26.3 C
Toronto
Sunday, September 13, 2026
spot_img
Homeਜੀ.ਟੀ.ਏ. ਨਿਊਜ਼ਅੰਤਰਿਮ ਆਗੂ ਵਜੋਂ ਕੰਸਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣ

ਅੰਤਰਿਮ ਆਗੂ ਵਜੋਂ ਕੰਸਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣ

ਅੰਤਰਿਮ ਆਗੂ ਵਜੋਂ ਕੰਸਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣਓਟਵਾ/ਬਿਊਰੋ ਨਿਊਜ਼ : ਪ੍ਰਾਈਵੇਟ ਵੋਟਿੰਗ ਵਿੱਚ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਕੈਂਡਿਸ ਬਰਗਨ ਨੂੰ ਆਪਣਾ ਅੰਤਰਿਮ ਆਗੂ ਚੁਣ ਲਿਆ।
ਇਸ ਤੋਂ ਪਹਿਲਾਂ ਪਾਰਟੀ ਦੇ 73 ਐਮਪੀਜ਼ ਵੱਲੋਂ ਐਰਿਨ ਓਟੂਲ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਬਾਹਰ ਕਰਨ ਲਈ ਕੀਤੀ ਗਈ ਵੋਟਿੰਗ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ। ਓਟੂਲ ਨੂੰ ਕੰਸਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਈ ਲੋਕਾਂ ਨੇ ਪਾਰਟੀ ਦੇ ਅੰਤਰਿਮ ਆਗੂ ਬਣਨ ਲਈ ਆਪਣੇ ਨਾਂਵਾਂ ਦੀ ਪੇਸ਼ਕਸ਼ ਕੀਤੀ।
ਸਾਰਨੀਆ-ਲੈਂਬਟਨ ਤੋਂ ਕੰਜਰਵੇਟਿਵ ਐਮਪੀ ਮੈਰੀਲਿਨ ਗਲੇਡੂ, ਨਿਊ ਬਰੰਜਵਿਕ ਸਾਊਥਵੈਸਟ ਤੋਂ ਐਮਪੀ ਜੌਹਨ ਵਿਲੀਅਮਸਨ, ਨਿਊ ਬਰੰਜਵਿਕ ਦੇ ਫੰਡੀ ਰੌਇਲ ਹਲਕੇ ਤੋਂ ਐਮਪੀ ਰੌਬ ਮੂਰ ਨੇ ਵੀ ਅੰਤਰਿਮ ਆਗੂ ਬਣਨ ਲਈ ਆਪਣੇ ਨਾਂਵਾਂ ਦੀ ਪੇਸਕਸ ਕੀਤੀ। ਪਰ ਇਹ ਵੇਖਣ ਵਿੱਚ ਆਇਆ ਕਿ ਕਈ ਹਾਈ ਪ੍ਰੋਫਾਈਲ ਕੰਸਰਵੇਟਿਵ ਨੇ ਫੈਡਰਲ ਲੀਡਰਸ਼ਿਪ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ।
ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਸ ਨੇ ਆਖਿਆ ਕਿ ਉਹ ਲੀਡਰ ਵਜੋਂ ਇੱਕ ਵਾਰੀ ਮੁੜ ਦੌੜ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ। ਇਸ ਤੋਂ ਪਹਿਲਾਂ ਇਸ ਹਫਤੇ ਦੇ ਸੁਰੂ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਫੈਡਰਲ ਲੀਡਰਸ਼ਿਪ ਵਿੱਚ ਕੋਈ ਦਿਲਚਸਪੀ ਨਹੀਂ ਤੇ ਉਹ ਆਪੋ ਆਪਣੀ ਪ੍ਰੋਵਿੰਸ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS