ਪੰਜਾਬ ਸਰਕਾਰ ਨੇ ਚਲਾਨ ਕੱਟ ਕੇ ਕਮਾਏ 3 ਕਰੋੜ 45 ਲੱਖ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਲੋਕ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ।
ਸੂਬੇ ‘ਚ 21 ਮਈ ਤੋਂ ਮਾਸਕ ਨਾ ਪਾਉਣ ‘ਤੇ 500 ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤੇ ਜਾਣ ਨਾਲ ਪਹਿਲੇ 10 ਦਿਨਾਂ ‘ਚ ਹੀ ਪੰਜਾਬ ਸਰਕਾਰ ਨੇ ਇਸ ਤੋਂ ਲਗਭਗ ਸਾਢੇ 3 ਕਰੋੜ ਰੁਪਏ ਕਮਾ ਲਏ ਹਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਮਈ ਤੋਂ 31 ਮਈ ਤਕ ਸੂਬੇ ‘ਚ ਮਾਸਕ ਨਾ ਪਾਉਣ ਕਾਰਨ 70 ਹਜ਼ਾਰ ਦੇ ਕਰੀਬ ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ। ਪ੍ਰਤੀ ਚਲਾਨ 500 ਰੁਪਏ ਦੀ ਦਰ ਨਾਲ ਇਨ੍ਹਾਂ ਚਲਾਨਾਂ ਤੋਂ ਹੋਈ ਵਸੂਲੀ 3 ਕਰੋੜ 45 ਲੱਖ 75 ਹਜ਼ਾਰ ਰੁਪਏ ਦੀ ਬਣਦੀ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …