0.3 C
Toronto
Wednesday, December 24, 2025
spot_img
Homeਕੈਨੇਡਾਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਜਨਵਰੀ 2018 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਪੰਨੂੰ” ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ।
ਸਕੱਤਰ ਜਸਬੀਰ (ਜੱਸ) ਚਾਹਲ ਨੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਆਪਣੇ ਵਲੋਂ ਨਵੇਂ ਸਾਲ ਦੀ ਵਧਾਈ ਦੇ ਨਾਲ ਸਭ ਦਾ ਸਵਾਗਤ ਕਰਦੇ ਹੋਏ ਸਾਹਿਤਕ ਕਾਰਵਾਈ ਸ਼ੁਰੂ ਕਰਦਿਆਂ ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ ਪ੍ਰਭਦੇਵ ਗਿੱਲ ਹੋਰਾਂ ਪੰਜਾਬ ਵਿਚ ਕਿਸਾਨਾਂ ਦੀ ਖ਼ੁਦਕੁਸ਼ੀ ਦੀਆਂ ਖ਼ਬਰਾਂ ਦੀ ਗੱਲ ਕਰਦਿਆਂ ਕਿਹਾ ਕਿ ਜਿਹਨਾਂ ਕੋਲ ਜ਼ਮੀਨ ਬਹੁਤ ਘੱਟ ਹੈ ਉਨਾਂ ਲਈ ਬੇਹਤਰ ਹੋਵੇਗਾ ਜੇ ਉਹ ਆਪਣੀ ਜ਼ਮੀਨ ਵਟਾਈ ‘ਤੇ ਦੇ ਕੇ ਆਪ ਕੋਈ ਨੌਕਰੀ/ਮਜ਼ਦੂਰੀ ਕਰ ਲੈਣ। ਜ਼ਿੰਦਗੀ ਸੁਖਾਵੀਂ ਤੇ ਕਰਜ਼ਿਆਂ ਤੋਂ ਮੁਕਤ ਹੋ ਮਨਜੀਤ “ਨਿਰਮਲ” ਕੰਡਾ ਨੇ ਬੇ-ਘਰ ਬਾਰ ਲੋਕਾਂ ਦੀ ਗੱਲ ਕਰਦਿਆਂ ਫੂਡ ਬੈਂਕ, ਡਰੌਪਇਨ ਸੈਟਰ ਅਤੇ ਹੋਰ ਸਾਧਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਸਾਂਝੀ ਕੀਤੀ। ਡਾ. ਮਨਮੋਹਨ ਬਾਠ ਹੋਰਾਂ ਇਕ ਹਿੰਦੀ ਫਿਲਮੀ ਗਾਣੇ ਨਾਲ ਰੌਣਕ ਲਾ ਦਿੱਤੀ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀ ਇਕ ਗ਼ਜ਼ਲ ਸਾਂਝੀ ਕੀਤੀ ਸੁਰਿੰਦਰ ਢਿੱਲੋਂ ਹੋਰਾਂ ਮਿਰਜ਼ਾ ਗ਼ਾਲਿਬ ਦੇ 220ਵੇਂ ਜਨਮ ਦਿਨ ‘ਤੇ ਉਹਨਾਂ ਬਾਰੇ ਗੱਲ ਕਰਦਿਆਂ ਗ਼ਾਲਿਬ ਦੇ ਕੁਝ ਸ਼ੇਅਰ ਵੀ ਸਾਂਝੇ ਕੀਤੇ ਜਸਵੀਰ ਸਿੰਘ ਸਹੋਤਾ ਹੋਰਾਂ ਆਪਣੇ ਕੁਝ ਦੋਹੇ ਸਾਂਝੇ ਕੀਤੇ।
ਅਹਿਮਦ ਸ਼ਕੀਲ ਚੁਗ਼ਤਈ ਨੇ ਆਪਣੀਆਂ ਦੋ ਮਜ਼ਾਹੀਆ ਗ਼ਜ਼ਲਾਂ ਨਾਲ ਹਾਸਾ ਬਖੇਰਿਆ –
ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਸ਼ਾਇਰਾਂ ਦੇ ਚੁਣਵੇਂ ਸ਼ੇ’ਅਰਾਂ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ। ਸੁਰਜੀਤ ਸਿੰਘ ਪੰਨੂੰ” ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ ਗ਼ਜ਼ਲ ਸਾਂਝੀ ਕੀਤੀ। ਆਰ ਐਸ ਸੈਣੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਗਾ ਕੇ ਖ਼ੁਸ਼ ਕੀਤਾ। ਜੋਗਾ ਸਿੰਘ ਸਹੋਤਾ ਹੋਰਾਂ ਬਾ-ਤਰੱਨੁਮ ਦੋ ਗੀਤ ਪੇਸ਼ ਕੀਤੇ। “ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਗੁਰਬਾਣੀ ਸ਼ਬਦ ਅਤੇ ਰਾਗ ਯਮਨ ਵਿੱਚ ਇਹ ਉਰਦੂ ਗ਼ਜ਼ਲ-
“ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲਿਯੇ ਆ, ਆ ਫਿਰ ਸੇ ਮੁਝੇ ਛੋੜ ਕੇ ਜਾਨੇ ਕੇ ਲਿਯੇ ਆ”। ਹਰਨੇਕ ਬੱਧਨੀ ਹੋਰਾਂ ਆਪਣੀ ਕਵਿਤਾ, “ਕਵਿਤਾ ਮੈਨੂੰ ਪੁਛਦੀ ਹੈ” ਰਾਹੀਂ ਕਵੀਆਂ ਨੂੰ ਨਿਡਰ ਹੋਕੇ ਲਿਖਣ ਦਾ ਸੁਨੇਹਾ ਦਿੱਤਾ। ਤਰਲੋਕ ਸਿੰਘ ਚੁਗ਼ ਹੋਰਾਂ ਦੇ ਆਪਣੇ ਹੀ ਅੰਦਾਜ਼ ਵਿਚ ਸੁਣਾਏ ਚੁਟਕੁਲੇ ਸੁਣ ਕੇ ਹੱਸਦੇ-ਹੱਸਾਉਂਦੇ ਹੋਏ ਸਭਾ ਦਾ ਸਮਾਪਨ ਕੀਤਾ ਗਿਆ।
ਜਸਬੀਰ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

RELATED ARTICLES
POPULAR POSTS