ਐਮ ਪੀ ਉਮੀਦਵਾਰਾਂ ਨੇ ਓਨਟਾਰੀ ਸਰਕਾਰ ਨੂੰ ਲਿਖਿਆ ਸਾਂਝਾ ਪੱਤਰ, ਕਈ ਜਗ੍ਹਾ ‘ਤੇ ਨਹੀਂ ਹੋ ਰਹੀ ਵੈਕਸੀਨੇਸ਼ਨ
ਬਰੈਂਪਟਨ : ਪੀਲ ਏਰੀਏ ਦੇ ਕਈ ਐਮਪੀ ਸੀਟਾਂ ਦੇ ਲਿਬਰਲ ਉਮੀਦਵਾਰਾਂ ਨੇ ਰੀਜ਼ਨਲ ਕਾਊਂਸਿਲ ਵਿਚ ਵੈਕਸੀਨੇਸ਼ਨ ਦੇ ਸਬੰਧ ਵਿਚ ਆਏ ਮਤੇ ਦਾ ਸਮਰਥਨ ਕਰਦੇ ਹੋਏ ਪੱਤਰ ਲਿਖ ਕੇ ਉਨਟਾਰੀਓ ਸਰਕਾਰ ਕੋਲੋਂ ਪੀਲ ਖੇਤਰ ਦੇ ਉਨ੍ਹਾਂ ਇਲਾਕਿਆਂ ਵਿਚ ਵੈਕਸੀਨੇਸ਼ਨ ਪ੍ਰੋਸੈਸ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ, ਜਿਸ ਵਿਚ ਕਰੋਨਾ ਦੇ ਜ਼ਿਆਦਾ ਮਾਮਲੇ ਆ ਰਹੇ ਹਨ। ਲਿਬਰਲ ਐਮਪੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਦੌਰ ਵਿਚ ਕਾਊਂਸਿਲ ਨੇ ਚੰਗਾ ਕੰਮ ਕੀਤਾ ਹੈ ਅਤੇ ਹੁਣ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਵੈਕਸੀਨੇਸ਼ਨ ਦਾ ਕੰਮ ਤੇਜ਼ ਹੋਵੇਗਾ। ਇਸ ਪੱਤਰ ਨੂੰ ਲਿਖਣ ਵਾਲੇ ਲਿਬਰਲ ਐਮਪੀ ਉਮੀਦਵਾਰਾਂ ਵਿਚ ਅਮਨ ਗਿੱਲ ਮਿਸੀਸਾਗਾ ਮਾਲਟਨ, ਸਫਦਰ ਹੁਸੈਨ ਬਰੈਂਪਟਨ ਸੈਂਟਰ, ਰਿਸਮੀ ਇਜਾਜ ਬਰੈਂਪਟਨ ਵੈਸਟ, ਹਰਿੰਦਰ ਮੱਲ੍ਹੀ ਬਰੈਂਪਟਨ ਨਾਰਥ, ਸੁਮਿਰਾ ਮਲਿਕ ਮਿਸੀਸਾਗਾ ਸੈਂਟਰ, ਇਮਰਾਨ ਮਿਆਂ ਮਿਸੀਸਾਗਾ ਏਰਿਨ ਮਿਲ ਐਸ, ਐਲਿਜਾਬੈਥ ਮੇਂਡੇਸ ਮਿਸੀਸਾਗਾ ਲੇਕਸ਼ੋਰ, ਜਿਲ ਪ੍ਰਮੋਲੀ ਮਿਸੀਸਾਗਾ ਸਟਰੀਟਸਵਿਲੇ ਅਤੇ ਮਲਿਰਨ ਰਾਫੇਲ ਬਰੈਂਪਟਨ ਸਾਊਥ ਸ਼ਾਮਲ ਹੈ। ਇਨ੍ਹਾਂ ਲਿਬਰਲ ਐਮਪੀ ਉਮੀਦਵਾਰਾਂ ਨੇ ਕਿਹਾ ਕਿ ਕਾਊਂਸਿਲ ਵਿਚ ਇਸ ਸਬੰਧ ਵਿਚ ਮਤਾ ਸਹੀ ਸਮੇਂ ‘ਤੇ ਲਿਆਂਦਾ ਗਿਆ ਹੈ ਅਤੇ ਇਹ ਸਮੇਂ ਦੀ ਜ਼ਰੂਰਤ ਹੈ। ਪੀਲ ਏਰੀਆ ਦੇ ਵੇਅਰ ਹਾਊਸਿਜ਼, ਉਤਪਾਦਨ ਪਲਾਂਟਸ ਅਤੇ ਲਾਜਿਸਟਿਕਸ ਸੈਂਟਰਸ ਵਿਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ ਤਾਂ ਕਿ ਕਰੋਨਾ ਦਾ ਪ੍ਰਸਾਰ ਰੋਕਿਆ ਜਾ ਸਕੇ। ਇਸ ਕੰਮ ਨੂੰ ਪਹਿਲ ਦੇ ਅਧਾਰ ‘ਤੇ ਕਰਨ ਦੀ ਜ਼ਰੂਰਤ ਹੈ। ਪੱਤਰ ਵਿਚ ਕਿਹਾ ਗਿਆ ਕਿ ਇਨ੍ਹਾਂ ਸਥਾਨਾਂ ‘ਤੇ ਵਰਕਰਾਂ ਨੂੰ ਵੈਕਸੀਨੇਸ਼ਨ ਨਾਲ ਕੋਵਿਡ 19 ਦਾ ਪ੍ਰਸਾਰ ਘੱਟ ਹੋਵੇਗਾ ਅਤੇ ਇਕੌਨਮੀ ਨੂੰ ਫਿਰ ਤੋਂ ਖੋਲ੍ਹਿਆ ਜਾ ਸਕੇਗਾ।
ਪੀਲ ਏਰੀਆ ਲਗਾਤਾਰ ਕੋਵਿਡ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਨਾਲ ਅੱਗੇ ਬਣਿਆ ਹੋਇਆ ਹੈ, ਜਿਸ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਇਹ ਖੇਤਰ 23 ਨਵੰਬਰ ਤੋਂ ਲਾਕਡਾਊਨ ਦੇ ਅੰਦਰ ਹੈ ਅਤੇ ਕਾਰੋਬਾਰੀ ਸੰਸਥਾਵਾਂ 100 ਦਿਨਾਂ ਤੋਂ ਬੰਦ ਪਈਆਂ ਹਨ। ਸਾਡੇ ਨਿਵਾਸੀ ਨਿਰਾਸ਼ ਹੋ ਰਹੇ ਹਨ ਅਤੇ ਹੌਸਲਾ ਦੇਣ ਦੀ ਜ਼ਰੂਰਤ ਹੈ। ਰਾਜ ਸਰਕਾਰ ਨੇ ਪੀਲ ਏਰੀਏ ਨੂੰ ਲਵਾਰਿਸ ਛੱਡ ਰੱਖਿਆ ਹੈ। ਇੱਥੇ ਕਰੋਨਾ ਨੂੰ ਕਾਬੂ ਕਰਨ ਦਾ ਗੰਭੀਰ ਯਤਨ ਨਹੀਂ ਕੀਤਾ ਜਾ ਰਿਹਾ। ਸਰਕਾਰ ਨੇ ਪੇਡ ਸਿਕ ਡੇਜ ਦੇ ਸਬੰਧ ਵਿਚ ਲਿਆਂਦੇ ਗਏ ਬਿੱਲ 239 ਦੇ ਖਿਲਾਫ ਵੋਟ ਪਾਇਆ ਹੈ। ਇਸ ਨਾਲ ਆਮ ਲੋਕਾਂ, ਪਰਿਵਾਰਾਂ, ਐਜੂਕੇਸ਼ਨ ਵਰਕਰਾਂ ਨੂੰ ਕੁਝ ਮੱਦਦ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਪਿਛਲੇ ਮਹੀਨਿਆਂ ਵਿਚ ਆਪਣੀ ਆਮਦਨੀ ਗੁਆ ਦਿੱਤੀ ਹੈ। ਪੀਲ ਖੇਤਰ ਮੁਸ਼ਕਲ ਵਿਚ ਹੈ ਅਤੇ ਸਰਕਾਰ ਕੁਝ ਨਹੀਂ ਕਰ ਰਹੀ ਹੈ। ਅਸੀਂ ਕਾਊਂਸਲ ਦੇ ਇਸ ਮਤੇ ਦਾ ਸਮਰਥਨ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਵੀ ਕਦਮ ਉਠਾਏਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …