0.8 C
Toronto
Wednesday, December 3, 2025
spot_img
Homeਪੰਜਾਬ'ਆਪ' ਸਰਕਾਰ ਨੇ ਜ਼ਬਤ ਕੀਤੀਆਂ ਬਾਦਲਾਂ ਦੀਆਂ ਲਗਜ਼ਰੀ ਬੱਸਾਂ

‘ਆਪ’ ਸਰਕਾਰ ਨੇ ਜ਼ਬਤ ਕੀਤੀਆਂ ਬਾਦਲਾਂ ਦੀਆਂ ਲਗਜ਼ਰੀ ਬੱਸਾਂ

logo-2-1-300x105-3-300x105ਪੰਜਾਬ ਦੀ ਸਿਆਸੀ ਜੰਗ ਦਾ ਅਸਰ ਦਿੱਲੀ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪਿਛਲੇ ਹਫਤੇ ਬਾਦਲ ਪਰਿਵਾਰ ਲਾਲ ਸਬੰਧਤ 8 ਲਗਜ਼ਰੀ ਬੱਸਾਂ ਦੇ ਇੱਥੇ ਚਲਾਨ ਕੀਤੇ। ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਲਾਨ ਪਰਮਿਟ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੀਤੇ ਗਏ।
ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਕਰਨਲ ਦਵਿੰਦਰ ਸ਼ੇਰਾਵਤ ਅਤੇ ਹੋਰਨਾਂ ਟੈਕਸੀ ਅਪਰੇਟਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਬਾਦਲ ਪਰਿਵਾਰ ਨਾਲ ਸਬੰਧਤ ਲਗਜ਼ਰੀ ਬੱਸਾਂ ਵੱਖ-ਵੱਖ ਪਰਮਿਟ ਸ਼ਰਤਾਂ ਦੀ ਉਲੰਘਣਾ ਕਰ ਰਹੀਆਂ ਹਨ। ਸਰਕਾਰ ਨੇ ਅਜਿਹੀਆਂ 8 ਬੱਸਾਂ ਦੇ ਚਲਾਨ ਕੀਤੇ। ਟਰਾਂਸਪੋਰਟ ਵਿਭਾਗ ਦੇ ਵਿਸ਼ੇਸ਼ ਕਮਿਸ਼ਨਰ ਕੇ.ਕੇ. ਦਾਹੀਆ ਨੇ ਦੱਸਿਆ ਕਿ ਇਹ ਬੱਸਾਂ ਕੰਟਰੈਕਟ ਵਜੋਂ ਰਜਿਸਟਰਡ ਹਨ ਪਰ ਇਹ ਸਟੇਜ ਕੈਰੀਅਰਜ਼ ਵਜੋਂ ਚੱਲ ਰਹੀਆਂ ਸਨ। ਇਨ੍ਹਾਂ ਬੱਸਾਂ ਨੂੰ ਸਿਰਫ ਪੁਆਇੰਟ ਟੂ ਪੁਆਇੰਟ ਸੇਵਾਵਾਂ ਦੇਣ ਦਾ ਅਧਿਕਾਰ ਹੈ ਪਰ ਇਹ ਮੁਸਾਫਰਾਂ ਨੂੰ ਵੱਡੇ ਪੱਧਰ ‘ਤੇ ਚੜ੍ਹਾ ਅਤੇ ਉਤਾਰ ਰਹੀਆਂ ਸਨ। ਇਹ ਨੋਟ ਕੀਤਾ ਗਿਆ ਕਿ ਇਹ ਬੱਸਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਅੰਦਰੋਂ ਚੱਲ ਰਹੀਆਂ ਸਨ। ਇਸ ਸਬੰਧੀ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਜਿਸ ਵਲੋਂ ਇਹ ਬੱਸਾਂ ਚਲਾਈਆਂ ਜਾਂਦੀਆਂ ਹਨ, ਵਿਰੁੱਧ ਸਖਤ ਕਾਰਵਾਈ ਕੀਤੀ ਗਈ। ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਹੈ ਅਤੇ ਇਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਜਲੰਧਰ ਤੱਕ ਆਪਣੀਆਂ ਬੱਸਾਂ ਚਲਾਉਂਦੀ ਹੈ। ਇਸ ਰੂਟ ‘ਤੇ ਇਨ੍ਹਾਂ ਬੱਸਾਂ ਦੇ ਚੱਲਣ ਕਾਰਨ ਸਰਕਾਰ ਨੂੰ ਕਈ ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਇਸੇ ਕਾਰਨ ਪਿਛਲੇ ਸਾਲ ਇਨ੍ਹਾਂ ਬੱਸਾਂ ਨੂੰ ‘ਨਾਨ ਵਾਇਬਲ’ ਕਰਾਰ ਦਿੱਤਾ ਗਿਆ ਸੀ। ਉਕਤ ਬੱਸਾਂ ਵਿਚ ਪ੍ਰਤੀ ਮੁਸਾਫਰ ਕੋਲੋਂ 1500 ਤੋਂ 2800 ਰੁਪਏ ਤੱਕ ਲਏ ਜਾਂਦੇ ਹਨ।

RELATED ARTICLES
POPULAR POSTS