-5.9 C
Toronto
Monday, January 5, 2026
spot_img
Homeਭਾਰਤਦਿੱਲੀ ਹਾਈਕੋਰਟ ਨੇ 'ਬਲੂ ਵੇਲ੍ਹ' ਗੇਮ ਕਰਕੇ ਹੋ ਰਹੀਆਂ ਖੁਦਕੁਸ਼ੀਆਂ 'ਤੇ ਕੀਤੀ...

ਦਿੱਲੀ ਹਾਈਕੋਰਟ ਨੇ ‘ਬਲੂ ਵੇਲ੍ਹ’ ਗੇਮ ਕਰਕੇ ਹੋ ਰਹੀਆਂ ਖੁਦਕੁਸ਼ੀਆਂ ‘ਤੇ ਕੀਤੀ ਚਿੰਤਾ

ਗੂਗਲ, ਫੇਸਬੁੱਕ ਤੇ ਯਾਹੂ ਸਮੇਤ ਇੰਟਰਨੈੱਟ ਕੰਪਨੀਆਂ ਨੂੰ ਗੇਮ ਦੇ ਲਿੰਕ ਹਟਾਉਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਦੁਨੀਆ ਭਰ ਵਿੱਚ ‘ਬਲੂ ਵੇਲ੍ਹ’ ਚੈਲੰਜ ਖੇਡਦੇ ਹੋਏ ਖੁਦਕੁਸ਼ੀ ਕਰਨ ਵਾਲੇ ਬੱਚਿਆਂ ਸਬੰਧੀ ਚਿੰਤਾ ਪ੍ਰਗਟ ਕੀਤੀ। ਜਸਟਿਸ ਗੀਤਾ ਮਿੱਤਲ ਤੇ ਜਸਟਿਸ ਸੀ ਹਰੀ ਸ਼ੰਕਰ ਨੇ ਚਿੰਤਾ ਪ੍ਰਗਟਾਈ ਕਿ ਬਾਲਗ ਕਿਉਂ ਇਸ ਖੇਡ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਵਿੱਚ ਸਰੀਰ ਨੂੰ ਜ਼ਖਮੀ ਕਰਨ ਵਰਗੇ ਖਤਰਨਾਕ ਕੰਮ ਸੌਂਪੇ ਜਾਂਦੇ ਹਨ। ਬੈਂਚ ਨੇ ਕਿਹਾ ਕਿ ਇਹ ਗੇਮ ਬੱਚਿਆਂ ਨੂੰ ਪ੍ਰਭਾਵਤ ਕਰਨ ਬਾਰੇ ਤਾਂ ਸਮਝਿਆ ਜਾ ਸਕਦਾ ਹੈ ਪਰ ਸਿਆਣੇ ਕਿਉਂ ਇਸ ਵਿੱਚ ਸ਼ਾਮਲ ਹੋ ਰਹੇ ਹਨ। ਹਾਈਕੋਰਟ ਨੇ, ਗੂਗਲ, ਫੇਸਬੁੱਕ ਤੇ ਯਾਹੂ ਸਮੇਤ ਇੰਟਰਨੈੱਟ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਕਿ ਬਲੂ ਵੇਲ੍ਹ ਦੇ ਲਿੰਕ ਹਟਾ ਦਿੱਤੇ ਜਾਣ।

 

RELATED ARTICLES
POPULAR POSTS