15.5 C
Toronto
Tuesday, November 10, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਿੱਚ ਪਾਸਪੋਰਟ ਰੀਨਿਊ ਕਰਵਾਉਣਾ ਹੋਇਆ ਹੋਰ ਸੌਖਾ

ਕੈਨੇਡਾ ਵਿੱਚ ਪਾਸਪੋਰਟ ਰੀਨਿਊ ਕਰਵਾਉਣਾ ਹੋਇਆ ਹੋਰ ਸੌਖਾ

ਕੈਨੇਡਾ ਵਿੱਚ ਪਾਸਪੋਰਟ ਰੀਨਿਊ ਕਰਵਾਉਣਾ ਹੋਇਆ ਹੋਰ ਸੌਖਾਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਪਾਸਪੋਰਟ ਰੀਨਿਊ ਕਰਨ ਦੀ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਂਦੇ ਹੋਏ ਯੋਗ ਬਾਲਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊਅਲ ਸੇਵਾ ਸ਼ੁਰੂ ਕਰ ਦਿੱਤੀ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਐਲਾਨ ਕੀਤਾ ਕਿ ਹੁਣ ਯੋਗ ਉਮੀਦਵਾਰ ਘਰ ਬੈਠੇ ਹੀ ਆਪਣੇ ਪਾਸਪੋਰਟ ਦੇ ਨਵੀਨੀਕਰਨ ਲਈ ਆਨਲਾਈਨ ਅਰਜ਼ੀ ਦੇ ਸਕਣਗੇ। ਇਸ ਸੇਵਾ ਦਾ ਲਾਭ ਲੈਣ ਲਈ ਬਿਨੈਕਾਰ ਦਾ ਕੈਨੇਡਾ ਵਿੱਚ ਰਿਹਾਇਸ਼ੀ ਪਤਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਪਿਛਲਾ ਪਾਸਪੋਰਟ ਬਣਾਉਣ ਵੇਲੇ ਉਮੀਦਵਾਰ ਦੀ ਉਮਰ ਘੱਟੋ-ਘੱਟ 16 ਸਾਲ ਹੋਣੀ ਚਾਹੀਦੀ ਹੈ ਅਤੇ ਪਾਸਪੋਰਟ ਪਿਛਲੇ 15 ਸਾਲਾਂ ਦੇ ਅੰਦਰ ਜਾਰੀ ਹੋਇਆ ਹੋਣਾ ਚਾਹੀਦਾ ਹੈ। ਆਨਲਾਈਨ ਅਰਜ਼ੀ ਦੇਣ ਵਾਲਿਆਂ ਨੂੰ ਅਜੇ ਵੀ ਕਿਸੇ ਮਾਨਤਾ ਪ੍ਰਾਪਤ ਵਪਾਰਕ ਫੋਟੋਗ੍ਰਾਫਰ ਤੋਂ ਪਾਸਪੋਰਟ ਫੋਟੋ ਖਿੱਚਵਾਉਣੀ ਪਵੇਗੀ ਅਤੇ ਉਸ ਦੀ ਡਿਜ਼ੀਟਲ ਕਾਪੀ ਅਪਲੋਡ ਕਰਨੀ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਆਨਲਾਈਨ ਅਰਜ਼ੀ ਦੇਣ ਵਾਲਿਆਂ ਨੂੰ ਨਵਾਂ ਪਾਸਪੋਰਟ ਕਰੀਬ 20 ਦਿਨਾਂ ਦੇ ਅੰਦਰ ਮਿਲ ਜਾਣ ਦੀ ਉਮੀਦ ਹੈ ਅਤੇ ਉਹ ਆਪਣੀ ਅਰਜ਼ੀ ਦੀ ਪ੍ਰਗਤੀ ਨੂੰ ਰੀਅਲ-ਟਾਈਮ ਵਿੱਚ ਟ੍ਰੈਕ ਵੀ ਕਰ ਸਕਣਗੇ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਯੋਗ ਅਰਜ਼ੀਦਾਰ ਨੂੰ ਪਾਸਪੋਰਟ ਪ੍ਰਾਪਤ ਕਰਨ ਵਿੱਚ 30 ਦਿਨਾਂ ਤੋਂ ਵੱਧ ਸਮਾਂ ਲੱਗਦਾ ਹੈ, ਤਾਂ ਉਸ ਦੀ ਪਾਸਪੋਰਟ ਅਰਜ਼ੀ ਫੀਸ ਵਾਪਸ ਕੀਤੀ ਜਾਵੇਗੀ।

RELATED ARTICLES
POPULAR POSTS