Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਈ ਗਈ ઑਡਾਲਰਾਂ ਦੀ ਦੌੜ ਤੇ ਹੋਰ ਨਾਟਕ਼ ‘ਤੇ ਵਿਚਾਰ-ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਈ ਗਈ ઑਡਾਲਰਾਂ ਦੀ ਦੌੜ ਤੇ ਹੋਰ ਨਾਟਕ਼ ‘ਤੇ ਵਿਚਾਰ-ਚਰਚਾ

ਮੁੱਖ ਬੁਲਾਰੇ ਸਨ, ਪ੍ਰੋ.ਰਾਮ ਸਿੰਘ ਤੇ ਡਾ. ਨਾਹਰ ਸਿੰਘ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਲੰਘੇ ਐਤਵਾਰ 20 ਨਵੰਬਰ ਨੂੰ ਕਰਵਾਏ ਗਏ ਮਹੀਨਾਵਾਰ ਸਮਾਗਮ ਵਿਚ ਨਾਹਰ ਔਜਲਾ ਦੀ ਪੁਸਤਕ ઑਡਾਲਰਾਂ ਦੀ ਦੌੜ ਤੇ ਹੋਰ ਨਾਟਕ਼ ਉੱਪਰ ਚਰਚਾ ਕਰਵਾਈ ਗਈ। ਸਮਾਗਮ ਦੇ ਮੁੱਖ-ਬੁਲਾਰੇ ਪ੍ਰੋਫੈਸਰ ਰਾਮ ਸਿੰਘ ਸਨ, ਜਦਕਿ ਇਸ ਚਰਚਾ ਵਿਚ ਭਾਗ ਲੈਣ ਵਾਲੇ ਹੋਰ ਬੁਲਾਰਿਆਂ ਵਿਚ ਉੱਘੇ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ, ਡਾ. ਸੁਖਦੇਵ ਸਿੰਘ ਝੰਡ, ਹੀਰਾ ਸਿੰਘ ਹੰਸਪਾਲ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸ਼ਾਮਲ ਸਨ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਦੋਹਾਂ ਬੁਲਾਰਿਆਂ ਪ੍ਰੋ.ਰਾਮ ਸਿੰਘ ਤੇ ਡਾ. ਨਾਹਰ ਸਿੰਘ ਦੇ ਨਾਲ ਪੁਸਤਕ ਲੇਖਕ ਨਾਹਰ ਔਜਲਾ ਅਤੇ ਸਭਾ ਦੇ ਮੈਂਬਰ ਮਲੂਕ ਸਿੰਘ ਕਾਹਲੋਂ ਬਿਰਾਜਮਾਨ ਸਨ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਸਿੰਘ ਮੰਡ ਵੱਲੋਂ ਪ੍ਰੋ. ਰਾਮ ਸਿੰਘ ਨੂੰ ਪੁਸਤਕ ਬਾਰੇ ਚਰਚਾ ਆਰੰਭ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਾਟਕ ਨੂੰ ਪੜ੍ਹਨ ਅਤੇ ਇਸ ਉੱਪਰ ਚਰਚਾ ਕਰਨ ਨਾਲੋਂ ਇਸ ਦੀ ਪੇਸ਼ਕਾਰੀ ਵਧੇਰੇ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਕਲਾਕਾਰਾਂ ਵੱਲੋਂ ਵਾਰਤਾਲਾਪ ਰਾਹੀਂ ਦਰਸ਼ਕਾਂ ਨਾਲ ਸਿੱਧਾ ਸੰਵਾਦ ਰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾਟਕ ਵਿਚ ਸਾਹਿਤਕਾਰੀ ਅਤੇ ਕਲਾਕਾਰੀ ਦੇ ਵਿਚਕਾਰ ਜੁਗਤ ਤੇ ਵਿਉਂਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਟਕ ਦਾ ਆਰੰਭ ਈਸਾਮਸੀਹ ਦੇ ਜਨਮ ਤੋਂ ਲੱਗਭੱਗ 500 ਸਾਲ ਪਹਿਲਾਂ ਹੋਇਆ ਜਦੋਂ ਸੱਭ ਤੋਂ ਪਹਿਲਾਂ ਯੂਨਾਨ ਵਿਚ ਯੂਨਾਨੀ ਭਾਸ਼ਾ ਵਿਚ ਅਤੇ ਭਾਰਤ ਵਿਚ ਸੰਸਕ੍ਰਿਤ ਵਿਚ ਨਾਟਕ ਲਿਖੇ ਗਏ। ਪੁਸਤਕ ਵਿਚ ਸ਼ਾਮਲ ਨਾਹਰ ਔਜਲਾ ਦੇ ਅੱਠ ਨਾਟਕਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਘੱਟ ਪਾਤਰਾਂ ਨਾਲ ਖੇਡੇ ਜਾਣ ਵਾਲੇ ਇਹ ਪੂਰੇ ਨਾਟਕ ਨਹੀਂ ਹਨ, ਸਗੋਂ ਇਨ੍ਹਾਂ ਨੂੰ ਲਘੂ-ਨਾਟਕ ਜਾਂ ਇਕਾਂਗੀ ਕਹਿਣਾ ਵਧੇਰੇ ਵਾਜਬ ਹੋਵੇਗਾ। ਇਨ੍ਹਾਂ ਨਾਟਕਾਂ ਵਿਚ ਮੁੱਖ ਤੌਰ ‘ઑਤੇ ਕੈਨੇਡਾ ਵਿਚ ਰਹਿੰਦੇ ਪਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਆਧਾਰ ਬਣਾਇਆ ਗਿਆ ਹੈ। ਸਮਾਗਮ ਦੇ ਦੂਸਰੇ ਬੁਲਾਰੇ ਡਾ. ਨਾਹਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਨਾਟਕ ਵਿਚ ਆਲੋਚਨਾ ਦੇ ਸਿਧਾਂਤ ਨਿਰਧਾਰਿਤ ਨਹੀਂ ਕੀਤੇ ਜਾ ਸਕੇ ਜਿਹਾ ਕਿ ਸਾਹਿਤ ਦੀਆਂ ਹੋਰ ਵਿਧਾਆਂ ਕਵਿਤਾ, ਕਹਾਣੀ, ਨਾਵਲ ਅਤੇ ਵਾਰਤਕ ਵਿਚ ਉਪਲੱਭਧ ਹਨ। ਇਸ ਲਈ ਨਾਟਕ ਬਾਰੇ ਚਰਚਾ ਵੀ ਬਹੁਤ ਘੱਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਟਕ ਵਿਚ ਵਾਰਤਾਲਾਪ ਇਸ ਦਾ ਮੁੱਖ ਅੰਗ ਹੁੰਦਾ ਹੈ ਅਤੇ ਇਸ ਦੇ ਦਿਲਚਸਪ ਡਾਇਲਾਗ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਈ ਰੱਖਦੇ ਹਨ, ਬੇਸ਼ਕ ਸੂਤਰਧਾਰ ਸੰਗੀਤ ਅਤੇ ਰੌਸ਼ਨੀ ਵੀ ਇਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਡਾ. ਬਲਵੰਤ ਗਾਰਗੀ ਅਨੁਸਾਰ ਨਾਟਕ ਦੋ ਤਰ੍ਹਾਂ ਦੇ ਹਨ, ઑਪੜੰਤਣ ਨਾਟਕ਼ ਤੇ ઑਖਿਡੰਤਣ ਨਾਟਕ਼। ਸੰਤ ਸਿੰਘ ਸੇਖੋਂ ਦੇ ਨਾਟਕ ਪਹਿਲੀ ਕਿਸਮ ਦੇ ਹਨ, ਜਦਕਿ ਬਲਵੰਤ ਗਾਰਗੀ ਤੇ ਕਈ ਹੋਰ ਨਾਟਕਕਾਰਾਂ ਦੇ ਨਾਟਕ ਦੂਸਰੀ ਕਿਸਮ ਦੇ ਹਨ। ਡਾ. ਸੁਖਦੇਵ ਸਿੰਘ ਝੰਡ ਨੇ ਨਾਹਰ ਔਜਲਾ ਦੇ ਨਾਟਕਾਂ ਨੂੰ ਕੈਨੇਡਾ ਵਿਚਲੇ ਪਰਵਾਸੀ ਪਰਿਵਾਰਾਂ ਦੀਆਂ ઑਮੁਸ਼ਕਲਾਂ ਦਾ ਦਰਪਣ਼ ਕਰਾਰ ਦਿੰਦਿਆਂ ਕਿਹਾ ਕਿ ਨਾਟਕਾਂ ਵਿਚ ਇਨ੍ਹਾਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਹੀਰਾ ਸਿੰਘ ਹੰਸਪਾਲ ਨੇ ਨਾਹਰ ਔਜਲਾ ਨੂੰ ਵਧੀਆ ਨਾਟਕਕਾਰ, ਸਫ਼ਲ ਨਿਰਦੇਸ਼ਕ ਅਤੇ ਬਿਹਤਰ ਕਲਾਕਾਰ ਦੱਸਿਆ। ਬਲਰਾਜ ਚੀਮਾ ਵੱਲੋਂ ਨਾਹਰ ਔਜਲਾ ਨੂੰ ਇਸ ਨਾਟ-ਪੁਸਤਕ ਦੀ ਵਧਾਈ ਦਿੰਦਿਆਂ ਉਸ ਦੇ ਨਾਟਕਾਂ ਦੀ ਖ਼ੂਬ ਸਰਾਹਨਾ ਕੀਤੀ ਗਈ ਅਤੇ ਅੱਗੋਂ ਹੋਰ ਅਜਿਹੇ ਨਾਟਕ ਲਿਖਣ ਤੇ ਖੇਡਣ ਦੀ ਪ੍ਰੇਰਨਾ ਕੀਤੀ ਗਈ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸ਼ੈਕਸਪੀਅਰ ਤੇ ਬਰਨਾਰਡ ਸ਼ਾਅ ਦੇ ਨਾਟਕਾਂ ਬਾਰੇ ਵੀ ਜ਼ਿਕਰ ਕੀਤਾ। ਨਾਹਰ ਸਿੰਘ ਔਜਲਾ ਨੇ ਕਿਹਾ ਕਿ ਇਸ ਪੁਸਤਕ ਵਿਚ ਉਨ੍ਹਾਂ ਦੇ ਪੂਰੇ ਨਾਟਕ ਪੰਜ ਹੀ ਹਨ ਅਤੇ ਇਨ੍ਹਾਂ ਦੇ ਨਾਲ ਤਿੰਨ ਹੋਰ ਨੁੱਕੜ ਨਾਟਕ ਹਨ। ਇਨ੍ਹਾਂ ਵਿੱਚੋਂ ਪਹਿਲਾ ਨਾਟਕ ઑਸੁਪਰ ਵੀਜ਼ਾ ਜਦੋਂ ਚੰਡੀਗੜ੍ਹ ਵਿਖੇ ਖੇਡਿਆ ਗਿਆ ਸੀ ਤਾਂ ਉੱਘੇ ਨਾਟਕਕਾਰ ਡਾ. ਆਤਮਜੀਤ ਸਿੰਘ ਵੱਲੋਂ ਇਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਸੀ। ਪੁਸਤਕ ਵਿਚ ਸ਼ਾਮਲ ਨਾਟਕ ਖੇਡਣ ਸਮੇਂ ਆਈਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਇੱਥੇ ਕੈਨੇਡਾ ਵਿਚ ਕੰਮਾਂ ਦੇ ਰੁਝੇਵਿਆਂ ਦੌਰਾਨ ਕਲਾਕਾਰਾਂ ਨੂੰ ਰੀਹਲਸਲਾਂ ਲਈ ਸਮਾਂ ਕੱਢਣ ਵਿਚ ਬੜੀ ਦਿੱਕਤ ਆਉਂਦੀ ਹੈ। ਉਨ੍ਹਾਂ ਲਈ ਬਹੁ-ਪਾਤਰੀ ਖੇਡਣੇ ਮੁਸ਼ਕਲ ਹੋ ਜਾਂਦੇ ਹਨ। ਇਸ ਲਈ ਉਹ ਥੋੜ੍ਹੇ ਪਾਤਰਾਂ ਵਾਲੇ ਨਾਟਕ ਲਿਖਦੇ ਅਤੇ ਖੇਡਦੇ ਹਨ। ਇਸ ਦੌਰਾਨ ਉਨ੍ਹਾਂ ਆਪਣੇ ਨਾਟਕਾਂ ਦੇ ਕਈ ਕਲਾਕਾਰਾਂ ਦੀ ਸਰੋਤਿਆਂ ਨਾਲ ਜਾਣ-ਪਛਾਣ ਵੀ ਕਰਵਾਈ।
ਸਮਾਗ਼ਮ ਦੇ ਦੂਜੇ ਭਾਗ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਕਵੀਆਂ ਤੇ ਗਾਇਕਾਂ ਨੂੰ ਤਰਤੀਬਵਾਰ ਬਾਖ਼ੂਬੀ ਪੇਸ਼ ਕੀਤਾ ਗਿਆ। ਇਨ੍ਹਾਂ ਵਿਚ ਸ਼ਾਮਲ ਬਲਤੇਜ, ਸੁਖਜੀਤ, ਪ੍ਰੋ. ਆਸ਼ਿਕ ਰਹੀਲ, ਮਕਸੂਦ ਚੌਧਰੀ, ਪੰਜਾਬ ਸਿੰਘ ਕਾਹਲੋਂ, ਹਰਜੀਤ ਬਾਜਵਾ, ਇਕਬਾਲ ਬਰਾੜ, ਸਵਰਨਜੀਤ, ਸੁਖਦੇਵ ਝੰਡ, ਤਲਵਿੰਦਰ ਮੰਡ, ਕਰਨ ਅਜਾਇਬ ਸਿੰਘ ਸੰਘਾ,ਹਰਜਿੰਦਰ ਸਿੰਘ ਭਸੀਨ, ਨਿਰਮਲ ਸਿੱਧੂ ਤੇ ਮਲੂਕ ਸਿੰਘ ਕਾਹਲੋਂ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਖ਼ੂਬ ਕਾਵਿਕ ਮਾਹੌਲ ਸਿਰਜਿਆ। ਬਰਲਿੰਗਟਨ ਤੋਂ ਆਏ ਡਾ. ਪਰਗਟ ਸਿੰਘ ਬੱਗਾ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਸਥਾਪਤੀ ਦੇ ਗਿਆਰਾਂ ਸਾਲ ਪੂਰੇ ਕਰਨ ‘ઑਤੇ ਇਸਦੇ ਪ੍ਰਬੰਧਕਾਂ ਤੇ ਸੰਚਾਲਕਾਂ ਨੂੰ ਭਾਵਪੂਰਤ ਸ਼ਬਦਾਂ ਵਿਚ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸੀਮਤ ਸਮੇਂ ਵਿਚ ਇਸ ਸਭਾ ਨੇ ਪੂਰੇ ਜੀ.ਟੀ.ਏ. ਦੇ ਸਾਹਿਤਕ ਹਲਕਿਆਂ ਵਿਚ ਆਪਣਾ ਖ਼ੂਬਸੂਰਤ ਮੁਕਾਮ ਬਣਾ ਲਿਆ ਹੈ। ਆਉਂਦੇ ਸਮੇਂ ਵਿਚ ਇਸ ਦੀ ਹੋਰ ਤਰੱਕੀ ਦੀ ਕਾਮਨਾ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਸਭਾ ਨੂੰ ਹਾਰਦਿਕ ਆਸ਼ੀਰਵਾਦ ਵੀ ਦਿੱਤੀ ਗਈ। ਅਖ਼ੀਰ ਵਿਚ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਮਲੂਕ ਸਿੰਘ ਕਾਹਲੋਂ ਵੱਲੋਂ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਸਫ਼ਲਤਾ ਪੂਰਵਕ ਕਾਰਗ਼ੁਜ਼ਾਰੀ ਦੇ ਗਿਆਰਾਂ ਸਾਲ ਪੂਰੇ ਹੋਣ ‘ઑਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ। ਸਮਾਗਮ ਵਿਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਡਾ. ਜਗਮੋਹਨ ਸਿੰਘ ਸੰਘਾ, ਪਾਕਿਸਤਾਨ ਤੋਂ ਆਈ ਸ਼ਾਇਰਾ ਤਾਹਿਰਾ ਸਰਾ ਤੇ ਕਈ ਹੋਰ ਹਾਜ਼ਰ ਸਨ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਗਿਆਰਵੀਂ ਵਰ੍ਹੇਗੰਢ ‘ઑਤੇ ਮੁਬਾਰਕਬਾਦ
ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼, ਯਾਨੀ ਕਿ ਇਕ ਐਸਾ ਸਮਰੱਥ ਨਾਂ, ਜਿਸਨੇ ਅਜੋਕੇ ਸਮੇਂ ਦੀਆਂ ਸਾਹਿਤਕ ਅਤੇ ਸਮਾਜਿਕ ਲੋੜਾਂ ਦੇ ਅਨੁਕੂਲ ਆਪਣੀ ਕਾਰਜਸ਼ੀਲਤਾ ਦੀ ਪ੍ਰਕਿਰਿਆ ਨੂੰ ਬਾ-ਕਾਇਦਾ ਬਰਕਰਾਰ ਰੱਖਿਆ ਹੋਇਆ ਹੈ। ਖੁਸ਼ੀ ਦੀ ਹੀ ਨਹੀਂ, ਬਲਕਿ ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਬਰਕਤਾਂ ਅਤੇ ਬਖ਼ਸ਼ਿਸ਼ਾਂ ਸਦਕਾ ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼ ਨੇ ਕੈਨੇਡਾ ਦੀ ਧਰਤੀ ‘ਤੇ 20 ਨਵੰਬਰ, 2022 ਨੂੰ ਗਿਆਰਾਂ ਸਾਲਾਂ ਦਾ ਲੰਮਾਂ ਪੈਂਡਾ ਤੈਅ ਕਰ ਲਿਆ ਹੈ।
ਗਿਆਰਾਂ ਸਾਲਾਂ ਦਾ ਤੈਅ ਕੀਤਾ ਗਿਆ ਇਹ ਸਫ਼ਰ ਮਹਿਜ਼ ਇਕ ਲੰਮਾਂ ਪੈਂਡਾ ਹੀ ਨਹੀਂ ਹੈ, ਬਲਕਿ ਟੋਰਾਂਟੋ ਦੀ ਧਰਤੀ ‘ਤੇ ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਨੂੰ ਬਿਹਤਰੀਨ ਬਣਾਉਣ ਦੇ ਉੱਦਮ ਵਿਚ ਸਿਰਜਿਆ ਗਿਆ ਇਕ ਸੁਨਹਿਰੀ ਇਤਿਹਾਸ ਵੀ ਹੈ। ઑ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼ ਵੱਲੋਂ ਅਤੀਤ ਵਿਚ ਮਿੱਥੇ ਗਏ ਟੀਚੇ ਅਤੇ ਉਨ੍ਹਾਂ ਨੂੰ ਬਾਖ਼ੂਬੀ ਨੇਪਰੇ ਚੜ੍ਹਾਉਣ ਵਿਚ ਮਿਲੀ, ਅਥਾਹ ਸਫ਼ਲਤਾ ਦਾ ਜਦੋਂ ਅਸੀਂ ਲੇਖਾ-ਜੋਖਾ ਕਰਦੇ ਹਾਂ ਤਾਂ ਸਾਡੇ ਦਿਲਾਂ ਅੰਦਰ, ਇਕ ਗਹਿਰੀ ਸੰਤੁਸ਼ਟੀ ਦਾ ਅਹਿਸਾਸ ਪੈਦਾ ਹੁੰਦਾ ਹੈ ਜੋ ਦਰਸਾਉਂਦਾ ਹੈ ਕਿ ਇਸ ਸੰਸਥਾ ਦੀ ਸਮੁੱਚੀ ਵਿਕਾਸ-ਯਾਤਰਾ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ!
ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼ ਦੀ ਸਮੁੱਚੀ ਕਾਰਜਕਾਰਨੀ ਵਿਚ ਸਿੱਖਿਆ-ਸ਼ਾਸਤਰੀ, ਸਾਹਿਤਕਾਰ, ਵਿਦਵਾਨ, ਪ੍ਰੋਫੈਸਰ ਸਾਹਿਬਾਨ ਮੀਡੀਆ-ਕਰਮੀ, ਤਜਾਰਤੀ ਸੱਜਣ, ਫਾਈਨੈਂਂਸ਼ੀਅਲ ਐਡਵਾਈਜ਼ਰ, ਡੀਫੈਂਸ ਅਤੇ ਭਾਰਤੀ ਬੈਕਾਂ ਤੋਂ ਸੇਵਾ-ਮੁਕਤ ਆਲ੍ਹਾ-ਦਰਜੇ ਦੇ ਅਧਿਕਾਰੀਆਂ ਤੋਂ ਇਲਾਵਾ ਕਈ ਕਾਨੂੰਨਦਾਨ ਵੀ ਸ਼ਾਮਲ ਹਨ, ਜੋ ਵੱਖ-ਵੱਖ ਖ਼ੇਤਰਾਂ ਵਿਚ ਆਪਣੀ ਜ਼ਿੰਦਗੀ ਦੇ ਅਹਿਮ-ਅਨੁਭਵਾਂ ਦੁਆਰਾ ਇਸ ਸੰਸਥਾ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਪ੍ਰੇਰਣਾ-ਸਰੋਤ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼ ਦਾ ਹਰ ਸ਼ਖ਼ਸ ਜਨੂੰਨ-ਏ-ਖ਼ਿਦਮਤ ਨੂੰ ਆਪਣਾ ”ਗੁਰੂ” ਮੰਨਦਾ ਹੈ ਅਤੇ ਇਸ ਸੰਸਥਾ ਦੇ ਮਿਹਨਤਕਸ਼ ਮੈਂਬਰਾਂ ਨੇ ਅੱਜ ਇਹ ਸਿੱਧ ਕਰ ਵਿਖਾਇਆ ਹੈ ਕਿ ਸਮੁੱਚੇ ਜੀਟੀਏ ਦੇ ਅੰਦਰ ਸਿਰਫ਼ ਤੇ ਸਿਰਫ਼ ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼ ਹੀ ਮਹਿਜ਼ ਇਕ ਐਸੀ ਸਮਰੱਥ ਸੰਸਥਾ ਹੈ ਜਿਸ ਦੇ ਕੋਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪਸਾਰ ਤੇ ਵਿਸਥਾਰ ਲਈ ਸਾਰੇ ਦੇ ਸਾਰੇ ਗੁਣ ਮੌਜੂਦ ਹਨ।
ਸਭਾ ਵੱਲੋਂ ਹਰ ਮਹੀਨੇ ਦੇ ਤੀਸਰੇ ਐਤਵਾਰ ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ ਸਮਾਗ਼ਮ ਕੀਤਾ ਜਾਂਦਾ ਹੈ ਜਿਸ ਵਿਚ ਆਉਣ ਲਈ ਸਮੂਹ ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਨ੍ਹਾਂ ਸਮਾਗ਼ਮਾਂ ਵਿਚ ਉੱਘੇ ਸਾਹਿਤਕਾਰਾਂ ਨਾਲ ਰੂ-ਬ-ਰੂ ਕੀਤੇ ਜਾਂਦੇ ਹਨ, ਸਾਹਿਤ ਦੀਆਂ ਵੱਖ-ਵੱਖ ਵਿਧਾਆਂ ‘ઑਤੇ ਚਰਚਾ ਕੀਤੀ ਜਾਂਦੀ ਹੈ, ਪੁਸਤਕਾਂ ਲੋਕ-ਅਰਪਿਤ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਉੱਪਰ ਚਰਚਾ ਕੀਤੀ ਜਾਂਦੀ ਹੈ, ਵੱਖ-ਵੱਖ ਵਿਸ਼ਿਆਂ ‘ઑਤੇ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਕਵੀ-ਦਰਬਾਰ ਕੀਤੇ ਜਾਂਦੇ ਹਨ।
ਸਮਾਗਮਾਂ ਦਾ ਇਹ ਸਿਲਸਿਲਾ ਪਿਛਲੇ ਗਿਆਰਾਂ ਸਾਲ ਤੋਂ ਨਿਰੰਤਰ ਜਾਰੀ ਹੈ ਅਤੇ ਇਹ ਸਿਲਸਿਲਾ ਸਭਾ ਵੱਲੋਂ ਸੰਸਾਰ-ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਦੋ ਸਾਲਾਂ ਤੋਂ ਵਧੀਕ ਸਮੇਂ ਦੌਰਾਨ ਵੀ ਜ਼ੂਮ-ਮਾਧਿਅਮ ਰਾਹੀਂ ਬਾਕਾਇਦਾ ਬਰਕਰਾਰ ਰੱਖਿਆ ਗਿਆ। ਦੇਸ਼-ਵਿਦੇਸ਼ ਤੋਂ ਸਾਹਿਤਕਾਰ ਅਤੇ ਸਾਹਿਤ-ਪ੍ਰੇਮੀ ਇਨ੍ਹਾਂ ਜ਼ੂਮ-ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਅਤੇ ਸਭਾ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਰਹੇ। ਸਭਾ ਲਈ ਇਹ ਬੇਹੱਦ ਤਸੱਲੀ ਵਾਲੀ ਗੱਲ ਹੈ ਕਿ ਉਸ ਨੂੰ ਸਾਹਿਤ-ਪ੍ਰੇਮੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਇਹ ਜੱਗ ਤਾਂ ਰੇਲਾਂ ਦਾ ਜੰਕਸ਼ਨ ਹੈ, ਗੱਡੀ ਇੱਕ ਆਉਂਦੀ – ਇਕ ਜਾਂਦੀ ਹੈ। ਨਿਤਾ-ਪ੍ਰਤੀ ਦੇ ਜੀਵਨ ਵਿੱਚ ਅਸੀਂਂ ਵੇਖਦੇ ਹਾਂ ਕਿ ਇਸ ਦੁਨੀਆਂ ‘ઑਤੇ ਮਨੁੱਖ ਆਉਂਦਾ ਹੈ ਅਤੇ ਆਪਣੇ ਜੀਵਨ ਦਾ ਸਫ਼ਰ ਮੁਕਾ ਕੇ ਇੱਥੋਂ ਚਲਾ ਜਾਂਦਾ ਹੈ। ਕੋਈ ਇਸ ਜੀਵਨ ਨੂੰ ਪਾਣੀ ਦਾ ਬੁਲਬਲਾ ਕਹਿੰਦਾ ਹੈ ਤੇ ਕੋਈ ਪਾਣੀ ਵਿੱਚ ਪਤਾਸਾ, ਕੋਈ ਤ੍ਰੇਲ ਦੀ ਬੂੰਦ ਆਖਦਾ ਹੈ ਤੇ ਕੋਈ ਰੇਤ ਦਾ ਮਕਾਨ। ਪਰ ਸਾਰੇ ਹੀ ਆਪੋ ਆਪਣੇ ਹਿਸਾਬ ਨਾਲ ਦਰੁੱਸਤ ਹਨ।
ਮੇਰੀ ਜਾਚੇ ਇਹ ਧਰਤੀ ਮਿਲ ਬੈਠਣ ਖ਼ਾਤਰ ਘੱਟ ਅਤੇ ਵਿਛੜਨ ਖ਼ਾਤਰ ਜ਼ਿਆਦਾ ਹੈ। ਜਦਕਿ ਹਕੀਕਤ ਇਹ ਹੈ ਕਿ ਮਨੁੱਖ ਚਲੇ ਜਾਣ ਵਾਸਤੇ ਹੀ ਆਉਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਮਨੁੱਖ ਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਦੂਸਰਿਆਂ ਦੇ ਕੰਮ ਆਏ ਅਤੇ ਸਮਾਜ ਕਲਿਆਣ ਦੇ ਕੰਮ ਕਰੇ। ਮੇਰੇ ਹਮ-ਕਲਮ ਦੋਸਤੋ! ਆਓ, ਨਿੱਜ ਤੋਂ ਉੱਪਰ ਉੱਠ ਕੇ ਸਮਾਜ-ਕਲਿਆਣ ਲਈ, ਮਨੁੱਖਤਾ ਦੇ ਭਲੇ ਲਈ, ਇਸ ਦੇਸ਼ ਦੀ ਤਰੱਕੀ ਲਈ ਅਤੇ ਆਪਣੇ ਚਲੇ ਜਾਣ ਤੋਂ ਮਗਰੋਂ ਯਾਦ ਆਉਣ-ਯੋਗ ਕੁੱਝ ਐਸਾ ਯਾਦਗਾਰੀ ਲਿਖ ਜਾਈਏ ਜੋ ਇਸ ਦੁਨੀਆਂ ਨੂੰ ਸੁਨਹਿਰਾ ਅਤੇ ਖ਼ੂਬਸੂਰਤ ਬਣਾਉਣ ਹਿਤ ਆਪਣੇ ਸਾਰਿਆਂ ਵੱਲੋਂ ਸੁਗੰਧੀਆਂ ਭਰਿਆ ਯੋਗਦਾਨ ਬਣ ਜਾਵੇ।
– ਡਾ. ਪਰਗਟ ਸਿੰਘ ਬੱਗਾ
ਫ਼ੋਨ: 905-531-8901

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …