-13.4 C
Toronto
Friday, January 30, 2026
spot_img
Homeਪੰਜਾਬਅਹਿਮਦਾਬਾਦ ’ਚ 11 ਮੰਜ਼ਿਲਾ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲੱਗੀ ਅੱਗ

ਅਹਿਮਦਾਬਾਦ ’ਚ 11 ਮੰਜ਼ਿਲਾ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲੱਗੀ ਅੱਗ

ਹਾਦਸੇ ’ਚ 15 ਸਾਲਾ ਲੜਕੀ ਜਿਊਂਦੀ ਸੜੀ
ਅਹਿਮਦਾਬਾਦ/ਬਿਊਰੋ ਨਿਊਜ਼ : ਅਹਿਮਦਾਬਾਦ ਦੇ ਸ਼ਾਹੀਨਬਾਗ ਇਲਾਕੇ ’ਚ ਅੱਜ ਸ਼ਨੀਵਾਰ ਨੂੰ ਇਕ 11 ਮੰਜਿਲਾ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਇਸ ਹਾਦਸੇ ’ਚ ਇਕ 15 ਸਾਲਾ ਲੜਕੀ ਦੀ ਸੜਨ ਕਾਰਨ ਮੌਤ ਹੋ ਗਈ। ਹਾਦਸੇ ਦੌਰਾਨ ਮਰਨ ਵਾਲੀ ਲੜਕੀ ਬਾਲਕੋਨੀ ’ਚ 25 ਮਿੰਟ ਤੱਕ ਫਸੀ ਰਹੀ ਅਤੇ ਲੋਕਾਂ ਤੋਂ ਬਚਾਉਣ ਲਈ ਮਦਦ ਮੰਗਦੀ ਰਹੀ ਪ੍ਰੰਤੂ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਦਕਿ ਪਰਿਵਾਰ ਚਾਰ ਹੋਰ ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲਿਸ ਅਨੁਸਾਰ ਅਹਿਮਦਾਬਾਦ ਫਾਇਰ ਬਿ੍ਰਗੇਡ ਨੂੰ ਸਵੇਰੇ 7:28 ਮਿੰਟ ’ਤੇ ਫੋਨ ਆਇਆ ਜਿਸ ਦੌਰਾਨ ਇਹ ਪਤਾ ਲੱਗਿਆ ਕਿ ਸ਼ਾਹੀਨਬਾਗ ਸਥਿਤ ਗਿਰਧਰ ਨਗਰ ਸਰਕਲ ਦੇ ਗ੍ਰੀਨ ਫਲੈਟਸ ਦੀ 7ਵੀਂ ਮੰਜ਼ਿਲ ’ਤੇ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਐਂਬੂਲੈਂਸ ਸਮੇਤ 15 ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

 

RELATED ARTICLES
POPULAR POSTS