15.9 C
Toronto
Thursday, September 24, 2026
spot_img
Homeਪੰਜਾਬਸੁਨੀਲ ਕੁਮਾਰ ਜਾਖੜ ਨੇ ਅਕਾਲੀਆਂ ਨੂੰ ਦੱਸਿਆ 'ਉੱਲੂ'

ਸੁਨੀਲ ਕੁਮਾਰ ਜਾਖੜ ਨੇ ਅਕਾਲੀਆਂ ਨੂੰ ਦੱਸਿਆ ‘ਉੱਲੂ’

ਸੁਨੀਲ ਕੁਮਾਰ ਜਾਖੜ ਨੇ ਅਕਾਲੀਆਂ ਨੂੰ ਦੱਸਿਆ ‘ਉੱਲੂ’ਕਿਹਾ, ਨਰਮੇ ਦੀ ਫਸਲ ਦਾ ਨੁਕਸਾਨ ਚਿੱਟੀ ਮੱਖੀ ਨੇ ਨਹੀਂ ਕੀਤਾ ਸਗੋਂ ਅਕਾਲੀਆਂ ਦੀ ਨੀਲੀ ਮੱਖੀ ਨੇ ਕੀਤਾ
ਫ਼ਤਿਹਗੜ੍ਹ ਚੂੜੀਆਂ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਵਿਧਾਇਕਾਂ ਨੂੰ ‘ਉੱਲੂ’ ਦੱਸਿਆ ਹੈ। ਫ਼ਤਿਹਗੜ੍ਹ ਚੂੜੀਆਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਦਲ ਲਈ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਆਖਿਆ ਕਿ ਅਕਾਲੀਆਂ ਨੇ ਕਈ ਉੱਲੂ ਦੇ ਪੱਠੇ ਛੱਡੇ ਹੋਏ ਹਨ ਜੋ ਪੰਜਾਬ ਦੇ ਲੋਕਾਂ ਨੂੰ ਤੰਗ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਆਉਣ ਉੱਤੇ ਅਜਿਹੇ ਅਕਾਲੀ ਆਗੂਆਂ ਨੂੰ ਠੀਕ ਕੀਤਾ ਜਾਵੇਗਾ। ਜਾਖੜ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ‘”ਹਲਕੇ’ ਇੰਚਾਰਜ” ਦੱਸਿਆ। ਜਾਖੜ ਨੇ ਆਖਿਆ ਕਿ ਨਰਮੇ ਦੀ ਫ਼ਸਲ ਦਾ ਨੁਕਸਾਨ ਚਿੱਟੀ ਮੱਖੀ ਨੇ ਨਹੀਂ ਕੀਤਾ ਸਗੋਂ ਅਕਾਲੀਆਂ ਦੀ ਨੀਲੀ ਮੱਖੀ ਨੇ ਕੀਤਾ ਹੈ। ਪੰਜਾਬ ਵਿੱਚ ਚੱਲਣ ਵਾਲੀ ਪਾਣੀ ਬੱਸ ਉੱਤੇ ਵਿਅੰਗ ਕਰਦੇ ਹੋਏ ਕਾਂਗਰਸੀ ਆਗੂ ਨੇ ਆਖਿਆ ਕਿ ਸਾਰੇ ਅਕਾਲੀ ਆਗੂਆਂ ਨੂੰ ਇਸ ਬੱਸ ਬਿਠਾ ਕੇ ਪਾਣੀ ਵਿੱਚ ਭੇਜ ਦੇਣਾ ਚਾਹੀਦਾ ਹੈ।

RELATED ARTICLES
POPULAR POSTS