Breaking News
Home / ਫ਼ਿਲਮੀ ਦੁਨੀਆ / ਸ਼ੋਅਮੈਨ ਨੇ ਕਿਹਾ, ਦਰਬਾਰ ਸਾਹਿਬ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ

ਸ਼ੋਅਮੈਨ ਨੇ ਕਿਹਾ, ਦਰਬਾਰ ਸਾਹਿਬ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ

ਪੰਜਾਬੀ ਕਲਚਰ ‘ਤੇ ਹਿੰਦੀ ਫ਼ਿਲਮਾਂ ਬਣਾਉਣਗੇ ਸੁਭਾਸ਼ ਘਈ, ਲੋਕੇਸ਼ਨ ਦੇਖਣ ਅੰਮ੍ਰਿਤਸਰ ਪਹੁੰਚੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਾਲੀਵੁੱਡ ‘ਚ ਰਾਜਕਪੂਰ ਤੋਂ ਬਾਅਦ ਦੂਜੇ ਸ਼ੋਅ ਮੈਨ ਦੇ ਰੂਪ ‘ਚ ਦਰਸ਼ਕਾਂ ‘ਚ ਪਹਿਚਾਣ ਬਣਾਉਂਣ ਵਾਲੇ ਸੁਭਾਸ਼ ਘਈ ਪੰਜਾਬ ‘ਚ ਵੀ ਫ਼ਿਲਮ ਬਣਾਉਣਗੇ।
ਇਥੇ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਸੁਭਾਸ਼ ਘਈ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਹਿੰਦੀ ‘ਚ ਪੰਜਾਬੀ ਕਲਚਰ ‘ਤੇ ਫ਼ਿਲਮ ਬਣਾਉਣਗੇ। ਹਿੰਦੀ ਫ਼ਿਲਮ ਜਗਤ ਨੂੰ ‘ ਕਾਲੀਚਰਨ, ਵਿਸ਼ਵਨਾਥ, ਕਰਜ਼, ਵਿਧਾਤਾ, ਹੀਰੋ, ਕਰਮਾ, ਰਾਮ ਲਖਨ, ਸੌਦਾਗਰ, ਖਲਨਾਇਕ, ਪ੍ਰਦੇਸ਼, ਤਾਲ’ ਜਿਹੀਆਂ ਫ਼ਿਲਮਾਂ ਦੇ ਚੁੱਕੇ ਹਨ।
ਸੁਭਾਸ਼ ਘਈ ਦਾ ਕਹਿਣਾ ਹੈ ਕਿ ਗੁਰੂਘਰ ਆ ਕੇ ਉਨ੍ਹਾਂ ਨੂੰ ਬੇਹੱਦ ਸਕੂਨ ਮਿਲਿਆ। ਇਥੇ ਆ ਕੇ ਫ਼ਿਲਮ ਬਣਾਉਣ ਦਾ ਵਿਚਾਰ ਪੱਕਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂਘਰ ‘ਚ ਹੋਣ ਵਾਲੀ ਸੇਵਾ ਤੋਂ ਇਲਾਵਾ ਸਾਰੇ ਧਰਮਾਂ ਦੀ ਸਮਾਨ ਮੌਜੂਦੀ ਖੁਦ ‘ਚ ਬੇਮਿਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜਾਬੀ ਕਲਚਰ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਆਪਣੀ ਆਗਾਮੀ ਫ਼ਿਲਮ ਇਸ ‘ਤੇ ਹੀ ਬਣਾਉਣਗੇ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …