16.4 C
Toronto
Monday, September 7, 2026
spot_img
Homeਭਾਰਤਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੀ ਜਾਇਦਾਦ ਕੁਰਕ ਕਰਨ...

ਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ

ਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੀ ਜਾਇਦਾਦ ਕੁਰਕ ਕਰਨ ਦੇ ਹੁਕਮਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਫੋਰਟਿਸ ਹੈਲਥ ਕੇਅਰ ਦੇ ਪ੍ਰਮੋਟਰ ਸਿੱਖ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦੀਆਂ 2 ਹੋਲਡਿੰਗ ਕੰਪਨੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਰ.ਐੱਚ. ਸੀ. ਹੋਲਡਿੰਗਜ਼ (ਸਿੰਗਾਪੁਰ) ਅਤੇ ਆਸਕਰ ਇਨਵੈਸਟਮੈਂਟ (ਨਵੀਂ ਦਿੱਲੀ) ਦੋਵੇਂ ਪ੍ਰਾਈਵੇਟ ਕੰਪਨੀਆਂ ਹਨ, ਜਿਨ੍ਹਾਂ ਦੀ ਜਾਇਦਾਦ ਕੁਰਕ ਹੋਵੇਗੀ, ਜੋ ਕਿ ਕਿਤੇ ਵੀ ਗਿਰਵੀ ਨਹੀਂ ਹੈ।
ਅਦਾਲਤ ਨੇ ਆਰ.ਐੱਚ. ਸੀ. ਹੋਲਡਿੰਗਜ਼ ਦੇ ਬੈਂਕ ਖਾਤੇ ਦੀ ਵਰਤੋਂ ‘ਤੇ ਵੀ ਰੋਕ ਲਾ ਦਿੱਤੀ ਹੈ। ਇਸ ਖਾਤੇ ਵਿਚੋਂ ਸਿਰਫ਼ ਕਰਮਚਾਰੀਆਂ ਨੂੰ ਤਨਖ਼ਾਹਾਂ ਦਿੱਤੀਆਂ ਜਾ ਸਕਦੀਆਂ ਹਨ। ਅਦਾਲਤ ਨੇ ਮਾਲਵਿੰਦਰ ਅਤੇ ਸ਼ਵਿੰਦਰ ਨੂੰ ਬਿਨਾ ਗਿਰਵੀ ਵਾਲੀ ਨਿੱਜੀ ਜਾਇਦਾਦ ਦੀ ਜਾਣਕਾਰੀ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਇਹ ਹੈ ਮਾਮਲਾ : ਅਦਾਲਤ ਨੇ ਇਹ ਹੁਕਮ ਜਾਪਾਨ ਦੀ ਦਾਇਚੀ ਸੈਂਕਿਓ ਨੂੰ 3,500 ਕਰੋੜ ਰੁਪਏ ਦੇਣ ਦੇ ਸੰਦਰਭ ਵਿਚ ਦਿੱਤਾ ਹੈ। ਮਾਲਵਿੰਦਰ ਅਤੇ ਸ਼ਵਿੰਦਰ ਦਾਇਚੀ ਦੇ ਖ਼ਿਲਾਫ਼ ਸਿੰਗਾਪੁਰ ਆਰਬੀਟ੍ਰੇਸ਼ਨ ਅਦਾਲਤ ਵਿਚ ਕੇਸ ਕਰ ਚੁੱਕੇ ਹਨ। ਦਿੱਲੀ ਹਾਈਕੋਰਟ ਨੇ ਆਰਬੀਟ੍ਰੇਸ਼ਨ ਅਦਾਲਤ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ।
ਸਿੱਖ ਭਰਾਵਾਂ ਨੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਇਹ ਕਹਿ ਕੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਕਿ ਆਰਬੀਟ੍ਰਏਸ਼ਨ ਅਦਾਲਤ ਦਾ ਫ਼ੈਸਲਾ ਭਾਰਤ ਵਿਚ ਲਾਗੂ ਨਹੀਂ ਹੋ ਸਕਦਾ ਪਰ ਕੋਰਟ ਨੇ ਇਹ ਦਲੀਲ ਰੱਦ ਕਰ ਦਿੱਤੀ। ਮਾਮਲਾ ਰਨਬੈਕਸੀ ਨਾਲ ਜੁੜਿਆ ਹੋਇਆ ਹੈ। ਸਿੱਖ ਭਰਾਵਾਂ ਨੇ 2008 ਵਿਚ ਦਾਇਚੀ ਨੂੰ ਕਰੀਬ 29,000 ਕਰੋੜ ਰੁਪਏ ਵਿਚ ਵੇਚਿਆ ਸੀ। ਅਮਰੀਕੀ ਡਰੱਗ ਰੈਗੂਲੇਟਰ ਐੱਫ. ਡੀ. ਏ. ਨੇ ਡਾਟੇ ‘ਚ ਧੋਖਾਧੜੀ ਕਾਰਨ ਰਨਬੈਕਸੀ ‘ਤੇ 3,250 ਕਰੋੜ ਜੁਰਮਾਨਾ ਲਾਇਆ। ਦਾਇਚੀ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਕੰਪਨੀ ਵੇਚਦੇ ਸਮੇਂ ਇਹ ਜਾਣਕਾਰੀ ਛੁਪਾਈ। ਸਿੰਘ ਭਰਾਵਾਂ ‘ਤੇ ‘ਫੋਰਟਿਸ ਹੈਲਥ ਕੇਅਰ’ ਅਤੇ ਉਨ੍ਹਾਂ ਦੀ ਫਾਇਨਾਂਸ਼ੀਅਲ ਸਰਵਿਸਿਜ਼ ਕੰਪਨੀ ਰੈਲੀਗੇਅਰ ਇੰਟਰਪ੍ਰਾਈਜਿਜ਼ ਤੋਂ ਗ਼ਲਤ ਤਰੀਕੇ ਨਾਲ ਪੈਸੇ ਕੱਢਣ ਦਾ ਦੋਸ਼ ਵੀ ਹੈ।

RELATED ARTICLES
POPULAR POSTS