Breaking News
Home / ਜੀ.ਟੀ.ਏ. ਨਿਊਜ਼ / ਗੰਨ ਦੀ ਨੋਕ ‘ਤੇ ਕਾਰਜੈਕਿੰਗ ਕਰਨ ਵਾਲੇ ਦੋ ਟੀਨੇਜਰ ਕਾਬੂ

ਗੰਨ ਦੀ ਨੋਕ ‘ਤੇ ਕਾਰਜੈਕਿੰਗ ਕਰਨ ਵਾਲੇ ਦੋ ਟੀਨੇਜਰ ਕਾਬੂ

ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਮਹੀਨੇ 11 ਦਿਨਾਂ ਦੇ ਅਰਸੇ ਵਿੱਚ ਗੰਨ ਦੀ ਨੋਕ ਉੱਤੇ ਦਰਜਨਾਂ ਕਾਰਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਟੋਰਾਂਟੋ ਦੇ 19 ਸਾਲਾ ਵਿਅਕਤੀ ਤੇ ਉਸ ਦੇ ਸਾਥੀ ਟੀਨੇਜਰ ਨੂੰ ਕਾਬੂ ਕਰਕੇ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਟੋਰਾਂਟੋ ਦੇ ਪੁਲਿਸ ਇੰਸਪੈਕਟਰ ਰਿਚਰਡ ਹੈਰਿਸ ਨੇ ਦੱਸਿਆ ਕਿ 15 ਮਈ ਤੋਂ 26 ਮਈ ਦਰਮਿਆਨ ਦੋ ਹਥਿਆਰਬੰਦ ਟੀਨੇਜਰ ਨੇ ਹੈਂਡਗੰਨਜ ਦੀ ਮਦਦ ਨਾਲ ਸਕਾਰਬਰੋ ਵਿੱਚ 10 ਤੇ ਦਰਹਾਮ ਰੀਜਨ ਵਿੱਚ ਦੋ ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਪੰਜ ਗੱਡੀਆਂ ਚੋਰੀ ਕਰਨ ਵਿੱਚ ਕਾਮਯਾਬ ਵੀ ਹੋਏ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਗੱਡੀ ਦੇ ਆਪਰੇਟਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹੈਰਿਸ ਨੇ ਆਖਿਆ ਕਿ ਇਸ ਅਰਸੇ ਦੌਰਾਨ ਇਸ ਜੋੜੇ ਨੇ ਪਟਾਕੇ ਵੇਚਣ ਵਾਲੇ ਇੱਕ ਸਟੈਂਡ ਤੋਂ ਨਕਦੀ ਵੀ ਲੁੱਟੀ ਤੇ ਪਟਾਕੇ ਵੀ ਲੁੱਟ ਲਏ। ਜਾਂਚਕਾਰ 2 ਜੂਨ ਤੱਕ ਮਸਕੂਕਾਂ ਦਾ ਪਤਾ ਲਾਉਣ ਵਿੱਚ ਅਸਫਲ ਰਹੇ। ਪੁਲਿਸ ਨੇ ਵੱਡੇ ਪੱਧਰ ਉੱਤੇ ਇਨ੍ਹਾਂ ਮਸਕੂਕਾਂ ਦੀ ਭਾਲ ਸ਼ੁਰੂ ਕੀਤੀ ਤੇ ਦੋਵਾਂ ਮਸਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੂੰ ਮੌਕੇ ਤੋਂ ਭਰੀ ਹੋਈ ਹੈਂਡਗੰਨ, ਇੱਕ ਬਣਾਉਟੀ ਹੈਂਡਗੰਨ, ਕਾਰ ਚੋਰੀ ਕਰਨ ਵਾਲੇ ਸੰਦ, ਕੱਪੜੇ ਤੇ 18 ਮਈ ਨੂੰ ਸਕਾਰਬਰੋ ਦੇ ਡਰਾਈਵਵੇਅ ਤੋਂ ਚੋਰੀ ਕੀਤੀ ਕਾਰ ਵੀ ਬਰਾਮਦ ਕੀਤੀ। ਹੈਰਿਸ ਨੇ ਆਖਿਆ ਕਿ ਜਿਹੜੀਆਂ ਗੱਡੀਆਂ ਚੋਰੀ ਕੀਤੀਆਂ ਗਈਆਂ ਉਹ ਬਹੁਤੀਆਂ ਮਹਿੰਗੀਆਂ ਤਾਂ ਨਹੀਂ ਸਨ ਪਰ ਉਨ੍ਹਾਂ ਦੀ ਵਰਤੋਂ ਹੋਰਨਾਂ ਜੁਰਮਾਂ ਨੂੰ ਅੰਜ਼ਾਮ ਦੇਣ ਲਈ ਕੀਤੀ ਜਾ ਸਕਦੀ ਸੀ। ਚਾਰ ਹੋਰ ਗੱਡੀਆਂ ਸਕਾਰਬਰੋ ਵਿੱਚ ਵੱਖ ਵੱਖ ਲੋਕੇਸਨਾਂ ਉੱਤੇ ਲਾਵਾਰਿਸ ਖੜ੍ਹੀਆਂ ਮਿਲੀਆਂ। ਟੋਰਾਂਟੋ ਵਾਸੀ ਟਿਲਿਕ ਜੋਨਜ ਖਿਲਾਫ 44 ਚਾਰਜਿਜ ਲਾਏ ਗਏ ਹਨ ਜਦਕਿ 17 ਸਾਲਾ ਲੜਕੇ, ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਜਿਸ ਦਾ ਨਾਂ ਉਜਾਗਰ ਨਹੀਂ ਕੀਤਾ ਜਾ ਸਕਦਾ, ਖਿਲਾਫ 56 ਚਾਰਜਿਜ ਲਾਏ ਗਏ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …