-4.7 C
Toronto
Wednesday, December 3, 2025
spot_img
HomeਕੈਨੇਡਾFrontਐਲਨ ਮਸਕ ਦੇ ਸਟਾਰਸ਼ਿਪ ਰਾਕੇਟ ’ਚ ਟੈਸਟਿੰਗ ਦੌਰਾਨ ਹੋਇਆ ਧਮਾਕਾ

ਐਲਨ ਮਸਕ ਦੇ ਸਟਾਰਸ਼ਿਪ ਰਾਕੇਟ ’ਚ ਟੈਸਟਿੰਗ ਦੌਰਾਨ ਹੋਇਆ ਧਮਾਕਾ


ਅੱਗ ਦੀਆਂ ਲਪਟਾਂ ਤੇ ਧੂੰਆਂ ਦੂਰ-ਦੂਰ ਤੱਕ ਦਿੱਤਾ ਦਿਖਾਈ
ਬੋਕਾਚਿਕਾ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੇ ਸਟਾਰਸ਼ਿਪ-36 ਰਾਕੇਟ ’ਚ ਟੈਸਟਿੰਗ ਦੌਰਾਨ ਧਮਾਕਾ ਹੋ ਗਿਆ। ਇਹ ਧਮਾਕਾ ਟੈਕਸਾਸ ਦੀ ਸਟਾਰਬੇਸ ਟੈਸਟਿੰਗ ਸਾਈਟ ’ਤੇ ਹੋਇਆ ਅਤੇ ਰਾਕੇਟ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਿਆ, ਜਿਸ ਦੀਆਂ ਲਪਟਾਂ ਅਤੇ ਧੂੰਆਂ ਦੂਰ-ਦੂਰ ਤੱਕ ਦਿਖਾਈ ਦਿੱਤਾ। ਇਸ ਧਮਾਕੇ ਦਾ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਰਾਕੇਟ ਦੇ ਉਪਰੀ ਹਿੱਸੇ ’ਚ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਅਤੇ ਫਿਰ ਪੂਰਾ ਰਾਕੇਟ ਧਮਾਕੇ ਦੇ ਨਾਲ ਫਟ ਜਾਂਦਾ ਹੈ। ਸਪੇਸਐਕਸ ਨੇ ਇਸ ਹਾਦਸੇ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਕਿ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲਿਆਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ। ਇਹ ਧਮਾਕਾ ਭਾਰਤੀ ਸਮੇਂ ਅਨੁਸਾਰ ਅੱਜ ਵੀਰਵਾਰ 19 ਜੂਨ ਨੂੰ ਸਵੇਰੇ 9:30 ਵਜੇ ਹੋਇਆ।

RELATED ARTICLES
POPULAR POSTS