Breaking News
Home / ਭਾਰਤ / ਭੁਪੇਂਦਰ ਪਟੇਲ ਨੂੰ ਚੁਣਿਆ ਗਿਆ ਵਿਧਾਇਕ ਦਲ ਦਾ ਨੇਤਾ

ਭੁਪੇਂਦਰ ਪਟੇਲ ਨੂੰ ਚੁਣਿਆ ਗਿਆ ਵਿਧਾਇਕ ਦਲ ਦਾ ਨੇਤਾ

ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣਨਗੇ ਭੁਪੇਂਦਰ ਪਟੇਲ, 12 ਦਸੰਬਰ ਨੂੰ ਚੁੱਕਣਗੇ ਸਹੁੰ
ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਇਕ ਵਾਰ ਫਿਰ ਤੋਂ ਭੁਪੇਂਦਰ ਪਟੇਲ ਨੂੰ ਚੁਣਿਆ ਗਿਆ ਹੈ। ਅੱਜ ਗਾਂਧੀਨਗਰ ’ਚ ਸਥਿਤ ਭਾਜਪਾ ਦੇ ਕਮਲਮ ਦਫ਼ਤਰ ’ਚ ਵਿਧਾਇਕ ਦਲ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਭੁਪੇਂਦਰ ਪਟੇਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ’ਚ ਵਿਧਾਇਕ ਦਲ ਦੀ ਮੀਟਿੰਗ ਹੋਈ ਜਦਕਿ ਮੀਟਿੰਗ ’ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਅਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਬਤੌਰ ਨਿਰੀਖਕ ਸ਼ਾਮਲ ਹੋਏ। ਭੁਪੇਂਦਰ ਪਟੇਲ ਅੱਜ ਰਾਜਪਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਧਿਆਨ ਰਹੇ ਕਿ ਲੰਘੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਆਪਣੇ ਪੂਰੇ ਮੰਤਰੀ ਮੰਡਲ ਸਮੇਤ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਰਸਮੀ ਤੌਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਭੁਪੇਂਦਰ ਪਟੇਲ 12 ਦਸੰਬਰ ਨੂੰ ਗਾਂਧੀਨਗਰ ਦੇ ਹੈਲੀਪੈਡ ਮੈਦਾਨ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ। ਗੁਜਰਾਤ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਰਿਕਾਰਡ ਜਿੱਤ ਦਰਜ ਕਰਦੇ ਹੋਏ 182 ਸੀਟਾਂ ਵਿਚੋਂ 156 ਸੀਟਾਂ ’ਤੇ ਇਤਿਹਾਸਕ ਜਿੱਤ ਦਰਜ ਕੀਤੀ ਸੀ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …