17.8 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਸੀਈਓ ਲਗਾਉਣ ਦੀ ਤਿਆਰੀ

ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਸੀਈਓ ਲਗਾਉਣ ਦੀ ਤਿਆਰੀ

ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਸੀਈਓ ਲਗਾਉਣ ਦੀ ਤਿਆਰੀਅਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਨਾਲ ਸਬੰਧਤ ਹਨ ਜਗਮੀਤ ਸਿੰਘ
ਓਟਵਾ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੀ ਰਾਸ਼ਟਰੀ ਟੂਰਿਜ਼ਮ ਮਾਰਕੀਟਿੰਗ ਸੰਸਥਾ ਡੈਸਟੀਨੇਸ਼ਨ ਕੈਨੇਡਾ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਜੋਂ ਸਾਬਕਾ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਨਾਮ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਇਸ ਸੰਭਾਵਿਤ ਨਿਯੁਕਤੀ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਵਾਲ ਉਠਾਏ ਜਾ ਸਕਦੇ ਹਨ। ਕੁਝ ਟੂਰਿਜ਼ਮ ਖੇਤਰ ਨਾਲ ਜੁੜੇ ਵਿਅਕਤੀਆਂ ਨੇ ਵੀ ਚਿੰਤਾ ਜਤਾਈ ਹੈ ਕਿ ਜਗਮੀਤ ਸਿੰਘ ਕੋਲ ਟੂਰਿਜ਼ਮ ਉਦਯੋਗ ਦਾ ਸਿੱਧਾ ਤਜਰਬਾ ਹੋਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਜਗਮੀਤ ਸਿੰਘ ਨੇ 2017 ਤੋਂ 2025 ਤੱਕ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੀ ਅਗਵਾਈ ਕੀਤੀ ਅਤੇ 2019 ਤੋਂ 2025 ਤੱਕ ਬਰਨਾਬੀ ਸਾਊਥ ਤੋਂ ਸੰਸਦ ਮੈਂਬਰ ਰਹੇ। 2025 ਦੀ ਫੈਡਰਲ ਚੋਣ ਵਿੱਚ ਐਨਡੀਪੀ ਦੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫਿਲਹਾਲ ਇਸ ਨਿਯੁਕਤੀ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਹੋਇਆ ਹੈ ਅਤੇ ਇਹ ਸਿਰਫ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ।
ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਅਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਪਰਿਵਾਰ ਨਾਲ ਸਬੰਧਤ ਹੈ। ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵਸੇ ਸਨ। ਵਕਾਲਤ ਤੋਂ ਸਿਆਸੀ ਪਿੜ ਵਿੱਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦੇ ਪ੍ਰਧਾਨ ਬਣੇ। ਫਿਰ 2019 ਵਿੱਚ ਵੈਨਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਉਸਦੀ ਪ੍ਰਧਾਨਗੀ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਭਖਦੀਆਂ ਮੰਗਾਂ ਨੂੰ ਸਿਰੇ ਚੜ੍ਹਾਈਆਂ ਗਈਆਂ। ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣਾ ਪਿਆ ਸੀ।
ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ, ਜਿਸ ਵਲੋਂ ਆਲਮੀ ਪੱਧਰ ’ਤੇ ਵਿਚਰਦਿਆਂ ਲੋਕਾਂ ਨੂੰ ਕੈਨੇਡਾ ਯਾਤਰਾ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਰ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਚੋਂ 10 ਫੀਸਦ ਲੋਕ ਸਿੱਧੇ ਜਾਂ ਅਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਹਨ ਅਤੇ ਸੈਰ ਸਪਾਟੇ ਤੇ ਆਏ ਲੋਕਾਂ ਵਲੋਂ ਇੱਥੇ 36 ਕਰੋੜ ਡਾਲਰ ਰੋਜ਼ਾਨਾ ਖਰਚੇ ਜਾਂਦੇ ਹਨ। ਹਾਲ ਹੀ ਵਿੱਚ ਹੋਏ ਫੀਫਾ ਕੱਪ ਕਾਰਨ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਵਿੱਚ ਸੈਰ ਸਪਾਟੇ ਤੋਂ ਹੀ ਪੌਣੇ ਚਾਰ ਅਰਬ ਡਾਲਰ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ, ਜੋ ਕੈਨੇਡਾ ਦੀ ਜੀਡੀਪੀ ਦਾ 6 ਫੀਸਦ ਬਣਦਾ ਹੈ।

 

RELATED ARTICLES
POPULAR POSTS