20.9 C
Toronto
Friday, July 17, 2026
spot_img
Homeਪੰਜਾਬਆਨੰਦਪੁਰ ਸਾਹਿਬ ਦੀ ਮਰਿਆਦਾ ਬਣਾਈ ਰੱਖਣ ਵਾਲਿਆਂ ਨੇ ਹੀ ਥਾਣੇ 'ਚ ਸ਼ਰਾਬ...

ਆਨੰਦਪੁਰ ਸਾਹਿਬ ਦੀ ਮਰਿਆਦਾ ਬਣਾਈ ਰੱਖਣ ਵਾਲਿਆਂ ਨੇ ਹੀ ਥਾਣੇ ‘ਚ ਸ਼ਰਾਬ ਪੀ ਕੇ ਤੋੜੀ ਮਰਿਆਦਾ

ਵੀਡੀਓ ਵਿਚ ਛੇ ਮੁਲਾਜ਼ਮ ਵਰਦੀ ਵਿਚ ਹਨ, ਇਨ੍ਹਾਂ ਵਿਚੋਂ ਦੋ ਸ਼ਰਾਬ ਪੀ ਰਹੇ ਹਨ, ਇਕ ਜ਼ਰਦਾ ਮਲ ਰਿਹਾ ਹੈ
ਆਨੰਦਪੁਰ ਸਾਹਿਬ : ਗੁਰੂ ਨਗਰੀ ਆਨੰਦਪੁਰ ਸਾਹਿਬ ਦੀ ਹੱਦ ਵਿਚ ਸ਼ਰਾਬ ਪੀਣ ਅਤੇ ਮੀਟ ਖਾਣ ਦੀ ਪਾਬੰਦੀ ਹੈ। ਇਸ ਪਾਬੰਦੀ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ, ਪਰ ਕਾਨੂੰਨ ਦੇ ਰਖਵਾਲਿਆਂ ਦੁਆਰਾ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਵਾਇਰਲ ਵੀਡੀਓ ਸੋਮਵਾਰ ਨੂੰ ਚਰਚਾ ਦਾ ਵਿਸ਼ਾ ਬਣ ਗਈ। ਵੀਡੀਓ ਸਿਟੀ ਚੌਕੀ ਦੀ ਹੈ। ਤਖਤ ਕੇਸਗੜ੍ਹ ਸਾਹਿਬ ਤੋਂ ਮਾਤਰ 500 ਮੀਟਰ ਦੀ ਦੂਰੀ ‘ਤੇ ਇਸ ਚੌਕੀ ਵਿਚ ਬੈਠੇ ਪੁਲਿਸ ਮੁਲਾਜ਼ਮ ਹੀ ਵਰਦੀ ਵਿਚ ਸ਼ਰਾਬ ਪੀਂਦੇ ਅਤੇ ਜ਼ਰਦਾ ਮਲਦੇ ਨਜ਼ਰ ਆ ਰਹੇ ਹਨ। ਇਹੀ ਨਹੀਂ, ਉਥੇ ਲੱਗੀ ਮਹਿਫਿਲ ਵਿਚ ਗੀਤਾਂ ‘ਤੇ ਭੰਗੜਾ ਪੈਂਦਾ ਵੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੀਵਾਲੀ ਵਾਲੇ ਦਿਨਾਂ ਦੀ ਹੈ। ਵੀਡੀਓ ਵਿਚ 6 ਮੁਲਾਜ਼ਮ ਵਰਦੀ ਵਿਚ ਹਨ, ਉਹਨਾਂ ਵਿਚੋਂ ਦੋ ਸ਼ਰਾਬ ਪੀਂਦੇ ਨਜ਼ਰ ਆ ਰਹੇ ਹਨ ਤਾਂ ਇਕ ਜ਼ਰਦਾ ਮਲਦਾ। ਦਿਲਚਸਪ ਗੱਲ ਇਹ ਹੈ ਕਿ ਵੀਡੀਓ ਉਹਨਾਂ ਦਾ ਇਕ ਸਾਥੀ ਹੀ ਬਣਾਉਂਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰੂ ਨਗਰੀ ਵਿਚ ਇਕ ਵੀ ਠੇਕਾ ਨਹੀਂ ਹੈ ਅਤੇ ਇੱਥੇ ਸ਼ਰਾਬ ਵੇਚਣ ‘ਤੇ ਪਾਬੰਦੀ ਹੈ ਅਤੇ ਹੋਟਲਾਂ, ਢਾਬਿਆਂ ਆਦਿ ਵਿਚ ਸ਼ਰਾਬ ਅਤੇ ਮੀਟ ਪਰੋਸਣ ਦੀ ਵੀ ਮਨਾਹੀ ਹੈ।

 

RELATED ARTICLES
POPULAR POSTS