ਮਿਸੀਸਾਗਾ : ਨਿਊ ਡੈਮੋਕਰੈਟਿਕ ਪਾਰਟੀ ਦੇ ਬਰੈਂਪਟਨ ਈਸਟ ਤੋਂ ਐਮ ਪੀ ਪੀ ਗੁਰਰਤਨ ਸਿੰਘ ਵੱਲੋਂ ਉਨਟਾਰੀਓ ਵਿੱਚ ਜੈਨੋਸਾਈਡ ਹਫ਼ਤਾ ਮਨਾਉਣ ਲਈ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਦੀ ਇੰਡੋ ਕੈਨੇਡੀਅਨ ਹਾਰਮੋਨੀ ਫੋਰਮ ਅਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਆਲੋਚਨਾ ਕੀਤੀ ਗਈ ਹੈ। ਇੰਡੋ-ਕੈਨੇਡੀਅਨ ਹਾਰਮੋਨੀ ਫੋਰਮ ਨੇ ਪ੍ਰੀਮੀਅਰ ਡੱਗ ਫੋਰਡ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਬਿੱਲ ਨੂੰ ਪਰਵਾਨ ਨਾ ਕੀਤਾ ਜਾਵੇ। ਇਸ ਤਰਾਂ ਕੈਨੇਡਾ-ਇੰਡੀਆ ਫਾਊਂਡੇਸ਼ਨ ਨੇ ਇੱਕ ਲਿਖਤੀ ਪ੍ਰੈਸ ਰੀਲੀਜ਼ ਵਿੱਚ ਕਿਹਾ ਹੈ ਕਿ ਗੁਰਰਤਨ ਸਿੰਘ ਵੱਲੋਂ ਪੇਸ਼ ਕੀਤਾ ਗਿਆ ਬਿੱਲ ਤਰਕ ਉੱਤੇ ਆਧਾਰਿਤ ਨਹੀਂ ਹੈ। ਗੁਰਰਤਨ ਸਿੰਘ ਨੇ 26 ਫਰਵਰੀ ਨੂੰ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕੀਤਾ ਸੀ ਜਿਸਦਾ ਮਨੋਰਥ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਜੈਨੋਸਾਈਡ ਬਾਰੇ ਚੇਤਨਾ ਪੈਦਾ ਕਰਨ ਵਾਲਾ ਹਫ਼ਤਾ ਕਰਾਰ ਦੇਣਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …