ਟਿਊਬਵੈਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕੀਤੀ ਸੀ ਮੋਟੀ ਕਮਾਈ
ਚੰਡੀਗੜ੍ਹ/ਬਿਊਰੋ ਨਿਊਜ਼
ਮਾਲਵਾ ਖੇਤਰ ਵਿਚ ਪੱਕੇ ਖਾਲ ਬਣਾਉਣ ਸਮੇਂ 600 ਕਰੋੜ ਰੁਪਏ ਦਾ ਸਕੈਂਡਲ ਹੋਇਆ ਸੀ। ਉਸਦੀ ਜਾਂਚ ਵਿਜੀਲੈਂਸ ਪੁਲਿਸ ਨੇ ਦਬਾ ਲਈ ਹੈ। ਜਿਸ ਕਾਰਨ ਇਸ ਮਾਮਲੇ ਬਾਰੇ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਪਾਈ ਹੈ। ਇਹ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਟਿਊਬਵੈਲ ਕਾਰਪੋਰੇਸ਼ਨ ਨੇ ਜੋ ਪੱਕੇ ਖਾਲ ਬਣਾਏ ਸਨ, ਉਨ੍ਹਾਂ ‘ਤੇ ਦੋਮ ਦਰਜੇ ਦੀ ਇੱਟ ਲਗਾਈ ਗਈ ਸੀ। ਸੀਮਿੰਟ ਵੀ ਡੁਪਲੀਕੇਟ ਵਰਤਿਆ ਗਿਆ ਸੀ। ਜਿਸ ਕਾਰਨ ਇਹ ਖਾਲ ਹੁਣ ਟੁੱਟਣੇ ਸ਼ੁਰੂ ਹੋ ਗਏ ਹਨ। ਇਸ ਮਾਮਲੇ ਦੀ ਜਾਂਚ ਵਾਸਤੇ 13 ਮਹੀਨੇ ਪਹਿਲਾਂ ਕਿਸਾਨਾਂ ਨੇ ਸ਼ਿਕਾਇਤ ਵਿਜੀਲੈਂਸ ਪੁਲਿਸ ਨੂੰ ਦਿੱਤੀ ਸੀ। ਪਰ ਇਸ ਮਾਮਲੇ ‘ਤੇ ਵਿਜੀਲੈਂਸ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਟਿਊਵਬੈਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿਚ ਮੋਟੀ ਕਮਾਈ ਕੀਤੀ ਹੈ ਜਿਸ ਕਾਰਨ ਨਜਾਇਜ਼ ਕਮਾਈ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਣਾ ਚਾਹੀਦਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …