60 ਤੋਂ ਜ਼ਿਆਦਾ ਯਾਤਰੀਆਂ ਦੇ ਦਬੇ ਹੋਣ ਦਾ ਖਦਸ਼ਾ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਇਕ ਵਾਰ ਫਿਰ ਚੱਟਾਨਾਂ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਕਿਨੌਰ-ਸ਼ਿਮਲਾ ਨੈਸ਼ਨਲ ਹਾਈਵੇ ’ਤੇ ਜਿਊਰੀ ਰੋਡ ਦੇ ਨਿਗੋਸਾਰੀ ਅਤੇ ਚੌਰਾ ਵਿਚਕਾਰ ਅਚਾਨਕ ਇਕ ਪਹਾੜ ਖਿਸਕ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਅਤੇ ਕੁਝ ਹੋਰ ਗੱਡੀਆਂ ਨੂੰ ਇਸ ਡਿੱਗੇ ਪਹਾੜ ਨੇ ਆਪਣੀ ਲਪੇਟ ਵਿਚ ਲੈ ਲਿਆ। ਮਿਲ ਰਹੀਆਂ ਰਿਪੋਰਟਾਂ ਮੁਤਾਬਕ 60 ਤੋਂ ਜ਼ਿਆਦਾ ਯਾਤਰੀ ਪਹਾੜ ਦੇ ਇਸ ਮਲਬੇ ਹੇਠਾਂ ਦਬੇ ਦੱਸੇ ਰਹੇ ਹਨ ਅਤੇ ਖਬਰ ਮਿਲਣ ਤੱਕ ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਵਿਅਕਤੀਆਂ ਨੂੰ ਬਾਹਰ ਵੀ ਕੱਢ ਲਿਆ ਗਿਆ ਹੈ।
ਕਿਨੌਰ ਦੇ ਪ੍ਰਸ਼ਾਸਨ, ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਜੁਟੀਆਂ ਹਨ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੂੰ ਵੀ ਰੈਸਕਿਊ ਅਪਰੇਸ਼ਨ ਲਈ ਬੁਲਾਇਆ ਗਿਆ ਹੈ। ਮਲਬੇ ਹੇਠਾਂ ਦਬੀ ਬੱਸ ਹਿਮਾਚਲ ਰੋਡਵੇਜ਼ ਦੀ ਹੈ, ਜੋ ਸੂਰੰਗ ਤੋਂ ਹਰਿਦੁਆਰ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ, ਬਲੈਰੋ ਅਤੇ ਤਿੰਨ ਟੈਕਸੀਆਂ ’ਤੇ ਪਹਾੜ ਇਹ ਡਿੱਗਿਆ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ ’ਤੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਐਨ.ਡੀ.ਆਰ.ਐਫ. ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਧਿਆਨ ਰਹੇ ਕਿ ਲੰਘੀ 25 ਜੁਲਾਈ ਨੂੰ ਵੀ ਕਿਨੌਰ ਵਿਚ ਪਹਾੜੀ ਤੋਂ ਚਟਾਨਾਂ ਏਨੀ ਤੇਜ਼ੀ ਨਾਲ ਡਿੱਗੀਆਂ ਸਨ ਕਿ ਬਸਪਾ ਨਦੀ ਦਾ ਪੁਲ ਹੀ ਟੁੱਟ ਗਿਆ ਸੀ ਅਤੇ ਇਸ ਹਾਦਸੇ ਵਿਚ 9 ਵਿਅਕਤੀਆਂ ਦੀ ਜਾਨ ਵੀ ਚਲੀ ਗਈ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …