ਪੰਜਾਬ ਤੇ ਇਜ਼ਰਾਈਲ ਵੱਲੋਂ ਖੇਤੀ ਖੋਜ ਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਚਾਰ ਸਮਝੌਤੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਲ ਸੰਭਾਲ ਅਤੇ ਪ੍ਰਬੰਧ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਖੋਜ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਨਾਲ ਚਾਰ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਇਜ਼ਰਾਈਲ ਦੌਰੇ ਦੇ ਦੂਜੇ ਦਿਨ ਉਨ੍ਹਾਂ ਦੀ ਹਾਜ਼ਰੀ ਵਿੱਚ ਇਨ੍ਹਾਂ ਸਮਝੌਤਿਆਂ ‘ਤੇ ਸਹੀ ਪਾਈ ਗਈ ਜਿਨ੍ਹਾਂ ਦਾ ਉਦੇਸ਼ ਖੇਤੀਬਾੜੀ, ਜਲ ਪ੍ਰਬੰਧ ਅਤੇ ਹੋਮ ਲੈਂਡ ਸੁਰੱਖਿਆ ਵਰਗੇ ਮੁੱਖ ਖੇਤਰਾਂ ਵਿੱਚ ਦੋਵਾਂ ਧਿਰਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਝੌਤੇ ਜਲ ਪ੍ਰਬੰਧ ਅਤੇ ਖੇਤੀਬਾੜੀ ਖੋਜ ਤੇ ਸਿੱਖਿਆ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਲੋੜੀਂਦੀ ਤਕਨੀਕੀ ਮੁਹਾਰਤ ਅਤੇ ਗਿਆਨ ਪ੍ਰਾਪਤ ਕਰਨ ਵਾਸਤੇ ਸੂਬੇ ਲਈ ਮਦਦਗਾਰ ਹੋਣਗੇ। ਜਲ ਪ੍ਰਬੰਧ ਬਾਰੇ ਸਹਿਮਤੀ ਪੱਤਰ ‘ਤੇ ਹਸਤਾਖ਼ਰ ਪੰਜਾਬ ਜਲ ਸਰੋਤ ਪ੍ਰਬੰਧ ਅਤੇ ਵਿਕਾਸ ਕਾਰਪੋਰੇਸ਼ਨ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਡਿਵੈਲਪਮੈਂਟ ਐਂਡ ਇੰਟਰਪ੍ਰਾਈਜ ਲਿਮਟਿਡ ਨੇ ਕੀਤੇ। ਇਸ ਸਮਝੌਤੇ ਹੇਠ ਮੇਕੋਰੋਟ ਪੰਜਾਬ ਲਈ ਜਲ ਸੰਭਾਲ ਅਤੇ ਪ੍ਰਬੰਧ ਯੋਜਨਾ ਤਿਆਰ ਕਰੇਗੀ ਅਤੇ ਇਸ ਸਬੰਧ ਵਿੱਚ ਢੁਕਵੀਂ ਤਕਨਾਲੋਜੀ ਵਰਤੇ ਜਾਣ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਇਲਾਵਾ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਆਦਿ ਵੀ ਤਿਆਰ ਕਰੇਗੀ। ਇਸ ਦੇ ਵਾਸਤੇ ਬੁਨਿਆਦੀ ਡੇਟਾ ਪੰਜਾਬ ਜਲ ਸਰੋਤ ਪ੍ਰਬੰਧ ਅਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।
ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਇਜ਼ਰਾਈਲ ਨਾਲ ਸਮਝੌਤਾ
ਇਜ਼ਰਾਈਲ ਤੋਂ ਮਿਜ਼ਾਈਲਾਂ, ਡਿਫੈਂਸ ਸਿਸਟਮ ਤੇ ਜਹਾਜ਼ ਖਰੀਦੇਗਾ ਭਾਰਤ
ਯੇਰੋਸ਼ਲਮ : ਸਰਕਾਰੀ ਮਾਲਕੀ ਵਾਲੀ ਮੋਹਰੀ ਇਜ਼ਰਾਈਲੀ ਰੱਖਿਆ ਕੰਪਨੀ ਨੇ ਆਖਿਆ ਕਿ ਉਸ ਨੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀਆਂ ਬਰਾਕ 8 ਮਿਜ਼ਾਈਲਾਂ ਅਤੇ ਭਾਰਤੀ ਜਲ ਸੈਨਾ ਲਈ ਮਿਜ਼ਾਈਲ ਡਿਫ਼ੈਂਸ ਸਿਸਟਮ ਸਪਲਾਈ ਕਰਨ ਲਈ ਕਰਾਰ ਕੀਤਾ ਹੈ। ਇਜ਼ਰਾਈਲੀ ਕਾਰੋਬਾਰੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਆਈਏਆਈ ਨੇ ਆਖਿਆ ਹੈ ਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਬੀਈਐਲ ਇਸ ਪ੍ਰਾਜੈਕਟ ਲਈ ਮੁੱਖ ਨਿਰਮਾਣਕਾਰ ਹੋਵੇਗੀ।
ਰਿਪੋਰਟ ਮੁਤਾਬਕ ਆਈਏਆਈ ਲੰਮੀ ਦੂਰੀ ਦੀ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ (ਐਲਆਰ-ਐਸਏਐਮ) ਅਤੇ ਵਾਯੂ ਅਤੇ ਮਿਜ਼ਾਈਲ ਡਿਫੈਂਸ ਸਿਸਟਮ (ਏਐਮਡੀ), ਏਐਮਡੀ ਸਿਸਟਮ ਬਰਾਕ 8 ਦਾ ਮਰੀਨ ਵਰਜ਼ਨ, ਭਾਰਤੀ ਜਲ ਸੈਨਾ ਲਈ 8 ਜਹਾਜ਼ ਸਪਲਾਈ ਕਰੇਗੀ।
ਆਈਏਆਈ ਇਜ਼ਰਾਈਲ ਦੀ ਸਭ ਤੋਂ ਵੱਡੀ ਏਅਰੋਸਪੇਸ ਅਤੇ ਰੱਖਿਆ ਕੰਪਨੀ ਹੈ ਜੋ ਐਂਟੀ ਮਿਜ਼ਾਈਲ, ਏਰੀਅਲ ਸਿਸਟਮ ਅਤੇ ਖੁਫ਼ੀਆ ਤੇ ਸਾਈਬਰ ਸੁਰੱਖਿਆ ਸਿਸਟਮ ਸਮੇਤ ਡਿਫੈਂਸ ਸਿਸਟਮ ਬਣਾਉਂਦੀ ਤੇ ਸਪਲਾਈ ਕਰਦੀ ਹੈ। ਆਈਏਆਈ ਦੇ ਸੀਈਓ ਤੇ ਮੁਖੀ ਨਿਮਰੌਦ ਸ਼ੈਫਰ ਨੇ ਕਿਹਾ ”ਆਈਏਆਈ ਦੀ ਭਾਰਤ ਨਾਲ ਸਾਂਝ ਬਹੁਤ ਪੁਰਾਣੀ ਹੈ ਜੋ ਸਾਂਝੇ ਤੌਰ ‘ਤੇ ਸਿਸਟਮ ਵਿਕਾਸ ਤੇ ਨਿਰਮਾਣ ਦੇ ਰੂਪ ਵਿਚ ਸਾਹਮਣੇ ਆਈ ਹੈ।”
Check Also
ਰੂਸ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਲਗਾਵਾਂਗੇ ਪਾਬੰਦੀਆਂ : ਟਰੰਪ
ਯੂਕਰੇਨ ਜੰਗ ’ਤੇ ਟਰੰਪ ਦੀ ਪੂਤਿਨ ਨੂੰ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …