Breaking News
Home / ਭਾਰਤ / ਸਿਰਫਿਰੇ ਸਾਬਕਾ ਫੌਜੀ ਨੇ 6 ਵਿਅਕਤੀਆਂ ਦੀ ਲਈ ਜਾਨ

ਸਿਰਫਿਰੇ ਸਾਬਕਾ ਫੌਜੀ ਨੇ 6 ਵਿਅਕਤੀਆਂ ਦੀ ਲਈ ਜਾਨ

ਫਰੀਦਾਬਾਦ/ਬਿਊਰੋ ਨਿਊਜ਼ : ਪਲਵਲ ਦੀਆਂ ਗਲੀਆਂ ਵਿੱਚ ਖ਼ੂਨੀ ਖੇਡ ਖੇਡਦਿਆਂ ਸਾਬਕਾ ਫ਼ੌਜੀ ਨੇ ਲੋਹੇ ਦੀ ਰਾਡ ਨਾਲ ਛੇ ਵਿਅਕਤੀਆਂ ਦਾ ਕਤਲ ਕਰ ਦਿੱਤਾ। ਮਾਨਸਿਕ ਤੌਰ ‘ਤੇ ਅਸਥਿਰ ਸਾਬਕਾ ਫ਼ੌਜੀ ਅੱਧੀ ਰਾਤ ਨੂੰ ਦੋ ਤੋਂ ਚਾਰ ਵਜੇ ਦੇ ਦਰਮਿਆਨ ਹੱਥ ਵਿੱਚ ਰਾਡ ਲੈ ਕੇ ਨਿਕਲਿਆ ਤੇ ਉਸ ਨੇ ਦੋ ਘੰਟੇ ਵਿੱਚ ਹੀ ਆਗਰਾ ਚੌਕ ਅਤੇ ਕੈਂਪ ਕਾਲੋਨੀ ਦੇ ਰਸਤੇ ਦਰਮਿਆਨ ਛੇ ਵਿਅਕਤੀਆਂ ਦੀ ਜਾਨ ਲੈ ਲਈ। ਪਲਵਲ ਪੁਲਿਸ ਨੇ ਕਾਤਲ ਨੂੰ ਮਗਰੋਂ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਨਰੇਸ਼ ਧਨਕੜ (45) ਵਜੋਂ ਹੋਈ ਹੈ, ਜੋ ਪਲਵਲ ਦੇ ਮਛਗਰ ਪਿੰਡ ਦਾ ਰਹਿਣ ਵਾਲਾ ਹੈ।
ਇਸ ਤੋਂ ਪਹਿਲਾਂ ਪੁਲਿਸ ਨੂੰ ਜਿਵੇਂ ਹੀ ਵੱਖ-ਵੱਖ ਥਾਵਾਂ ਉਪਰ 6 ਕਤਲਾਂ ਬਾਰੇ ਪਤਾ ਲੱਗਾ ਤਾਂ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ। ਉਪਰੰਤ ਕਾਤਲ ਦੀ ਭਾਲ ਸ਼ੁਰੂ ਕੀਤੀ ਗਈ। ਇੱਕ ਹਸਪਤਾਲ ਦੇ ਸੀਸੀਟੀਵੀ ਕੈਮਰੇ ਨਾਲ ਕਾਤਲ ਦੀ ਪਛਾਣ ਕੀਤੀ ਗਈ। ਦੋ ਘੰਟੇ ਦੀ ਮੁਸ਼ੱਕਤ ਮਗਰੋਂ ਪੁਲਿਸ ਨੇ ਧਨਕੜ ਨੂੰ ਆਦਰਸ਼ ਨਗਰ ਕਾਲੋਨੀ ਵਿੱਚ ਸੁਖਰਾਮ ਹਸਪਤਾਲ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਉਹਦੇ ਹੱਥ ਵਿੱਚ ਰਾਡ ਸੀ। ਸੂਤਰਾਂ ਮੁਤਾਬਕ ਧਨਕੜ ਨੇ ਪੁਲਿਸ ਪਾਰਟੀ ‘ਤੇ ਵੀ ਹਮਲਾ ਕੀਤਾ, ਪਰ ਕਾਫ਼ੀ ਮੁਸ਼ੱਕਤ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ। ਕਾਤਲ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਅਜੇ ਵੀ ਦਹਿਸ਼ਤ ਦਾ ਮਹੌਲ ਹੈ। ਧਨਕੜ ਨੇ ਕਤਲ ਕਿਉਂ ਕੀਤੇ, ਇਸ ਬਾਰੇ ਭੇਤ ਅਜੇ ਵੀ ਬਰਕਰਾਰ ਹੈ।
ਮੁਲਜ਼ਮ ਨੇ ਬੇਵਜ੍ਹਾ ਕੀਤੇ ਕਤਲ: ਡੀਐਸਪੀ : ਡੀਐਸਪੀ ਪੁਲਿਸ ਅਭਿਮੰਨਿਊ ਲੋਹਾਨ ਨੇ ਕਿਹਾ ਕਿ ਪਹਿਲੀ ਨਜ਼ਰੇ ਲਗਦਾ ਹੈ ਕਿ ਮੁਲਜ਼ਮ ਨੇ ਕਤਲ ਬਿਨਾ ਕਿਸੇ ਵਜ੍ਹਾ ਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖ਼ੁਦ ਦੇ ਸਿਰ ਉਪਰ ਵੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਬ੍ਰੇਨ ਹੈਮਰੇਜ ਹੋਣ ਕਰਕੇ ਫਰੀਦਾਬਾਦ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹਸਪਤਾਲ ਵਿੱਚ ਮੁਲਜ਼ਮ ਦੀ ਮਨੋਵਿਗਿਆਨਕ ਪੱਖੋਂ ਵੀ ਜਾਂਚ ਕਰਾਈ ਜਾਵੇਗੀ। ਇਸੇ ਦੌਰਾਨ ਧਨਕੜ ਦਾ ਸ਼ਿਕਾਰ ਬਣੇ ਲੋਕਾਂ ਦੀ ਪਛਾਣ ਅੰਜੁਮ, ਖੇਮਚੰਦ, ਸੀਤਾਰਾਮ, ਸੁਭਾਸ਼, ਇੱਕ ਸਾਧੂ ਤੇ ਇੱਕ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …