ਨਾਡਾ ਨੇ ਪਹਿਲਵਾਨ ‘ਤੇ ਲੱਗੀ ਪਾਬੰਦੀ ਹਟਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਪਿੰਗ ਦੇ ਦੋਸ਼ਾਂ ਨਾਲ ਲੜ ਰਿਹਾ ਪਹਿਲਵਾਨ ਨਰਸਿੰਘ ਯਾਦਵ ਜ਼ਿੰਦਗੀ ਦੀ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਵਿਚੋਂ ਅੱਜ ਪਾਸ ਹੋ ਗਿਆ ਹੈ। ਨਰਸਿੰਘ ਨੂੰ ਨਾਡਾ ਨੇ ਡੋਪਿੰਗ ਮਾਮਲੇ ਵਿਚ ਅੱਜ ਕਲੀਨ ਚਿੱਟ ਦੇ ਦਿੱਤੀ ਹੈ, ਜਿਸ ਦੇ ਬਾਅਦ ਉਸ ਦਾ ਰੀਓ ਓਲੰਪਿਕ ਵਿਚ ਖੇਡਣ ਦਾ ਰਸਤਾ ਸਾਫ ਹੋ ਗਿਆ ਹੈ। ਨਰਸਿੰਘ ਨੂੰ ਪਿਛਲੇ ਪੰਜ ਦਿਨਾਂ ਵਿਚ ਚਾਰ ਵਾਰੀ ਨਾਡਾ ਜਾਂਚ ਪੈਨਲ ਸਾਹਮਣੇ ਸੁਣਵਾਈ ਦੇ ਮੁਸ਼ਕਿਲ ਦੌਰ ਵਿਚੋਂ ਲੰਘਣਾ ਪਿਆ। ਪਰ ਮਹਾਰਾਸ਼ਟਰ ਦੇ ਪਹਿਲਵਾਨ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਾਅ ਜਿੱਤਦੇ ਹੋਏ ਆਪਣੇ ਆਪ ਨੂੰ ਡੋਪਿੰਗ ਦੋਸ਼ਾਂ ਤੋਂ ਮੁੱਕਤ ਕਰਾ ਲਿਆ।
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਇਸ ਦੇ ਬਾਅਦ ਦਾਅਵਾ ਕੀਤਾ ਕਿ ਨਰਸਿੰਘ ਰੀਓ ਓਲੰਪਿਕ ਦੇ ਆਪਣੇ 74 ਕਿਲੋਗ੍ਰਾਮ ਵਰਗ ਵਿਚ ਚੁਣੌਤੀ ਪੇਸ਼ ਕਰੇਗਾ। ਨਰਸਿੰਘ ਯਾਦਵ ਨੇ 2015 ਵਿਚ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਵਿਚੋਂ ਬਰੋਨਜ਼ ਮੈਡਲ ਜਿੱਤਿਆ ਸੀ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …