Breaking News
Home / ਭਾਰਤ / ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਟੀਕਾ ਲਾਉਣ ਬਾਰੇ ਕੇਂਦਰ ਜਲਦੀ ਫੈਸਲਾ ਕਰੇ : ਹਾਈਕੋਰਟ

ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਟੀਕਾ ਲਾਉਣ ਬਾਰੇ ਕੇਂਦਰ ਜਲਦੀ ਫੈਸਲਾ ਕਰੇ : ਹਾਈਕੋਰਟ

ਵਿਦਿਆਰਥੀਆਂ ਤੇ ਪਰਵਾਸੀ ਭਾਰਤੀਆਂ ਨੂੰ ਪਹਿਲ ਦੇ ਆਧਾਰ ‘ਤੇ ਕਰੋਨਾ ਟੀਕੇ ਲਾਉਣ ਦੀ ਕੀਤੀ ਗਈ ਸੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਪਰਵਾਸੀ ਭਾਰਤੀਆਂ ਨੂੰ ਪਹਿਲ ਦੇ ਆਧਾਰ ‘ਤੇ ਕਰੋਨਾ ਟੀਕਾ ਲਾਏ ਜਾਣ ਵਾਲੇ ਮਾਮਲੇ ‘ਤੇ ਫੌਰੀ ਫੈਸਲਾ ਕਰੇ।
ਚੀਫ ਜਸਟਿਸ ਡੀ ਐਨ ਪਟੇਲ ਤੇ ਜਸਟਿਸ ਜਯੋਤੀ ਸਿੰਘ ਨੇ ਕਿਹਾ ਕਿ ਐਨਜੀਓ ਪਰਵਾਸੀ ਲੀਗਲ ਸੈਲ ਦੀ ਅਪੀਲ ‘ਤੇ ਕਾਨੂੰਨ, ਨਿਯਮਾਂ ਤੇ ਸਰਕਾਰੀ ਨੀਤੀ ਅਨੁਸਾਰ ਫੈਸਲਾ ਕੀਤਾ ਜਾਵੇ। ਇਸ ਤੋਂ ਪਹਿਲਾਂ ਐਨਜੀਓ ਵਲੋਂ ਕੇਂਦਰ ਨੂੰ ਮਾਮਲਾ ਸਪਸ਼ਟ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਜਵਾਬ ਨਾ ਮਿਲਣ ‘ਤੇ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕੁਝ ਦੇਸ਼ ਸਿਰਫ ਉਨ੍ਹਾਂ ਨਾਗਰਿਕਾਂ ਨੂੰ ਆਪਣੇ ਦੇਸ਼ ਪਰਤਣ ਦੀ ਇਜਾਜ਼ਤ ਦੇ ਰਹੇ ਹਨ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਿਆ ਹੈ, ਇਸ ਕਰ ਕੇ ਪਰਵਾਸੀ ਭਾਰਤੀਆਂ ਦਾ ਟੀਕਾਕਰਨ ਵੀ ਜਲਦੀ ਕੀਤਾ ਜਾਵੇ।

 

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …