ਚੰਡੀਗੜ੍ਹ : ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਦੇਸ਼ ਦੇ ਚੋਣਵੇਂ ਵਿਅਕਤੀਆਂ ਵਿਚ ਇਕ ਨਾਮ ਲੰਗਰ ਬਾਬਾ ਦਾ ਵੀ ਹੈ, ਜਿਨ੍ਹਾਂ ਦਾ ਅਸਲੀ ਨਾਮ ਜਗਦੀਸ਼ ਲਾਲ ਅਹੂਜਾ ਹੈ। ਚੰਡੀਗੜ੍ਹ ਦੇ ਬਨਾਨਾ ਕਿੰਗ ਦੇ ਨਾਮ ਨਾਲ ਵੀ ਮਸ਼ਹੂਰ ਜਗਦੀਸ਼ ਲਾਲ ਅਹੂਜਾ ਪਿਛਲੇ ਕਰੀਬ 20 ਸਾਲਾਂ ਤੋਂ ਪੀਜੀਆਈ ਦੇ ਬਾਹਰ ਦਾਲ, ਰੋਟੀ, ਚਾਵਲ ਅਤੇ ਹਲਵਾ ਵੰਡ ਰਹੇ ਹਨ, ਉਹ ਬਿਨਾਂ ਕਿਸੇ ਛੁੱਟੀ ਦੇ। ਉਨ੍ਹਾਂ ਦੇ ਕਾਰਨ ਪੀਜੀਆਈ ਦਾ ਕੋਈ ਮਰੀਜ਼ ਰਾਤ ਨੂੰ ਭੁੱਖਾ ਨਹੀਂ ਸੌਂਦਾ। ਹਰ ਰਾਤ 500 ਤੋਂ 600 ਵਿਅਕਤੀਆਂ ਦਾ ਲੰਗਰ ਤਿਆਰ ਹੁੰਦਾ ਹੈ। ਲੰਗਰ ਦੌਰਾਨ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਅਤੇ ਖਿਡੌਣੇ ਵੀ ਵੰਡੇ ਜਾਂਦੇ ਹਨ। ਉਹ ਮਜ਼ਬੂਰਾਂ ਦਾ ਢਿੱਡ ਭਰਦੇ ਹਨ, ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਆਪਣੀ ਜਮੀਨ-ਜਾਇਦਾਦ ਸਭ ਵੇਚ ਚੁੱਕੇ ਹਨ।
Check Also
ਜਥੇਦਾਰ ਗੜਗੱਜ ਨੇ ਖਾਲਸਾ ਸਾਜਨਾ ਦਿਵਸ ਮੌਕੇ ਦਿੱਤਾ ਸੰਗਤਾਂ ਨੂੰ ਸੰਦੇਸ਼
ਕਿਹਾ : 13 ਅਪ੍ਰੈਲ ਵਾਲੇ ਦਿਨ ਆਪਣੇ ਘਰਾਂ ’ਤੇ ਝੁਲਾਓ ਖਾਲਸਾਈ ਨਿਸ਼ਾਨ ਸਾਹਿਬ ਅੰਮਿ੍ਰਤਸਰ/ਬਿਊਰੋ ਨਿਊਜ਼ …