ਉੱਘੇ ਫ਼ਿਲਮ ਅਭਿਨੇਤਾ ਰਿਸ਼ੀ ਕਪੂਰ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਬਲੱਡ ਕੈਂਸਰ ਤੋਂ ਪੀੜਤ ਸਨ ਅਤੇ ਮਹਿੰਗੇ ਤੋਂ ਮਹਿੰਗਾ ਇਲਾਜ ਕਰਾਉਣ ਦੇ ਬਾਵਜੂਦ ਵੀ ਇਹ ਬੀਮਾਰੀ ਉਨ੍ਹਾਂ ਲਈ ਜਾਨ-ਲੇਵਾ ਸਾਬਤ ਹੋਈ। ‘ਚਿੰਤੂ’ ਯਾਨੀ ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਮੁੰਬਈ (ਉਦੋਂ ਬੰਬਈ) ਵਿਚ ਉਸ ਸਮੇਂ ਮਸ਼ਹੂਰ ਫ਼ਿਲਮੀ ਸਿਤਾਰੇ ਰਾਜ ਕਪੂਰ ਦੇ ਘਰ ਹੋਇਆ। 1955 ਵਿਚ ਕੇਵਲ ਢਾਈ ਸਾਲ ਦੀ ਉਮਰ ਵਿਚ ਉਸ ਸਮੇਂ ਦੇ ਮਸ਼ਹੂਰ ਅਦਾਕਾਰਾਂ ਰਾਜ ਕਪੂਰ ਤੇ ਨਰਗਿਸ ਜੋੜੀ ਦੀ ਬਣ ਰਹੀ ਫ਼ਿਲਮ ‘ਸ਼੍ਰੀ 420’ ਦੇ ਛੋਟੇ ਜਿਹੇ ਸੀਨ ਵਿਚ ਰਿਸ਼ੀ ਨੂੰ ਨਰਗਿਸ ਨੇ ਆਪਣੀ ਗੋਦੀ ਵਿਚ ਲਿਆ ਸੀ। ਇਸ ਤਰ੍ਹਾਂ ਇਸ ਛੋਟੀ ਜਿਹੀ ਉਮਰ ਵਿਚ ਹੀ ਰਿਸ਼ੀ ਕਪੂਰ ਦੇ ਫ਼ਿਲਮੀ ਜੀਵਨ ਦੀ 1955 ਵਿਚ ਸ਼ੁਰੂਆਤ ਹੋਈ।
1970 ਵਿਚ ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਵਿਚ ਰਿਸ਼ੀ ਨੇ ਰਾਜ ਕਪੂਰ ਦੇ ਬਚਪਨ ਦਾ ਰੋਲ ਕੀਤਾ ਜਿਸ ਵਿਚ ਉਹ 15 ਸਾਲ ਦਾ ਹਾਈ ਸਕੂਲ ਦਾ ਵਿਦਿਆਰਥੀ ਬਣਿਆ ਸੀ ਜੋ ਆਪਣੀ ਅਧਿਆਪਕਾ ਸਿੰਮੀ ਗਰੇਵਾਲ ਨੂੰ ਦਿਲੋਂ ਇਸ਼ਕ ਕਰਦਾ ਹੈ। ਬੇਸ਼ਕ, ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਹਿੱਟ ਸਾਬਤ ਨਾ ਹੋਈ ਪਰ ਇਸ ਵਿਚ ਰਿਸ਼ੀ ਕਪੂਰ ਨੇ ਆਪਣਾ ਛੋਟਾ ਜਿਹਾ ਪਰ ਕਾਫ਼ੀ ਮੁਸ਼ਕਲ ਰੋਲ ਬਾ-ਕਮਾਲ ਨਿਭਾਇਆ ਸੀ। ਇਸ ਫ਼ਿਲਮ ਦੀ ઑਅਸਫ਼ਲਤਾ਼ ਤੋਂ ਬਾਅਦ ਰਾਜ ਕਪੂਰ ਨੇ ਫ਼ਿਲਮ ‘ਬੌਬੀ’ ਬਣਾਈ ਜਿਸ ਵਿਚ 20 ਸਾਲਾ ਰਿਸ਼ੀ ਕਪੂਰ ਦੀ ਚੜ੍ਹਦੀ ਜਵਾਨੀ ਵਾਲੇ ਨੌਜੁਆਨ ਦੀ ਅਹਿਮ ਭੂਮਿਕਾ ਸੀ ਅਤੇ ਇਸ ਦੀ ਹੀਰੋਇਨ 15 ਸਾਲਾ ਮੁਟਿਆਰ ਡਿੰਪਲ ਕਪਾਡੀਆ ਸੀ ਜਿਸ ਦੀ ਸ਼ਾਦੀ ਇਸ ਫ਼ਿਲਮ ਦੇ ਬਣਨ ਦੇ ਦੌਰਾਨ ਹੀ ਉਸ ਸਮੇਂ ਦੇ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਨਾਲ ਹੋ ਗਈ ਸੀ। ਇਸ ਵਿਆਹ ਦਾ ਫ਼ਿਲਮੀ ਦੁਨੀਆਂ ਅਤੇ ਆਮ ਲੋਕਾਂ ਵਿਚ ਬੜਾ ਚਰਚਾ ਹੋਇਆ ਸੀ।
28 ਸਤੰਬਰ 1973 ਨੂੰ ਰੀਲੀਜ਼ ਹੋਈ ਉਪਰੋਕਤ ਫ਼ਿਲਮ ઑਬੌਬੀ਼ ਬਹੁਤ ਸਾਰੇ ਲੋਕਾਂ (ਖ਼ਾਸ ਤੌਰ ઑਤੇ ਨੌਜੁਆਨਾਂ) ਦੀਆਂ ઑਆਸਾਂ-ਉਮੀਦਾਂ਼ ‘ਤੇ ਬੜੀ ‘ਖ਼ਰੀ’ ਉੱਤਰੀ (ਕਿਊਂਕਿ ਉਹ ਜੋ ਕੁਝ ਚਾਹੁੰਦੇ ਸਨ, ਉਹ ਸਭ ਇਸ ਫ਼ਿਲਮ ਵਿਚ ਮੌਜੂਦ ਸੀ)। ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਇਸ ਨੂੰ ਕਈ ਕਈ ਵਾਰ ਵੇਖਿਆ। ਇਸ ਤਰ੍ਹਾਂ ਇਸ ਫ਼ਿਲਮ ਨੇ ਉਸ ਸਮੇਂ ਕਈ ਕਰੋੜਾਂ ਵਿਚ ਕਮਾਈ ਕੀਤੀ ਅਤੇ ਇਸ ਨੇ ਰਾਜ ਕਪੂਰ ਨੂੰ ઑਮੇਰਾ ਨਾਮ ਜੋਕਰ਼ ਦੇ ਵਿੱਤੀ ਪੱਖੋਂ ਫੇਲ੍ਹ ਹੋ ਜਾਣ ਕਾਰਨ ਉਸ ਉੱਪਰ ਚੜ੍ਹੇ ਹੋਏ ਕਰਜ਼ੇ ਤੋਂ ਵੀ ਨਿਜਾਤ ਦਿਵਾਈ ਸੀ। ਇਸ ਫ਼ਿਲਮ ਨਾਲ ਰਿਸ਼ੀ ਕਪੂਰ ਦਾ ਇਮੇਜ ਇਕ ਰੋਮਾਂਟਿਕ ਹੀਰੋ ਦੇ ਤੌਰ ઑਤੇ ਉਭਰਿਆ ਅਤੇ ਇਸ ਦੇ ਲਈ ਉਸ ਨੂੰ ਇਸ ਕੈਟਾਗਰੀ ਵਿਚ ઑਫ਼ਿਲਮਫੇਅਰ ਬੈੱਸਟ ਐਕਟਰ ਐਵਾਰਡ਼ ਵੀ ਮਿਲਿਆ। 1974 ਤੋਂ ਲੈ ਕੇ 2000 ਤੱਕ ਰਿਸ਼ੀ ਕਪੂਰ ਨੇ 109 ਫ਼ਿਲਮਾਂ ਵਿਚ ਕੰਮ ਕੀਤਾ ਅਤੇ ਇਨ੍ਹਾਂ ਵਿਚ ઑਕਭੀ ਕਭੀ਼, ઑਨਾਗਿਨ਼, ઑਚਾਂਦਨੀ਼ ઑਅਮਰ ਅਕਬਰ ਐਂਥਨੀ਼, ઑਰਫ਼ੂ ਚੱਕਰ਼, ઑਖੇਲ ਖੇਲ ਮੇਂ਼, ઑਦੀਵਾਨਾ਼, ઑਹਿਨਾ਼, ઑਰਾਮ ਤੇਰੀ ਗੰਗਾ ਮੈਲ਼ੀ ਆਦਿ ਵਿਸ਼ੇਸ਼ ਤੌਰ ઑਤੇ ਵਰਨਣਯੋਗ ਹਨ।
ਰਿਸ਼ੀ ਕਪੂਰ ਦੇ ਫ਼ਿਲਮੀ ਜੀਵਨ ਦੀ ઑਦੂਸਰੀ ਪਾਰੀ਼ ਵੱਲ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ ਉਸ ਨੇ ਸਪੋਰਟਿੰਗ ਐਕਟਰ ਵਜੋਂ ਬਹੁਤ ਸਾਰੀਆਂ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਸ ਦੀਆਂ ਇਸ ਦੌਰ ਦੀਆਂ ਫ਼ਿਲਮਾਂ ਵਿਚ ઑਕੁਛ ਖੱਟੀ ਕੁਛ ਮੀਠੀ਼, ઑਤਹਿਜ਼ੀਬ਼, ઑਹਮ ਤੁਮ਼, ਼ਨਮਸਤੇ ਲੰਡਨ਼, ਼ਦਿੱਲੀ 6਼, ઑਲਵ ਆਜ ਕੱਲ੍ਹ, ઑਚਿੰਤੂ ਜ਼ੀ, ઑਦੋ ਦੂਨੀ ਚਾਰ਼ ਆਦਿ ਬਹੁਤ ਸਾਰੀਆਂ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ। ਉਨ੍ਹਾਂ ਨੇ ਆਪ ਵੀ ਆਪਣੀ ਇਸ ਦੂਸਰੀ ਪਾਰੀ ਦਾ ਖ਼ੂਬ ਅਨੰਦ ਮਾਣਿਆਂ ਅਤੇ ਇਸ ਦੌਰਾਨ ਉਨ੍ਹਾਂ ਨੇ 49 ਫ਼ਿਲਮਾਂ ਵਿਚ ਵੱਖ-ਵੱਖ ਕਿਸਮ ਦੇ ਰੋਲਾਂ ਵਿਚ ਸਫ਼ਲਤਾ ਪੂਰਵਕ ਕੰਮ ਕੀਤਾ। ਇਨ੍ਹਾਂ ਵਿਚਲੀਆਂ ਨਿਭਾਈਆਂ ਕਈ ਭੂਮਿਕਾਵਾਂ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ।
ਰਿਸ਼ੀ ਕਪੂਰ ਸੋਸ਼ਲ ਮੀਡੀਆਂ ਉੱਤੇ ਵੀ ਕਾਫ਼ੀ ਐਕਟਿਵ ਰਹੇ ਹਨ। ਇਸ ਮੀਡੀਆ ਦੀ ਵਰਤੋਂ ਕਰਕੇ ਉਹ ਆਪਣੇ ਦਿਲ ਦੀਆਂ ਲੋਕਾਂ ਨਾਲ ਸਾਂਝੀਆਂ ਕਰਦੇ ਸਨ। ਖ਼ਾਸ ਤੌਰ ઑਤੇ ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਬਹੁਤ ਪਸੰਦ ਕੀਤੇ ਜਾਂਦੇ ਸਨ। 2018 ਵਿਚ ਉਨ੍ਹਾਂ ਦੀ ਸਵੈ-ਜੀਵਨੀ ઑਖੁੱਲਮ-ਖੁੱਲ੍ਹਾ਼ ਪਾਠਕਾਂ ਕੋਲ ਪਹੁੰਚੀ ਜਿਸ ਨੂੰ ਉਨ੍ਹਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਦਰਜ ਕੀਤੀਆਂ ਹਨ। ਇਸ ਵਿਚ ਉਨ੍ਹਾਂ ਨੇ ਇਹ ਗੱਲ ਮੰਨੀ ਹੈ ਕਿ ਫ਼ਿਲਮ ઑਬੌਬੀ਼ ਲਈ ઑਫ਼ਿਲਮਫੇਅਰ ਬੈੱਸਟ ਐਵਾਰਡ਼ ਲੈਣ ਲਈ ਉਨ੍ਹਾਂ ਨੇ ਉਸ ਸਮੇਂ 25,000 ਰੁਪਏ ਰਿਸ਼ਵਤ ਵਜੋਂ ਦਿੱਤੇ ਸਨ।
ਰਿਸ਼ੀ ਕਪੂਰ ਅਤੇ ਅਮਿਤਾਬ ਬੱਚਨ ਵਿਚਕਾਰ ਦੁਨਿਆਵੀ ਰਿਸ਼ਤੇ ઑਧੁੱਪ-ਛਾਂ਼ ਵਾਂਗ ਚੱਲਦੇ ਰਹੇ। ਸਾਲ 1973 ਲਈ ઑਫ਼ਿਲਮਫੇਅਰ ਐਵਾਰਡ਼ ਜਦੋਂ ਰਿਸ਼ੀ ਕਪੂਰ ਨੂੰ ਦਿੱਤਾ ਗਿਆ ਤਾਂ ਇਹ ਕਿਹਾ ਜਾਂਦਾ ਹੈ ਕਿ ਉਦੋਂ ਇਹ ਐਵਾਰਡ ਅਮਿਤਾਬ ਬੱਚਨ ਨੂੰ ਮਿਲਣ ਦੀ ਆਸ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਦੋਹਾਂ ਵਿਚ ਇਕ ਤਰ੍ਹਾਂ ਦੀ ઑਕੋਲਡ-ਵਾਰ਼ ਸ਼ੁਰੂ ਹੋ ਗਈ। ਇਹ ਵੀ ਸੁਣਨ ਵਿਚ ਆਇਆ ਹੈ ਕਿ 1976 ਵਿਚ ਫ਼ਿਲਮ ઑਕਭੀ ਕਭੀ਼ ਦੇ ਬਣਨ ਦੌਰਾਨ ਦੋਵੇਂ ਇਕ ਦੂਸਰੇ ਨਾਲ ਗੱਲ ਤੱਕ ਵੀ ਨਹੀਂ ਕਰਿਆ ਕਰਦੇ ਸਨ। ਫਿਰ ਬਾਅਦ ਵਿਚ ਫ਼ਿਲਮ ઑਅਮਰ ਅਕਬਰ ਐਂਥਨੀ਼ ਦੇ ਤਿਆਰ ਹੁੰਦਿਆਂ ਇਹ ਦੋਵੇਂ ਵਧੀਆ ਦੋਸਤ ਬਣ ਗਏ ਅਤੇ ਹੋਰ ਕੁਝ ਦੇਰ ਬਾਅਦ ਗੂੜ੍ਹੇ ਰਿਸ਼ਤੇਦਾਰ ਵੀ ਬਣ ਗਏ ਜਦੋਂ ਰਿਸ਼ੀ ਕਪੂਰ ਦੀ ਭੈਣ ਰਿਮੀ ਨੰਦਾ ਦੇ ਬੇਟੇ ਦੀ ਸ਼ਾਦੀ ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਨਾਲ ਹੋਈ। ਖ਼ੈਰ! ਰਿਸ਼ਤਿਆਂ ਦੀ ਇਹ ਧੁੱਪ-ਛਾਂ ਤਾਂ ਚੱਲਦੀ ਹੀ ਰਹਿੰਦੀ ਹੈ ਅਤੇ ਫ਼ਿਲਮੀ ਦੁਨੀਆਂ ਵਿਚ ਤਾਂ ਇਹ ਆਮ ਜਿਹੀ ਗੱਲ ਹੈ।
ਸਤੰਬਰ 2018 ਵਿਚ ਰਿਸ਼ੀ ਕਪੂਰ ਨੂੰ ਬਲੱਡ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨੇ ਆ ਘੇਰਿਆ। ਮਹਿੰਗੇ ਤੋਂ ਮਹਿੰਗੇ ਹਸਪਤਾਲਾਂ ਵਿਚ ਮਹਿੰਗੇ ਇਲਾਜ ਦੇ ਬਾਵਜੂਦ ਵੀ ਉਹ ਆਖ਼ਰ 30 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਉਮਰ ਇਸ ਸਮੇਂ ਮਹਿਜ਼ 68 ਸਾਲ ਸੀ। ਇਸ ਤੋਂ ਇਕ ਦਿਨ ਪਹਿਲਾਂ ਹੀ 29 ਅਪ੍ਰੈਲ ਨੂੰ ਇਕ ਹੋਰ ਮਸ਼ਹੂਰ ਫ਼ਿਲਮੀ ਸਿਤਾਰਾ ਇਰਫ਼ਾਨ ਖ਼ਾਨ ਕੇਵਲ 54 ਸਾਲ ਦੀ ਉਮਰ ਵਿਚ ਹੀ ਸਾਡੇ ਕੋਲੋਂ ਸਦਾ ਲਈ ਵਿੱਛੜ ਗਿਆ ਸੀ। ਇਤਫ਼ਾਕ ਦੀ ਗੱਲ ਹੈ ਕਿ ਇਨ੍ਹਾਂ ਦੋਹਾਂ ਫਿਲਮੀ ਸਿਤਾਰਿਆਂ ਦੀ ਮੌਤ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨਾਲ ਹੋਈ ਹੈ। ਇਕ ਨੂੰ ਬਲੱਡ ਕੈਂਸਰ ਸੀ ਤੇ ਦੂਸਰੇ ਨੂੰ ਬਰੇਨ ਦੀ ਕੈਂਸਰ।
ਪ੍ਰਮਾਤਮਾ ਇਨ੍ਹਾਂ ਦੋਹਾਂ ਮਹਾਨ ਫ਼ਿਲਮੀ ਸ਼ਖ਼ਸੀਅਤਾਂ ਦੀਆਂ ਵਿੱਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ੇ।
ਸੰਜੂ ਗੁਪਤਾ
ਫ਼ੋਨ: 416-820-0123
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …