-8.3 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਕੈਨੇਡੀਅਨਾਂ ਦੀ ਗਿਣਤੀ ਸਾਢੇ ਤਿੰਨ ਕਰੋੜ ਤੋਂ ਪਾਰ

ਕੈਨੇਡੀਅਨਾਂ ਦੀ ਗਿਣਤੀ ਸਾਢੇ ਤਿੰਨ ਕਰੋੜ ਤੋਂ ਪਾਰ

ਕੈਨੇਡਾ ਦੀ ਜਨਸੰਖਿਆ ਹੋਈ 3 ਕਰੋੜ 75 ਲੱਖ 89 ਹਜ਼ਾਰ 262
ਜੁਲਾਈ 2018 ਤੋਂ ਜੁਲਾਈ 2019 ਤੱਕ ਹਰ ਇਕ ਮਿੰਟ ਵਿਚ ਇਕ ਵਿਅਕਤੀ ਪਹੁੰਚਿਆ ਕੈਨੇਡਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਅਬਾਦੀ ਵਿਚ ਲੰਘੇ ਇਕ ਸਾਲ ਦੌਰਾਨ ਰਿਕਾਰਡ ਵਾਧਾ ਹੋਇਆ ਹੈ ਅਤੇ ਇਹ ਹੁਣ ਸਾਢੇ ਤਿੰਨ ਕਰੋੜ ਤੱਕ ਪਹੁੰਚ ਗਈ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਪਹੁੰਚੇ ਹਨ।
ਸਟੈਟਿਕਸ ਕੈਨੇਡਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ‘ਚ ਦੱਸਿਆ ਗਿਆ ਕਿ ਪਹਿਲੀ ਜੁਲਾਈ, 2019 ਤੱਕ ਕੈਨੇਡਾ ਦੀ ਜਨਸੰਖਿਆ 3,75,89,262 ਹੋ ਗਈ ਹੈ ਜਿਹੜੀ 1 ਜੁਲਾਈ, 2018 ਦੇ ਮੁਕਾਬਲੇ 5,31,497 ਵਿਅਕਤੀ ਵੱਧ ਹੈ। ਭਾਵ ਪਹਿਲੀ ਜੁਲਾਈ, 2018 ਤੋਂ ਪਹਿਲੀ ਜੁਲਾਈ, 2019 ਤੱਕ ਇਕ ਸਾਲ ਵਿਚ 1 ਮਿੰਟ ‘ਚ ਇਕ ਵਿਅਕਤੀ ਕੈਨੇਡਾ ਪਹੁੰਚਿਆ। ਉਨ੍ਹਾਂ ਦੱਸਿਆ ਕਿ ਅਮਰੀਕਾ ਤੇ ਇੰਗਲੈਂਡ ਦੇ ਮੁਕਾਬਲੇ ਕੈਨੇਡਾ ਦੀ ਜਨਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੁਲਾਈ 2018 ਤੋਂ ਜੁਲਾਈ 2019 ਤੱਕ 3,13,580 ਵਿਅਕਤੀ ਇਮੀਗ੍ਰਾਂਟ ਵੀਜ਼ੇ ‘ਤੇ ਕੈਨੇਡਾ ਪਹੁੰਚੇ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਲੋਕ ਇੰਨੀ ਵੱਡੀ ਗਿਣਤੀ ਵਿਚ ਕੈਨੇਡਾ ਪਹੁੰਚੇ, ਜਦਕਿ 1,61,536 ਜਣੇ ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਪਹੁੰਚੇ। ਕੈਨੇਡਾ ‘ਚ ਸਭ ਤੋਂ ਵੱਧ 2.17 ਫ਼ੀਸਦੀ ਵਿਅਕਤੀ ਪ੍ਰਿੰਸ ਅਡਵਰਡ ਆਈਲੈਂਡ ਸੂਬੇ ‘ਚ ਪਹੁੰਚੇ ਤੇ ਉਨਟਾਰੀਓ ‘ਚ 1.72 ਫੀਸਦੀ, ਅਲਬਰਟਾ 1.63 ਫੀਸਦੀ ਤੇ ਸਭ ਤੋਂ ਘੱਟ ਬ੍ਰਿਟਿਸ਼ ਕੋਲੰਬੀਆ ਦੀ ਜਨਸੰਖਿਆ ਵਿਚ 1.39 ਫੀਸਦੀ ਵਿਅਕਤੀ ਇਕ ਸਾਲ ਵਿਚ ਪਹੁੰਚੇ ਹਨ। ਕੈਨੇਡਾ ਦੀ ਕੁੱਲ ਆਬਾਦੀ ਵਿਸ਼ਵ ਦੀ ਕੁੱਲ ਜਨਸੰਖਿਆ ਦਾ ਸਿਰਫ਼ ਅੱਧਾ ਫ਼ੀਸਦੀ ਬਣਦੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਚੋਣ ਪ੍ਰਚਾਰ ਸਮਾਗਮ ਵਿਚ ਐਲਾਨ ਕੀਤਾ ਕਿ 21 ਅਕਤੂਬਰ ਨੂੰ ਸੰਸਦੀ ਚੋਣਾਂ ਵਿਚ ਜੇਕਰ ਉਹ ਮੁੜ ਸੱਤਾ ਵਿਚ ਆਉਂਦੇ ਹਨ ਤਾਂ ਆਉਂਦੇ ਤਿੰਨ ਸਾਲਾਂ ਵਿਚ 10 ਲੱਖ ਲੋਕਾਂ ਨੂੰ ਕੈਨੇਡਾ ਸੱਦਿਆ ਜਾਵੇਗਾ।

RELATED ARTICLES
POPULAR POSTS