-13.8 C
Toronto
Thursday, January 15, 2026
spot_img
Homeਦੁਨੀਆ50 ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ

50 ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਪਿਛਲੇ ਸਾਲ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਆਪਣੀ ਨਾਗਰਿਕਤਾ ਦਿੱਤੀ ਹੈ। ਅਮਰੀਕੀ ਨਾਗਰਿਕਤਾ ਪਾਉਣ ਦੇ ਮਾਮਲੇ ‘ਚ ਮੈਕਸੀਕੋ ਦੇ ਬਾਅਦ ਭਾਰਤੀ ਨਾਗਰਿਕ ਦੂਜੇ ਸਥਾਨ ‘ਤੇ ਹਨ।
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਦੀ ਨਵੀਂ ਰਿਪੋਰਟ ਅਨੁਸਾਰ ਸਾਲ 2017 ਵਿਚ 50,802 ਭਾਰਤੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ। ਜੇਕਰ ਇਸ ਗਿਣਤੀ ਦੀ ਤੁਲਨਾ 2016 ਦੀ ਗਿਣਤੀ ਨਾਲ ਕਰੀਏ ਤਾਂ ਉਸ ਨਾਲੋਂ ਇਹ ਚਾਰ ਹਜ਼ਾਰ ਜ਼ਿਆਦਾ ਹੈ। ਸਾਲ 2016 ਵਿਚ 46,188 ਭਾਰਤੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ ਸੀ ਜਦਕਿ ਸਾਲ 2015 ਵਿਚ 42,213 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕੀਤੀ ਸੀ। ਡੀਐੱਚਐੱਸ ਮੁਤਾਬਿਕ 2017 ਵਿਚ ਕੁਲ 7,07,265 ਵਿਦੇਸ਼ੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ ਸੀ। ਨਾਗਰਿਕਤਾ ਪਾਉਣ ਵਾਲੇ ਵਿਦੇਸ਼ੀਆਂ ਵਿਚ ਮੈਕਸੀਕੋ ਪਹਿਲੇ ਸਥਾਨ ‘ਤੇ ਰਿਹਾ। ਮੈਕਸੀਕੋ ਦੇ 1,18,559 ਨਾਗਰਿਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ ਸੀ। ਅਮਰੀਕੀ ਨਾਗਰਿਕਤਾ ਪਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਦੂਜੇ ਸਥਾਨ ‘ਤੇ ਰਿਹਾ। ਇਸ ਦੇ ਬਾਅਦ ਚੀਨ (37,674), ਫਿਲਪੀਨ (36,828), ਡੋਮੀਨਿਕਨ ਗਣਰਾਜ (29,734) ਤੇ ਕਿਊਬਾ (25,961) ਦੇ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਸੀ।
ਪੁਰਸ਼ਾਂ ਤੋਂ ਜ਼ਿਆਦਾ ਮਿਲੀ ਔਰਤਾਂ ਨੂੰ ਨਾਗਰਿਕਤਾ
ਡੀਐੱਚਐੱਸ ਦੇ ਅੰਕੜਿਆਂ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਪੁਰਸ਼ਾਂ (3,10,987) ਨਾਲੋਂ ਜ਼ਿਆਦਾ ਔਰਤਾਂ (3,96,234) ਨੂੰ ਅਮਰੀਕੀ ਨਾਗਰਿਕਤਾ ਮਿਲੀ। ਕੈਲੀਫੋਰਨੀਆ, ਨਿਊਜਰਸੀ ‘ਚ ਵਸੇ ਭਾਰਤੀ ਡੀਐੱਚਐੱਸ ਦੇ ਅੰਕੜਿਆਂ ਅਨੁਸਾਰ ਅਮਰੀਕਾ ਦੀ ਨਵੀਂ ਨਾਗਰਿਕਤਾ ਪਾਉਣ ਵਾਲੇ 12 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੈਲੀਫੋਰਨੀਆ ‘ਚ ਵਸੇ ਹੋਏ ਹਨ। ਇਸ ਦੇ ਬਾਅਦ ਭਾਰਤੀਆਂ ਨੇ ਨਿਊਜਰਸੀ (5,900) ਤੇ ਟੈਕਸਾਸ (3,700) ਦੇ ਰਹਿਣ ਲਈ ਚੁਣਿਆ ਗਿਆ ਹੈ।

RELATED ARTICLES
POPULAR POSTS