Breaking News
Home / ਫ਼ਿਲਮੀ ਦੁਨੀਆ / ਰੂਹ ਨੂੰ ਰੱਬ ਨਾਲ ਜੋੜਨ ਦਾ ਜਰੀਆ ਹੈ ਸੂਫੀਆਨਾ ਗਾਇਕੀ : ਗਾਇਕ ਦੀਪ ਸੂਫੀ

ਰੂਹ ਨੂੰ ਰੱਬ ਨਾਲ ਜੋੜਨ ਦਾ ਜਰੀਆ ਹੈ ਸੂਫੀਆਨਾ ਗਾਇਕੀ : ਗਾਇਕ ਦੀਪ ਸੂਫੀ

ਸੰਦੀਪ ਰਾਣਾ ਬੁਢਲਾਡਾ

ਦੀਪ ਸੂਫੀ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਅਲੱਗ ਤਰ੍ਹਾਂ ਦੀ ਗਾਇਕੀ ਕਰਕੇ ਜਾਣਿਆ ਜਾਂਦਾ ਹੈ। ਉਸ ਨੇ ਹਮੇਸ਼ਾ ਸੁਫੀਆਨਾ ਜਾਂ ਗਜ਼ਲ ਗਾਇਕੀ ਨੂੰ ਤਰਜੀਹ ਦਿੱਤੀ ਹੈ। ਦੀਪ ਸੂਫੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਦੀ ਗਾਇਕੀ ਨਾਲ ਹੀ ਲੋਕਾਂ ਵਿੱਚ ਵਿਚਰੇਗਾ। ਗਜ਼ਲ ਅਤੇ ਸੂਫੀਆਨਾ ਗਾਇਕੀ ਰਾਹੀਂ ਵੀ ਦੁਨੀਆ ਵਿੱਚ ਵੱਖਰੀ ਪਹਿਚਾਨ ਬਣਾਈ ਜਾ ਸਕਦੀ ਹੈ। ਇਸ ਲਈ ਦੀਪ ਸੂਫੀ ਹਥਿਆਰਾਂ ਤਲਵਾਰਾਂ ਵਾਲੀ ਗਾਇਕੀ ਪਾਸਾ ਵੱਟ ਕੇ ਆਪਣੀ ਇੱਕ ਵੱਖਰੀ ਤਰ੍ਹਾਂ ਦੀ ਗਾਇਕੀ ਨਾਲ ਲੋਕਾਂ ਦਾ ਮੰਨੋਰੰਜਨ ਕਰ ਰਿਹਾ ਹੈ। ਕਿਉਂਕਿ ਸੂਫੀਆਨਾ ਗਾਇਕੀ ਅਤੇ ਗਜ਼ਲ ਗਾਇਕੀ ਇੱਕ ਅਜਿਹੀ ਗਾਇਕੀ ਹੈ ਜੋ ਦੂਜਿਆਂ ਨੂੰ ਸਕੂਨ ਦੇਣ ਦੇ ਨਾਲ ਆਪਣੇ ਆਪ ਨੂੰ ਇੱਕ ਅਜਿਹੀ ਤਸੱਲੀ ਦਿੰਦੀ ਹੈ ਕਿ ਮੇਰੇ ਵੱਲੋਂ ਲੋਕਾਂ ਨੂੰ ਕੁੱਝ ਗੱਲਤ ਨਹੀਂ ਪਰੋਸਿਆ ਜਾ ਰਿਹਾ। ਅਜਿਹੀ ਸਕੂਨ ਦੇਣ ਸੂਫੀਆਨਾ ਗਾਇਕੀ ਨਾਲ ਜੁੜਿਆ ਹੋਇਆ ਕਲਾਕਾਰ ਦੀਪ ਸੂਫੀ ਹੁਣ ਆਪਣਾ ਨਵਾਂ ਸੂਫੀਆਨਾ ਟਰੈਕ ਲੈ ਕੇ ਆ ਰਿਹਾ ਹੈ। ਦੀਪ ਸੂਫੀ ਦਾ ਜਨਮ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸਾਲ 1991 ਵਿੱਚ ਪਿਤਾ ਸ਼ਤੀਸ਼ ਸ਼ਰਮਾ ਅਤੇ ਮਾਤਾ ਰੇਨੂੰ ਦੇਵੀ ਦੀ ਕੁੱਖੋਂ ਇਕ ਨਿਰੰਕਾਰੀ ਪਰਿਵਾਰ ਵਿੱਚ ਹੋਇਆ। ਦੀਪ ਨੇ ਆਪਣੀ ਬਚਪਨ ਵਿੱਚ ਪੜ੍ਹਾਈ ਗੋਰਮਿੰਟ ਮਾਡਲ ਸਕੂਲ ਚੰਡੀਗੜ੍ਹ ਅਤੇ ਬਾਕੀ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਕਾਲਜ ਦੇ ਦਿਨਾਂ ਤੋਂ ਦੀਪ ਨੂੰ ਗਾਉਣ ਦਾ ਸੌਂਕ ਸੀ ਤੇ ਅਨੇਕਾ ਯੂਥ ਫੈਸਟੀਵਲ ਵਿੱਚ ਆਪਣੀ ਕਲਾਂ ਦਾ ਲੋਹਾ ਮਨਾਵਾਇਆ। ਦੀਪ ਸੂਫੀ ਨੇ ਫਿਰ ਗਾਇਕੀ ਦੀ ਤਾਲਿਮ ਆਪਣੇ ਦਾਦਾ ਮਾਸ਼ਟਰ ਆਨੰਦ ਪ੍ਰਕਾਸ਼ ਅਤੇ ਬਾਅਦ ਵਿੱਚ ਪ੍ਰਸਿੱਧ ਮਿਊਜਿਕ ਡਾਇਰੈਕਟਰ ਵਰਿੰਦਰ ਬਚਨ ਤੋਂ ਗਾਇਕੀ ਦੇ ਦਾਅਪੇਚ ਸਿਖੇ। ਦੀਪ ਦਾ ਮੰਨਣਾ ਹੈ ਕਿ ਸੰਗੀਤ ਮੇਰੇ ਲਈ ਰੱਬ ਦੀ ਇਬਾਦਤ ਦੀ ਤਰ੍ਹਾਂ ਹੈ ਕਿਉਂਕਿ ਸੰਗੀਤ ਤੇ ਭਗਤੀ ਦਾ ਇੱਕ ਵੱਖਰਾ ਸੁਮੇਲ ਹੈ। ਸੁਫੀਆਨਾ ਗਾਇਕੀ ਦੇ ਨਾਲ ਨਾਲ ਦੀਪ ਨੇ ਗਜ਼ਲ ਗਾਇਕੀ ਵੱਲ ਵੀ ਆਪਣੀ ਵੱਖਰੀ ਛਾਪ ਛੱਡੀ। ਦੀਪ ਸੂਫੀ ਦੀ ਗਾਇਕੀ ਕਾਰਨ ਉਸ ਨੂੰ ਕਾਫੀ ਸਨਮਾਨ ਮਿਲ ਚੁੱਕੇ ਹਨ ਜਿਸ ਵਿੱਚ 3 ਵਾਰ ਉਹ ਵੁਆਇਸ ਆਫ ਚੰਡੀਗੜ੍ਹ ਦਾ ਖਿਤਾਬ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬੀ ਚੈਨਲ ਈ.ਟੀ.ਸੀ. ਪੰਜਾਬੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਸੁਰਾਂ ਦੇ ਵਾਰਿਸ ਪ੍ਰੋਗਰਾਮ ਵਿੱਚ ਫਾਈਨਲ ਤੱਕ ਸਫਰ ਤੈਅ ਕੀਤਾ। ਦੀਪ ਨੇ ਨਾਮਵਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ ਅਤੇ ਬਾਬਾ ਬੁੱਲੇ ਸ਼ਾਹ ਅਤੇ ਕਈ ਹੋਰ ਨਾਮਵਰ ਸ਼ਾਇਰਾਂ ਨੂੰ ਗਾ ਚੁੱਕਿਆ ਹੈ ਅਤੇ ਇਨ੍ਹਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰ ਚੁੱਕਾ ਹੈ। ਪਿਛਲੇ ਸਮੇਂ ਵਿੱਚ ਦੀਪ ਸੂਫੀ ਦੀ ਰਲੀਜ ਹੋਈ ਪਹਿਲੀ ਗਜ਼ਲ ‘ਮਿਹਰਬਾਨੀ’ ਨੂੰ ਸਰੋਤਿਆਂ ਨੇ ਕਾਫੀ ਪਿਆਰ ਦਿੱਤਾ ਜਿਸ ਦਾ ਸੰਗੀਤ ਦੀਪ ਨੇ ਆਪ ਤਿਆਰ ਕੀਤਾ ਹੈ। ਇਸ ਗਜ਼ਲ ਨੂੰ ਦੇ ਸ਼ਬਦਾਂ ਨੂੰ ਲੇਖਕ ਰਾਜਿੰਦਰ ਰਾਜ਼ਨ ਨੇ ਬਾਖੂਬੀ ਸ਼ਿੰਗਾਰਿਆ ਹੈ। ਜਿਸ ਨੂੰ ਦੇਸ਼ ਵਿਦੇਸ਼ ਲੋਕਾਂ ਨੇ ਬਹੁਤ ਪਿਆਰ ਦਿੱਤਾ। ਉਸ ਤੋਂ ਗਜ਼ਲ ਆਦਮੀ ਵੀ ਨਾਲ ਆਪਣੇ ਸਰੋਤਿਆਂ ਦੀ ਕਸੌਟੀ ‘ਤੇ ਪੂਰਾ ਉਤਰਿਆ। ਹੁਣ ਦੀਪ ਸੂਫੀ ਜਲਦ ਹੀ ਆਪਣਾ ਸੂਫੀਆਨਾ ਟਰੈਕ ‘ਤੇਰਾ ਸ਼ੁਕਰੀਆਂ’ ਲੈ ਕੇ ਆ ਰਿਹਾ ਹੈ। ਜਿਸ ਨੂੰ ਉਸ ਨੇ ਆਪ ਖੁਦ ਕੰਪੋਜ ਕੀਤਾ ਹੈ ਅਤੇ ਆਪ ਹੀ ਉਸ ਦਾ ਮਿਊਜਕ ਤਿਆਰ ਕੀਤਾ ਹੈ। ਇਸ ਟਰੈਕ ਨੂੰ ਬਾਖੂਬੀ ਸ਼ਬਦਾਂ ‘ਚ ਪਰੋਇਆ ਹੈ ਪ੍ਰਸਿੱਧ ਗਜ਼ਲਗੋ ਰਜਿੰਦਰ ਰਾਜ਼ਨ ਨੇ ਇਸ ਟਰੈਕ ਰਾਹੀਂ ਉਸ ਸੂਫੀਆਨਾ ਢੰਗ ਨਾਲ ਆਪਣੇ ਮੌਲਾ ਦਾ ਸ਼ੁਕਰੀਆ ਕਰਦਾ ਨਜ਼ਰ ਆਵੇਗਾ ਅਤੇ ਸਰੋਤਿਆਂ ਨੂੰ ਇਹ ਟਰੈਕ ਜ਼ਰੂਰ ਪਾਸੰਦ ਆਵੇਗਾ ਜੋ ਇੱਕ ਰੌਲੇ ਰੱਪੇ ਤੋਂ ਦੂਰ ਇੱਕ ਸਕੂਨ ਦੇਣ ਵਾਲੀ ਗਾਇਕੀ ਨਾਲ ਰੂ-ਬ-ਰੂ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਬਾਲੀਵੁੱਡ ਵਿੱਚ ਵੀ ਆਪਣੀ ਅਵਾਜ਼ ਦਾ ਜਾਦੂ ਬਿਖੇਰਨਗੇ। ਸ਼ਾਲਾ ਪ੍ਰਮਾਤਮਾ ਦੀਪ ਸੂਫੀ ਦਿਨ ਦੁੱਗਣੀ ਰਾਤ ਚੌਗਣੀ ਤੱਰਕੀ ਬਖਸ਼ੇ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …