੍ਹਾਂ ਐਗਜ਼ੀਕਿਊਟਿਵਸ ਨੂੰ ਸਰਟੀਫ਼ਿਕੇਟ ਆਫ ਰੇਕੋਗਨਿਸ਼ਨ ਪ੍ਰਦਾਨ ਕੀਤੇ। ਇਨੋਵੇਸ਼ਨ 4-ਡੀ ਨੂੰ ਇਨੋਵੇਸ਼ਨ ਹੱਬ ਵਲੋਂ ਕਰਵਾਇਆ ਗਿਆ ਅਤੇ ਇਸ ਵਿਚ ਪਾਰਟਨਰਸ ਨੂੰ ਆਪਣੇ ਇਨੋਵੇਸ਼ਨ ਵਿਚ ਨਿਵੇਸ਼ ਲਈ ਓਨਟਾਰੀਓ ਗਰੀਨ ਟੈਕ ਸਟਾਰਟਅਪਸ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਇਸ ਮੌਕੇ ‘ਤੇ ਰਿਸਰਚ, ਇਨੋਵੇਸ਼ਨ ਅਤੇ ਸਾਇੰਸ ਮੰਤਰੀ ਰੇਜਾ ਮੋਰਿਦੀ, ਮਿਸੀਸਾਗਾ ਦੀ ਮੇਅਰ ਬੋਨੀ ਕ੍ਰਾਮਬੀ ਵੀ ਹਾਜ਼ਰ ਸੀ। ਇਨੋਵੇਸ਼ਨ ਹੱਬ ਨੇ ਇਸ ਤੋਂ ਪਹਿਲਾਂ ਟੋਰਾਂਟੋ ਨੂੰ ਕਾਰਪੋਰੇਟ ਇਨੋਵੇਸ਼ਨ ਲਈ ਟਾਪ-10 ਸ਼ਹਿਰਾਂ ਵਿਚੋਂ ਇਕ ਸਥਾਨ ਦਿੱਤਾ ਹੈ। ઠ