0.2 C
Toronto
Wednesday, December 3, 2025
spot_img
Homeਦੁਨੀਆਬ੍ਰਿਟਿਸ਼ ਯੂਨੀਵਰਸਿਟੀਆਂ 'ਚ ਦਾਖ਼ਲਿਆਂ ਲਈ ਭਾਰਤੀ ਪਾੜ੍ਹੇ ਹੋਏ ਪੱਬਾਂ ਭਾਰ

ਬ੍ਰਿਟਿਸ਼ ਯੂਨੀਵਰਸਿਟੀਆਂ ‘ਚ ਦਾਖ਼ਲਿਆਂ ਲਈ ਭਾਰਤੀ ਪਾੜ੍ਹੇ ਹੋਏ ਪੱਬਾਂ ਭਾਰ

ਪਿਛਲੇ ਸਾਲ ਦੇ ਮੁਕਾਬਲੇ 365 ਫੀਸਦੀ ਵਾਧਾ ਹੋਇਆ
ਲੰਡਨ/ਬਿਊਰੋ ਨਿਊਜ਼
ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿਚ ਹੁੰਦੇ ਵੱਖ ਵੱਖ ਕੋਰਸਾਂ ਦੇ ਦਾਖਲਿਆਂ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਵਿਚ ਇਸ ਸਾਲ ਪਿਛਲੇ ਸਾਲ ਮੁਕਾਬਲੇ 36 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਬਰਤਾਨੀਆ ਦੇ ਸੈਂਟਰਲਾਈਜ਼ਡ ਯੂਨੀਵਰਸਿਟੀ ਐਪਲੀਕੇਸ਼ਨ ਸਿਸਟਮ ਯੂਸੀਏਐੱਸ (ਯੂਨੀਵਰਸਿਟੀਜ਼ ਐਂਡ ਕਾਲਜਿਜ਼ ਐਡਮਿਸ਼ਨਜ਼ ਸਰਵਿਸ) ਨੇ ਕਿਹਾ ਕਿ ਇਸ ਸਾਲ ਬਰਤਾਨੀਆ ਵਿਚਲੀਆਂ ਯੂਨੀਵਰਸਿਟੀਆਂ ਵਿਚ ਅੰਡਰ ਗਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਭਾਰਤ ਤੋਂ 4470 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਹਾਲਾਂਕਿ ਇਨ੍ਹਾਂ ਅੰਕੜਿਆਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਕਿੰਨੇ ਭਾਰਤੀ ਵਿਦਿਆਰਥੀ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਵਿਚ ਕਾਮਯਾਬ ਹੋਣਗੇ, ਪਰ ਇਸ ਤੋਂ ਬਰਤਾਨੀਆ ਵਿਚ ਉੱਚ ਸਿੱਖਿਆ ਲਈ ਭਾਰਤੀ ਵਿਦਿਆਰਥੀਆਂ ਵਿਚ ਵੱਧ ਰਿਹਾ ਰੁਝਾਨ ਸਪੱਸ਼ਟ ਹੋ ਰਿਹਾ ਹੈ।
ਯੂਸੀਏਐੱਸ ਨੇ ਨਾਲ ਹੀ ਯੂਰੋਪੀਅਨ ਯੂਨੀਅਨ ਤੋਂ ਆਈਆਂ ਬਹੁਤ ਸਾਰੀਆਂ ਅਰਜ਼ੀਆਂ ਬਾਰੇ ਵੀ ਖੁਲਾਸਾ ਕੀਤਾ ਹੈ।
ਯੂਸੀਏਐੱਸ ਦੇ ਵਿਦੇਸ਼ੀ ਮਾਮਲਿਆਂ ਬਾਰੇ ਨਿਰਦੇਸ਼ਕ ਹੈਲੇਨ ਥੋਰਨ ਨੇ ਕਿਹਾ ਕਿ ਬਰਤਾਨਵੀ ਯੂਨੀਵਰਸਿਟੀਆਂ ਆਪਣੇ ਪੜ੍ਹਾਈ ਦੇ ਮਿਆਰ ਅਤੇ ਤਜਰਬੇ ਕਾਰਨ ਯੂਰੋਪੀਅਨ ਯੂਨੀਅਨ ਤੇ ਹੋਰ ਮੁਲਕਾਂ ਦੇ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਹਨ। ਅਜਿਹੇ ਕਈ ਕਾਰਨ ਹਨ ਜਿਸ ਕਾਰਨ ਯੂਰੋਪੀਅਨ ਯੂਨੀਅਨ ਤੇ ਹੋਰਨਾਂ ਮੁਲਕਾਂ ਦੇ ਵਿਦਿਆਰਥੀਆਂ ਵੱਲੋਂ ਇੱਥੇ ਦਾਖਲਿਆਂ ਲਈ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਯੂਰੋਪੀਅਨ ਯੂਨੀਅਨ ਦੇ ਵਿਦਿਆਰਥੀਆਂ ਵੱਲੋਂ ਦਾਖਲਿਆਂ ਲਈ ਭੇਜੀਆਂ ਅਰਜ਼ੀਆਂ ਦੀ ਗਿਣਤੀ ਇਸ ਸਾਲ 3.4 ਫੀਸਦੀ ਦੇ ਵਾਧੇ ਨਾਲ 43,510 ਹੋ ਗਈ ਹੈ ਜਦਕਿ ਕੌਮਾਂਤਰੀ ਪੱਧਰ ‘ਤੇ ਵਿਦਿਆਰਥੀਆਂ ਦੀ ਗਿਣਤੀ 11 ਫੀਸਦੀ ਦੇ ਵਾਧੇ ਨਾਲ 58,450 ਤੱਕ ਪਹੁੰਚੀ ਹੈ। ਇਸ ਸਾਲ ਚੀਨ ਦੇ 11,920 ਵਿਦਿਆਰਥੀਆਂ ਨੇ ਦਾਖਲਿਆਂ ਲਈ ਅਰਜ਼ੀਆਂ ਭੇਜੀਆਂ ਹਨ।

RELATED ARTICLES
POPULAR POSTS