Breaking News
Home / ਭਾਰਤ / ਬਿਹਾਰ ‘ਚ ਅੱਜ ਤੋਂ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ

ਬਿਹਾਰ ‘ਚ ਅੱਜ ਤੋਂ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ

1ਗੁਜਰਾਤ, ਨਾਗਾਲੈਂਡ ਤੇ ਮਿਜ਼ੋਰਮ ਤੋਂ ਬਾਅਦ ਸ਼ਰਾਬ ‘ਤੇ ਪਾਬੰਦੀ ਵਾਲਾ ਬਿਹਾਰ ਚੌਥਾ ਸੂਬਾ ਬਣਿਆ
ਪਟਨਾ/ਬਿਊਰੋ ਨਿਊਜ਼
ਬਿਹਾਰ ਦੀ ਨਿਤਿਸ਼ ਸਰਕਾਰ ਨੇ ਅੱਜ ਸੂਬੇ ਵਿਚ ਪੂਰੀ ਤਰ੍ਹਾਂ ਸ਼ਰਾਬ ਵੈਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਨਿਤਿਸ਼ ਕੈਬਨਿਟ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ। ਜਿਸ ਦੇ ਤਹਿਤ ਸੂਬੇ ਵਿਚ ਸ਼ਰਾਬ ਵੇਚਣਾ, ਰੱਖਣਾ ਤੇ ਪੀਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੋਵੇਗਾ। ਰਾਜ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਬਿਹਾਰ ਇਕ ਡਰਾਈ ਸਟੇਟ ਬਣ ਗਿਆ ਹੈ। ਗੁਜਰਾਤ, ਨਾਗਾਲੈਂਡ ਤੇ ਮਿਜੋਰਮ ਤੋਂ ਬਾਅਦ ਬਿਹਾਰ ਅਜਿਹਾ ਕਰਨ ਵਾਲਾ ਚੌਥਾ ਸੂਬਾ ਬਣ ਗਿਆ ਹੈ। ਬਿਹਾਰ ਵਿਚ ਦੇਸੀ ਤੇ ਵਿਦੇਸ਼ੀ ਸਮੇਤ ਹਰ ਤਰ੍ਹਾਂ ਦੀ ਸ਼ਰਾਬ ‘ਤੇ ਪਾਬੰਦੀ ਲਾਗੂ ਹੋਵੇਗੀ।
ਫੌਜ ਦੀਆਂ ਕੰਟੀਨਾਂ ‘ਤੇ ਸ਼ਰਾਬ ਦੀ ਵਿਕਰੀ ‘ਤੇ ਰੋਕ ਨਹੀਂ ਲੱਗੇਗੀ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਰਾਬ ‘ਤੇ ਰੋਕ ਲਾਉਣ ਦੀ ਗੱਲ ਕਹੀ ਸੀ। ਜਿੱਤ ਤੋਂ ਬਾਅਦ ਵੀ ਉਨ੍ਹਾਂ ਕਿਹਾ ਸੀ ਕਿ ਉਹ ਹਰ ਹਾਲ ਸ਼ਰਾਬ ਮੁਕਤ ਸੂਬਾ ਬਣਾਉਣਗੇ। ਬਿਹਾਰ ਸਰਕਾਰ ਨੇ ਅੱਜ ਦੇ ਫੈਸਲੇ ਤੋਂ ਪਹਿਲਾਂ ਦੇਸੀ ਸ਼ਰਾਬ ‘ਤੇ ਰੋਕ ਲਾਈ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …