-7.7 C
Toronto
Friday, January 23, 2026
spot_img
Homeਭਾਰਤ26 ਪੱਤਰਕਾਰਾਂ ਨੂੰ ਦਿੱਤਾ ਗਿਆ ਰਾਮਨਾਥ ਗੋਇੰਕਾ ਪੁਰਸਕਾਰ

26 ਪੱਤਰਕਾਰਾਂ ਨੂੰ ਦਿੱਤਾ ਗਿਆ ਰਾਮਨਾਥ ਗੋਇੰਕਾ ਪੁਰਸਕਾਰ

ਐਨਡੀਟੀਵੀ ਦੇ ਰਵੀਸ਼ ਕੁਮਾਰ ਵੀ ਪੁਰਸਕਾਰ ਹਾਸਲ ਵਾਲਿਆਂ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਤਰਕਾਰੀ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਨਾਮੀ ਰਾਮਨਾਥ ਗੋਇੰਕਾ ਪੁਰਸਕਾਰ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਦੇਸ਼ ਦੇ 26 ਪੱਤਰਕਾਰਾਂ ਨੂੰ ਪ੍ਰਦਾਨ ਕੀਤਾ। ਇਸ ਸਾਲ ਪੁਰਸਕਾਰ ਦੇ 12ਵੇਂ ਸਮਾਗਮ ਵਿੱਚ ਪ੍ਰਿੰਟ ਅਤੇ ਬ੍ਰੌਡਕਾਸਟ ਸਮੇਤ 25 ਵਰਗਾਂ ਵਿੱਚ ਸਾਲ 2016 ਵਿਚ ਅਹਿਮ ਯੋਗਦਾਨ ਦੇਣ ਲਈ 26 ਪੱਤਰਕਾਰਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਸਾਬਕਾ ਜੱਜ ਐਨ. ਸ਼੍ਰੀਕ੍ਰਿਸ਼ਨਨ, ਐੱਚ.ਡੀ.ਐੱਫ.ਸੀ. ਲਿਮਟਿਡ ਦੇ ਚੇਅਰਮੈਨ ਦੀਪਕ ਪਾਰੇਖ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ. ਕੁਰੈਸ਼ੀ ਅਤੇ ਸੀਨੀਅਰ ਪੱਤਰਕਾਰ ਪਾਮੇਲਾ ਫਿਲੀਪੋਸ ਦੀ ਜਿਊਰੀ ਨੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਈਆਂ 800 ਅਰਜ਼ੀਆਂ ਵਿੱਚੋਂ 26 ਜੇਤੂਆਂ ਦੀ ਚੋਣ ਕੀਤੀ ਸੀ। ਇਸ ਪੁਰਸਕਾਰ ਵੰਡ ਸਮਾਗਮ ਵਿੱਚ ਹਿੰਦੀ ਪੱਤਰਕਾਰੀ ਲਈ ਪ੍ਰਿੰਟ ਵਿੱਚ ਸਪਤਾਹਗ੍ਰਿਹ ਡੌਟ ਕੌਮ ਦੇ ਰਾਹੁਲ ਕੋਟਿਆਲ ਅਤੇ ਬ੍ਰਾਡਕਾਸਟ ਵਿੱਚ ਐੱਨ.ਡੀ.ਟੀ.ਵੀ. ਦੇ ਰਵੀਸ਼ ਕੁਮਾਰ ਨੂੰ ਇਹ ਪੁਰਸਕਾਰ ਦਿੱਤਾ ਗਿਆ।

RELATED ARTICLES
POPULAR POSTS