Breaking News
Home / ਦੁਨੀਆ / ਕਰੋਨਾ ਤੋਂ ਦਹਿਲਿਆ ਅਮਰੀਕਾ

ਕਰੋਨਾ ਤੋਂ ਦਹਿਲਿਆ ਅਮਰੀਕਾ

ਅਮਰੀਕਾ ਨੇ ਕੋਰੋਨਾ ਖਿਲਾਫ ਲੜਾਈ ‘ਚ ਉਤਾਰੀ ਫੌਜ, ਨਿਊਯਾਰਕ ਭੇਜੇ 1000 ਫੌਜੀ
ਵਾਸ਼ਿੰਗਟਨ : ਕਰੋਨਾ ਵਾਇਰਸ ਮਹਾਂਮਾਰੀ ਨਾਲ ਲੜਾਈ ‘ਚ ਅਮਰੀਕਾ ਨੇ ਫੌਜ ਨੂੰ ਉਤਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਨਿਊਯਾਰਕ ਸ਼ਹਿਰ ‘ਚ ਕਰੋਨਾ ਨਾਲ ਲੜਨ ਲਈ 1000 ਫੌਜੀ ਤਾਇਨਾਤ ਹਨ। ਨਾਲ ਹੀ ਟਰੰਪ ਨੇ ਕਿਹਾ ਕਿ ਆਉਣ ਵਾਲਾ ਇਕ ਹਫ਼ਤਾ ਬੇਹੱਦ ਕਠਿਨ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਜੇਵਿਟਸ ਸੈਂਟਰ ‘ਚ ਲਗਭਗ 300 ਕਰਮਚਾਰੀ ਕੰਮ ਕਰਨਗੇ, ਜਿਸ ਨੂੰ ਇਕ ਹਸਪਤਾਲ ‘ਚ ਬਦਲ ਦਿੱਤਾ ਹੈ। ਹੋਰ ਸਿਹਤ ਕਰਮਚਾਰੀਆਂ ਨੂੰ ਨਿਊਯਾਰਕ ਦੇ ਵੱਖ-ਵੱਖ ਹਸਪਤਾਲਾਂ ‘ਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਕੈਲੀਫੋਰਨੀਆ, ਨਿਊਯਾਰਕ ਅਤੇ ਵਾਸ਼ਿੰਗਟਨ ਸੂਬੇ ‘ਚ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ। ਟਰੰਪ ਨੇ ਕਿਹਾ ਕਿ ਮਹਾਂਮਾਰੀ ਨੂੰ ਦੇਖਦੇ ਹੋਏ ਹੋਰ ਸਿਹਤ ਕਰਮਚਾਰੀਆਂ ਨੂੰ ਸੂਬੇ ‘ਚ ਭੇਜਿਆ ਜਾਵੇਗਾ ਕਿਉਂਕਿ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਹਸਪਤਾਲਾਂ ‘ਚ ਮਰੀਜ਼ ਲਗਾਤਾਰ ਵਧਦੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਕ ਤਰ੍ਹਾਂ ਨਾਲ ਯੁੱਧ ‘ਚ ਜਾ ਰਹੇ ਹਾਂ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …