17.1 C
Toronto
Wednesday, October 7, 2026
spot_img
Homeਭਾਰਤਕੇਜਰੀਵਾਲ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਜੇਲ੍ਹ ’ਚ ਕਰਵਾਉਂਦੇ ਨੇ ਮਾਲਸ਼

ਕੇਜਰੀਵਾਲ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਜੇਲ੍ਹ ’ਚ ਕਰਵਾਉਂਦੇ ਨੇ ਮਾਲਸ਼

ਕੇਜਰੀਵਾਲ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਜੇਲ੍ਹ ’ਚ ਕਰਵਾਉਂਦੇ ਨੇ ਮਾਲਸ਼ਭਾਜਪਾ ਨੇ ਵੀਡੀਓ ਜਾਰੀ ਕਰਕੇ ਜੇਲ੍ਹ ’ਚ ਮਿਲ ਰਹੇ ਵੀਆਈਪੀ ਟ੍ਰੀਟਮੈਂਟ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਦੇ ਮਾਮਲੇ ’ਚ ਘਿਰੇ ਅਤੇ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਫਿਰ ਵਿਵਾਦਾਂ ਵਿਚ ਆ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਵੱਲੋਂ ਇਕ ਪੋਸਟ ਜਾਰੀ ਕੀਤੀ ਗਈ ਹੈ, ਜਿਸ ’ਚ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਜੇਲ੍ਹ ਅੰਦਰ ਮਸਾਜ ਕਰਵਾਉਂਦੇ ਦਿਖ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਈਡੀ ਨੇ ਵੀ ਕੋਰਟ ’ਚ ਇਕ ਹਲਫਨਾਮਾ ਅਤੇ ਕੁੱਝ ਤਸਵੀਰਾਂ ਦਿਖਾ ਕੇ ਇਸ ਦੀ ਸਿਕਾਇਤ ਕੀਤੀ ਸੀ। ਦਿੱਲੀ ਦੀ ਤਿਹਾੜ ਜੇਲ੍ਹ ਤੋਂ ਹੁਣ ਤੱਕ ਸਤਿੰਦਰ ਜੈਨ ਦੀ ਤਿੰਨ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ ਅਤੇ ਇਨ੍ਹਾਂ ਨੂੰ ਸੀਸੀਟੀਵੀ ਫੁਟੇਜ਼ ਦੱਸਿਆ ਗਿਆ ਹੈ। ਇਨ੍ਹਾਂ ਵੀਡੀਓਜ਼ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਸਤਿੰਦਰ ਜੈਨ ਦੇ ਪੈਰਾਂ, ਸਿਰ ਅਤੇ ਸਰੀਰ ਦੀ ਮਸਾਜ ਕਰ ਰਿਹਾ ਹੈ। ਇਹ ਵੀਡੀਓ ਸਤੰਬਰ ਮਹੀਨੇ ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ 26 ਸਕਿੰਟ ਦਾ ਹੈ, ਜਿਸ ’ਚ ਸਤਿੰਦਰ ਜੈਨ ਆਰਾਮ ਨਾਲ ਬਿਸਤਰ ’ਤੇ ਲੇਟੇ ਹੋਏ ਹਨ ਅਤੇ ਉਸ ਦੀ ਇਕ ਵਿਅਕਤੀ ਵੱਲੋਂ ਮਸਾਜ ਕੀਤੀ ਜਾ ਰਹੀ ਹੈ। ਜੇਲ੍ਹ ਦੇ ਉਸ ਕਮਰੇ ਅੰਦਰ ਕੁੱਝ ਅਖ਼ਬਾਰਾਂ ਅਤੇ ਮੈਗਜ਼ੀਨ ਵੀ ਪਏ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਈਡੀ ਨੇ ਵੀ ਆਰੋਪ ਲਗਾਇਆ ਸੀ ਕਿ ਤਿਹਾੜ ਜੇਲ੍ਹ ’ਚ ਸਤਿੰਦਰ ਜੈਨ ਨੂੰ ਵੀਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ।

 

RELATED ARTICLES
POPULAR POSTS