ਕਿਹਾ : ਹਿਜਾਬ ਪਹਿਨ ਕੇ ਕਾਲਜ ਜਾਣ ਤੋਂ ਰੋਕਣਾ ਗਲਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਦੇ ਉਡਪੀ ’ਚ ਹਿਜਾਬ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਪਾਕਿਸਤਾਨੀ ਐਕਟੀਵਿਸਟ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜਈ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਮਲਾਲਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਵਿਵਾਦ ਨੂੰ ਗਲਤ ਦੱਸਿਆ। ਉਨ੍ਹਾਂ ਭਾਰਤੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੁਸਲਿਮ ਮਹਿਲਾਵਾਂ ਨੂੰ ਹਾਸ਼ੀਏ ’ਤੇ ਜਾਣ ਤੋਂ ਰੋਕਣ। ਮਲਾਲਾ ਨੇ ਆਪਣੀ ਪੋਸਟ ’ਚ ਲਿਖਿਆ ਕਿ ਹਿਜਾਬ ਪਹਿਨ ਕੇ ਮੁਸਲਿਮ ਲੜਕੀਆਂ ਨੂੰ ਕਾਲਜ ਜਾਣ ਤੋਂ ਰੋਕਣਾ ਗਲਤ ਹੈ। ਮਹਿਲਾਵਾਂ ਦੇ ਘੱਟ ਜਾਂ ਜ਼ਿਆਦਾ ਕੱਪੜੇ ਪਹਿਨਣ ’ਤੇ ਇਤਰਾਜ ਪ੍ਰਗਟ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਧਿਆਨ ਰਹੇ ਕਿ ਕਰਨਾਨਕ ’ਚ ਹਿਜਾਬ ਨੂੰ ਲੈ ਕੇ ਵਿਵਾਦ ਜਨਵਰੀ ’ਚ ਸ਼ੁਰੂ ਹੋਇਆ ਸੀ। ਉਡਪੀ ਦੇ ਸਰਕਾਰੀ ਪੀਯੂ ਕਾਲਜ ’ਚ 6 ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਲਾਸ ’ਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਕਾਲਜ ਮੈਨੇਜਮੈਂਟ ਨੇ ਨਵੀਂ ਯੂਨੀਫਾਰਮ ਪਾਲਿਸੀ ਨੂੰ ਇਸ ਦਾ ਕਾਰਨ ਦੱਸਿਆ ਸੀ। ਇਸ ਤੋਂ ਬਾਅਦ ਕੁੱਝ ਮੁਸਲਿਮ ਲੜਕੀਆਂ ਨੇ ਕਰਨਾਟਕ ਹਾਈ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ। ਮੁਸਲਿਮ ਲੜਕੀਆਂ ਨੇ ਤਰਕ ਦਿੱਤਾ ਸੀ ਕਿ ਹਿਜਾਬ ਪਹਿਨਣ ਦੀ ਆਗਿਆ ਨਾ ਦੇਣਾ ਸੰਵਿਧਾਨ ਦੀ ਧਾਰਾ 14 ਅਤੇ 25 ਤਹਿਤ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੇ ਬਰਾਬਰ ਹੈ। ਉਧਰ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਨੇ ਯੂਪੀ ’ਚ ਵੋਟਿੰਗ ਤੋਂ ਇਕ ਦਿਨ ਪਹਿਲਾਂ ਮਹਿਲਾਵਾਂ ਦੇ ਹੱਕ ’ਚ ਇਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸੰਵਿਧਾਨ ਮਹਿਲਾਵਾਂ ਨੂੰ ਉਨ੍ਹਾਂ ਦਾ ਪਹਿਰਾਵਾ ਤਹਿ ਕਰਨ ਦਾ ਅਧਿਕਾਰ ਦਿੰਦਾ ਹੈ। ਫਿਰ ਉਹ ਚਾਹੇ ਬਿਕਨੀ ਪਹਿਨਣ, ਜੀਨ ਪਹਿਨਣ, ਹਿਜਾਬ ਪਹਿਨਣ ਚਾਹੇ ਉਹ ਘੁੰਡ ਕੱਢਣ ਪ੍ਰੰਤੂ ਮਹਿਲਾਵਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …