9 C
Toronto
Monday, October 27, 2025
spot_img
Homeਦੁਨੀਆਜ਼ੈਡ ਐਨਰਜ਼ੀ ਵੱਲੋਂ ਕਰੋਨਾ ਨੂੰ ਕੰਟਰੋਲ ਕਰਨ ਲਈ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ...

ਜ਼ੈਡ ਐਨਰਜ਼ੀ ਵੱਲੋਂ ਕਰੋਨਾ ਨੂੰ ਕੰਟਰੋਲ ਕਰਨ ਲਈ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫਰੀ ਗੈਸ

ਔਕਲੈਂਡ/ਹਰਜਿੰਦਰ ਸਿੰਘ ਬਸਿਆਲਾ : ਜਦੋਂ ਦੇਸ਼ ਅਤੇ ਉਥੇ ਵਸਦੇ ਲੋਕ ਜਿਨ੍ਹਾਂ ਦੇ ਨਾਲ ਨਾਲ ਵੱਡੇ-ਵੱਡੇ ਬਿਜ਼ਨਸ ਅਦਾਰੇ ਚਲਦੇ ਹੋਣ ਅਤੇ ਉਹ ਮਹਾਂਮਾਰੀ ਮਾਰੀ ਦੇ ਨਾਲ ਜੂਝ ਰਹੇ ਹੋਣ ਤਾਂ ਵੱਡੀਆਂ ਕੰਪਨੀਆਂ ਆਪਣੇ ਵੱਡੇਪਨ ਦਾ ਸਬੂਤ ਪੇਸ਼ ਕਰਦੀਆਂ ਹਨ। ਨਿਊਜ਼ੀਲੈਂਡ ਧਰਤੀ ਦੇ ਨਕਸ਼ੇ ਉਤੇ ਐਨ ਸਿਰੇ ਉਤੇ ਵਸਿਆ ਇਕ ਸਿਰੇ ਦੀ ਕੁਦਰਤੀ ਸੁੰਦਰਤਾ ਵਾਲਾ ਦੇਸ਼ ਹੈ। ਇਸਦੇ ਨਾਂਅ ਦਾ ਦੂਜਾ ਭਾਗ ਅੰਗਰੇਜ਼ੀ ਦੇ ਅੱਖਰ ‘ਜ਼ੈਡ’ ਤੋਂ ਸ਼ੁਰੂ ਹੁੰਦਾ ਹੈ ਅਤੇ ਇਥੇ ਦੀ ਇਕ ਕੰਪਨੀ ਨੇ ਆਪਣਾ ਨਾਂਅ ਵੀ ਅੰਗਰੇਜ਼ੀ ਵਰਣਮਾਲਾ ਦੇ ਆਖਰੀ ਅੱਖਰ ‘ਜ਼ੈਡ’ ਤੋਂ ਰੱਖਿਆ ਹੋਇਆ ਹੈ। ਨਿਊਜ਼ੀਲੈਂਡ ਦੀ ਇਹ ਵੱਡੀ ਗੈਸ ਕੰਪਨੀ (ਪੈਟਰੋਲ ਪੰਪ ਆਦਿ) ‘ਜ਼ੈਡ ਅਨਰਜ਼ੀ’ ਨੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਕਿਨਾਰੇ ਕਰਨ ਲਈ ਦੇਸ਼ ਦੀਆਂ ਲਗਪਗ 700 ਸੇਂਟ ਜੋਹਨ ਐਂਬੂਲੈਂਸਾਂ ਨੂੰ ਇਕ ਮਹੀਨਾ ਫਰੀ ਗੈਸ (ਪੈਟਰੋਲ-ਡੀਜ਼ਲ, ਐਲ.ਪੀ. ਜੀ ਆਦਿ) ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਕਿਸੇ ਵੀ ਸੰਭਾਵਿਤ ਮਰੀਜ਼ ਨੂੰ ਹਸਪਤਾਲ ਦੇ ਵਿਚ ਪਹੁੰਚਾਉਣ ਦੇ ਲਈ ਤੁਰੰਤ ਐਂਬੂਲੈਂਸ ਭਜਾਈ ਜਾ ਸਕੇ। ਇਹ ਐਂਬੂਲੈਂਸਾਂ ਸਲਾਨਾ 4 ਲੱਖ ਲੋਕਾਂ ਨੂੰ ਹੰਗਾਮੀ ਹਾਲਤ ਵਿਚ ਹਸਪਤਾਲ ਪਹੁੰਚਾਦੀਆਂ ਹਨ। ਕੁਝ ਭਾਰਤੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੇ ਵੀ ਦੇਸ਼ ਨੂੰ ਐਂਬੂਲੈਂਸ ਵੈਨਾਂ ਦਾਨ ਕੀਤੀਆਂ ਹੋਈਆਂ ਹਨ ਅਤੇ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਲੈਵਲ-4 ਮਹਾਂਮਾਰੀ ਦਾ ਸਮਾਂ ਚੱਲ ਰਿਹਾ ਹੈ ਅਤੇ ਲੋਕ 24 ਅਪ੍ਰੈਲ ਤੱਕ ਘਰਾਂ ਵਿਚ ਆਪਣੇ-ਆਪ ਨੂੰ ਸੁਰੱਖਿਅਤ ਰੱਖ ਰਹੇ ਹਨ। ਇਸ ਵੇਲੇ ਕੁਝ ਜਰੂਰੀ ਬਿਜ਼ਨਸ ਹੀ ਚੱਲ ਰਹੇ ਹਨ।

RELATED ARTICLES
POPULAR POSTS