ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਹੋਈ ਚੋਣ
ਵਾਸ਼ਿੰਗਟਨ/ਬਿਊਰੋ ਨਿਊਜ਼ : ਯੂਨਾਈਟਿਡ ਨੇਸ਼ਨਜ਼ ਦੇ ਨਸ਼ਾ ਤੇ ਅਪਰਾਧ ਵਿਭਾਗ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਮਨੁੱਖੀ ਤਸਕਰੀ ਰੋਕਣ ਬਦਲੇ ਆਪਣੀ ‘ਬਲੂ ਹਾਰਟ ਮੁਹਿੰਮ’ ਲਈ ਦੂਤ ਚੁਣਿਆ ਹੈ। ਇਸ ਮੁਹਿੰਮ ਲਈ ਯੂ.ਐਨ.ਓ. ਨੇ ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਾਂ ਵੀ ਸ਼ਾਮਲ ਹੈ। ਇਨ੍ਹਾਂ ਕਲਾਕਾਰਾਂ ਵਿੱਚ ਮਿਊਜ਼ਿਕ ਡਾਇਰੈਕਟਰ ਏ.ਆਰ. ਰਹਿਮਾਨ ਤੇ ਗਾਇਕ ਸੋਨੂੰ ਨਿਗਮ ਨੂੰ ਵੀ ਚੁਣਿਆ ਗਿਆ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਕਲਾਕਾਰਾਂ ਨਾਲ ਮਿਲ ਕੇ ਬਣਾਈ ਐਲਬਮ ਯੂ.ਐਨ. ਦੇ ਨਿਊਯਾਰਕ ਸਥਿਤ ਦਫਤਰ ਵਿੱਚ ਲਾਂਚ ਕੀਤੀ ਗਈ ਹੈ ਜੋ ਆਈਟਿਊਨਜ਼, ਐਮਾਜ਼ੋਨ ਤੇ ਗੂਗਲ ਪੇ ‘ਤੇ ਉਪਲਬਧ ਹੋਵੇਗੀ। ਯੂ.ਐਨ.ਓ. ਦੀ ਬਲੂ ਹਾਰਟ ਮੁਹਿੰਮ ਦਾ ਮਕਸਦ ਦੁਨੀਆ ਭਰ ਵਿੱਚ ਮਨੁੱਖੀ ਤਸਕਰੀ ਵਰਗੇ ਅਪਰਾਧ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …