26.4 C
Toronto
Thursday, September 18, 2025
spot_img
HomeਕੈਨੇਡਾFrontਸੁਨਾਮ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ

ਸੁਨਾਮ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ

ਹਾਦਸੇ ਦੌਰਾਨ 1 ਬੱਚੇ ਸਮੇਤ 6 ਵਿਅਕਤੀਆਂ ਦੀ ਗਈ ਜਾਨ


ਸੁਨਾਮ/ਬਿਊਰੋ ਨਿਊਜ਼ : ਸੁਨਾਮ-ਪਟਿਅਆਲਾ ਮੁੱਖ ਸੜਕ ’ਤੇ ਪੈਂਦੇ ਪਿੰਡ ਮਰਦਖੇੜਾ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ 1 ਬੱਚੇ ਸਮੇਤ ਵਿਅਕਤੀਆਂ ਦੀ ਜਾਨ ਚਲੀ ਗਈ ਜੋ ਸਾਰੇ ਸੁਨਾਮ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਿ੍ਰਤਕ ਵਿਅਕਤੀ ਮਾਲੇਰਕੋਟਲਾ ਵਿਖੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਸੁਨਾਮ ਪਰਤ ਰਹੇ ਸਨ ਅਤੇ ਅਚਾਨਕ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ। ਮਾਰਕੀਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ ਸੁਨਾਮ ਦੇ ਨੀਰਜ ਸਿੰਗਲਾ ਆਪਣੀ ਕਾਰ ’ਚ ਆਪਣੇ ਸਾਥੀਆਂ ਸਮੇਤ ਮਾਲੇਰਕੋਟਲਾ ਸਥਿਤ ਬਾਬਾ ਹੈਦਰ ਸ਼ੇਖ ਦੀ ਦਰਗਾਹ ’ਤੇ ਮੱਥਾ ਟੇਕਣ ਤੋਂ ਬਾਅਦ ਸੁਨਾਮ ਪਰਤ ਰਹੇ ਸਨ ਅਤੇ ਰਾਤੀਂ ਡੇਢ ਵਜੇ ਇਹ ਹਾਦਸਾ ਵਾਪਰ ਗਿਆ। ਪ੍ਰਾਪਤ ਹੋਈ ਜਾਣਕਾਰੀ ਉਲਟ ਦਿਸ਼ਾ ਤੋਂ ਆ ਰਹੇ ਇਕ ਟੈਂਕਰ ਅਤੇ ਇਕ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਹੋਈ ਅਤੇ ਇਨ੍ਹਾਂ ਦੋਵੇਂ ਗੱਡੀਆਂ ਵਿਚਾਲੇ ਇਹ ਮੰਦਭਾਗੀ ਕਾਰ ਫਸ ਗਈ ਅਤੇ ਕਾਰ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਗਈ। ਮਿ੍ਰਤਕਾਂ ਦੀ ਪਛਾਣ ਸੁਨਾਮ ਵਾਸੀ ਦੀਪਕ ਜਿੰਦਲ (30), ਨੀਰਜ ਸਿੰਗਲਾ (37) ਅਤੇ ਉਨ੍ਹਾਂ ਦੇ ਸਾਢੇ ਚਾਰ ਸਾਲ ਦੇ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45) ਅਤੇ ਦਿਵੇਸ਼ ਜਿੰਦਲ (33) ਅਤੇ ਵਿਜੈ ਕੁਮਾਰ (50) ਪੁੱਤਰ ਲਛਮਣ ਦਾਸ ਵਾਸੀ ਧਰਮਗੜ੍ਹ (ਸੁਨਾਮ) ਵਜੋਂ ਹੋਈ ਹੈ। ਇਹ ਹਾਦਸਾ ਇੰਨ ਭਿਆਨਕ ਸੀ ਕਿ ਕਾਰ ਵਿਚੋਂ ਮਿ੍ਰਤਕ ਦੇਹਾਂ ਨੂੰ ਗੈਸ ਕਟਰ ਨਾਲ ਕੱਟ ਕੇ ਬਾਹਰ ਕੱਢਿਆ ਗਿਆ।

RELATED ARTICLES
POPULAR POSTS