Breaking News
Home / ਪੰਜਾਬ / ਹਰਿਆਣਾ ਦੇ ਰਾਜ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਉਤਰੀਆਂ ਖਾਪ ਪੰਚਾਇਤਾਂ

ਹਰਿਆਣਾ ਦੇ ਰਾਜ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਉਤਰੀਆਂ ਖਾਪ ਪੰਚਾਇਤਾਂ

ਕਿਹਾ : 7 ਜਨਵਰੀ ਤੱਕ ਮੰਤਰੀ ਨੂੰ ਬਰਖਾਸਤ ਨਾ ਕੀਤਾ ਤਾਂ ਹੋਵੇਗਾ ਅੰਦੋਲਨ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ’ਤੇ ਲੱਗੇ ਛੇੜਛਾੜ ਦੇ ਆਰੋਪਾਂ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸੇ ਦੌਰਾਨ ਝੱਜਰ ਦੇ ਡਾਵਲਾ ਵਿਚ ਧਨਖੜ ਬਾਰਹ ਖਾਪ ਨੇ ਪੰਚਾਇਤ ਕੀਤੀ ਹੈ। ਇਸ ਵਿਚ ਡਗਰ ਖਾਪ ਤੋਂ ਇਲਾਵਾ ਦਿੱਲੀ ਦੀ ਢਾਸਾ ਬਾਰਹ ਖਾਪ ਦੇ ਨੇਤਾ ਵੀ ਸ਼ਾਮਲ ਹੋਏ। ਇਨ੍ਹਾਂ ਖਾਪਾਂ ਨੇ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 7 ਜਨਵਰੀ ਤੱਕ ਰਾਜ ਮੰਤਰੀ ਸੰਦੀਪ ਸਿੰਘ ਨੂੰ ਬਰਖਾਸਤ ਨਾ ਕੀਤਾ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ। ਖਾਪ ਦੀ ਪੰਚਾਇਤ ਵਿਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲਾ, ਸਰਕਾਰ ਸੰਦੀਪ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫਾ ਲਵੇ। ਦੂਜਾ, ਮੰਤਰੀ ਦੀ ਤੁਰੰਤ ਗਿ੍ਰਫਤਾਰੀ ਕੀਤੀ ਜਾਵੇ ਅਤੇ ਤੀਜਾ, 7 ਜਨਵਰੀ ਤੱਕ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਗਿ੍ਰਫਤਾਰ ਵੀ ਕੀਤਾ ਜਾਵੇ। ਖਾਪ ਪੰਚਾਇਤ ਨੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਕਿ ਵੱਡਾ ਅੰਦੋਲਨ ਕੀਤਾ ਜਾਵੇਗਾ। ਖਾਪ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੀ ਬੇਟੀ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਨ। ਦੱਸਣਯੋਗ ਹੈ ਕਿ ਹਰਿਆਣਾ ਦੇ ਰਾਜ ਮੰਤਰੀ ਸੰਦੀਪ ਸਿੰਘ ਨੇ ਆਪਣੇ ’ਤੇ ਲੱਗੇ ਆਰੋਪਾਂ ਤੋਂ ਬਾਅਦ ਖੇਡ ਵਿਭਾਗ ਦਾ ਅਹੁਦਾ ਛੱਡ ਦਿੱਤਾ ਸੀ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …