Breaking News
Home / ਪੰਜਾਬ / ਗਮਾਡਾ ਦੇ ਸਾਬਕਾ ਇੰਜੀਨੀਅਰ ’ਤੇ ਈਡੀ ਨੇ ਕਸਿਆ ਸ਼ਿਕੰਜਾ

ਗਮਾਡਾ ਦੇ ਸਾਬਕਾ ਇੰਜੀਨੀਅਰ ’ਤੇ ਈਡੀ ਨੇ ਕਸਿਆ ਸ਼ਿਕੰਜਾ

37.26 ਕਰੋੜ ਰੁਪਏ ਦੀ ਸੰਪਤੀ ਕੀਤੀ ਜਬਤ, ਬੈਂਕ ਖਾਤੇ ਕੀਤੇ ਸੀਲ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਮੰਡੀ ਬੋਰਡ ਅਤੇ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (ਗਮਾਡਾ) ’ਚ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ’ਤੇ ਈਡੀ ਨੇ ਸ਼ਿਕੰਜਾ ਕਸ ਦਿੱਤਾ ਹੈ। ਈਡੀ ਨੇ ਸੁਰਿੰਦਰਪਾਲ ਦਾ ਕੇਸ ਪੰਜਾਬ ਵਿਜੀਲੈਂਸ ਬਿਊਰੋ ਕੋਲੋਂ ਆਪਣੇ ਕੋਲ ਲੈ ਕੇ ਉਸ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੀ ਅਲੱਗ-ਅਲੱਗ ਥਾਵਾਂ ’ਤੇ ਲਗਭਗ 37.26 ਕਰੋੜ ਰੁਪਏ ਦੀ ਸੰਪਤੀ ਜਬਤ ਕੀਤੀ ਹੈ। ਇਸ ਦੇ ਨਾਲ ਹੀ ਈਡੀ ਨੇ ਉਸਦੇ ਸਾਰੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚ ਘੁੰਮਣ ਤੋਂ ਬਾਅਦ ਮੰਡੀ ਬੋਰਡ ਅਤੇ ਗਮਾਡਾ ’ਚ ਬਤੌਰ ਚੀਫ਼ ਇੰਜੀਨੀਅਰ ਸੇਵਾਵਾਂ ਦੇਣ ਵਾਲੇ ਸੁਰਿੰਦਰਪਾਲ ਸਿੰਘ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਕਾਫ਼ੀ ਬਦਨਾਮ ਸਨ। ਉਨ੍ਹਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਕਰੋੜਾਂ ਰੁਪਏ ਬਣਾਏ। ਈਡੀ ਦੀ ਜਾਂਚ ’ਚ ਸਾਹਮਣੇ ਆਇਆ ਕਿ ਸੁਰਿੰਦਰਪਾਲ ਸਿੰਘ ਨੇ ਚੀਫ਼ ਇੰਜੀਨੀਅਰ ਦੇ ਅਹੁਦੇ ’ਤੇ ਰਹਿੰਦੇ ਹੋਏ ਕਈ ਸੰਪਤੀਆਂ ਤੋਂ ਕੰਮ ਬਦਲੇ ਕਰੋੜਾਂ ਰੁਪਏ ਲਏ ਸਨ।

 

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …