6.5 C
Toronto
Saturday, October 10, 2026
spot_img
Homeਭਾਰਤਰਾਜ ਬੱਬਰ ਨੇ ਯੂਪੀ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

ਰਾਜ ਬੱਬਰ ਨੇ ਯੂਪੀ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

ਰਾਜ ਬੱਬਰ ਨੇ ਯੂਪੀ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾਲਖਨਊ : ਕਾਂਗਰਸ ਦੇ ਮਹਾਂ ਸੰਮੇਲਨ ਤੋਂ ਬਾਅਦ ਪਾਰਟੀ ਵਿਚ ਬਦਲਾਅ ਨਜ਼ਰ ਆਉਣ ਲੱਗੇ ਹਨ। ਉਤਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਰਾਜ ਬੱਬਰ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਮਨਜੂਰ ਹੋਣ ਤੱਕ ਰਾਜ ਬੱਬਰ ਕੰਮਕਾਜ ਦੇਖਦੇ ਰਹਿਣਗੇ। ਕਾਂਗਰਸ ਵਿਚ ਦੋ ਦਿਨਾਂ ਦੌਰਾਨ ਇਹ ਤੀਜਾ ਅਸਤੀਫਾ ਹੈ। ਇਸ ਤੋਂ ਪਹਿਲਾਂ ਗੁਜਰਾਤ ਅਤੇ ਗੋਆ ਦੇ ਸੂਬਾ ਪ੍ਰਧਾਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਇਨ੍ਹਾਂ ਤਿੰਨਾਂ ਅਸਤੀਫਿਆਂ ਬਾਰੇ ਪਾਰਟੀ ਨੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜ ਬੱਬਰ ਲੰਮਾ ਸਮਾਂ ਸਮਾਜਵਾਦੀ ਪਾਰਟੀ ਵਿਚ ਰਹਿਣ ਤੋਂ ਬਾਅਦ ਕਾਂਗਰਸ ਵਿਚ ਆਏ ਸਨ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਪਾਰਟੀ ਦੇ ਮਹਾਂ ਸੰਮੇਲਨ ਵਿਚ ਨੌਜਵਾਨਾਂ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਕਹੀ ਸੀ।

RELATED ARTICLES

POPULAR POSTS