Breaking News
Home / ਜੀ.ਟੀ.ਏ. ਨਿਊਜ਼ / ਨੈਨੋਜ਼ ਰਿਸਰਚ ਦਾ ਦਾਅਵਾ

ਨੈਨੋਜ਼ ਰਿਸਰਚ ਦਾ ਦਾਅਵਾ

ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲੇ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਹੋਣ ਲੱਗਾ ਮੋਹ ਭੰਗ
ਟੋਰਾਂਟੋ : ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲਿਆਂ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਮੋਹ ਭੰਗ ਹੋਣ ਲੱਗ ਗਿਆ ਹੈ। ਇਹ ਦਾਅਵਾ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਕੀਤਾ ਗਿਆ ਹੈ। ਮੂਲਵਾਸੀਆਂ ਦੇ ਜ਼ਮੀਨੀ ਅਧਿਕਾਰਾਂ ਸਬੰਧੀ ਮੁੱਦਿਆਂ ਨੂੰ ਲੈ ਕੇ ਕੈਨੇਡੀਅਨਾਂ ਦਾ ਮੋਹ ਲਿਬਰਲ ਸਰਕਾਰ ਨਾਲੋਂ ਟੁੱਟ ਰਿਹਾ ਹੈ।ઠ
ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਇਆ ਕਿ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਵਾਧਾ ਹੋਇਆ ਹੈ ਤੇ ਇਹ 36 ਫੀ ਸਦੀ ਤੱਕ ਵੱਧ ਗਿਆ ਹੈ ਜਦਕਿ ਲਿਬਰਲਾਂ ਨੂੰ ਮਿਲ ਰਿਹਾ ਸਮਰਥਨ 33 ਫੀ ਸਦੀ ਦਰਜ ਕੀਤਾ ਗਿਆ ਹੈ। ਇਹ ਸਰਵੇਖਣ 21 ਫਰਵਰੀ ਨੂੰ ਮੁੱਕੇ ਹਫਤੇ ਦੌਰਾਨ ਉਦੋਂ ਕੀਤਾ ਗਿਆ ਜਦੋਂ ਟੈਕ ਰਿਸੋਰਸਿਜ਼ ਨੇ ਇਹ ਐਲਾਨ ਕੀਤਾ ਸੀ ਕਿ ਉਹ ਉੱਤਰੀ ਅਲਬਰਟਾ ਵਿੱਚ ਵੱਡਾ ਆਇਲਸੈਂਡਜ਼ ਪ੍ਰੋਜੈਕਟ ਤਿਆਰ ਕਰਨ ਸਬੰਧੀ ਆਪਣੀ ਅਰਜ਼ੀ ਵਾਪਿਸ ਲੈ ਰਹੀ ਹੈ ਤੇ ਓਨਟਾਰੀਓ ਵਿੱਚ ਰੇਲ ਬਲਾਕੇਡ ਨੂੰ ਖ਼ਤਮ ਕਰਨ ਲਈ ਪੁਲਿਸ ਵੱਲੋਂ ਦਿੱਤੇ ਗਏ ਦਖਲ ਤੋਂ ਪਹਿਲਾਂ ਇਹ ਸਰਵੇਖਣ ਕਰਵਾਇਆ ਗਿਆ। ਪਰ ਟਰੂਡੋ ਸਰਕਾਰ ਨੂੰ ਜਕੜੀ ਬੈਠੇ ਮੁੱਦਿਆਂ ਦੇ ਹੱਲ ਲਈ ਕਾਹਲੇ ਪਏ ਕੈਨੇਡੀਅਨ ਵੀ ਪਾਈਪਲਾਈਨ ਤੇ ਮੂਲਵਾਸੀ ਮੁੱਦਿਆਂ ਉੱਤੇ ਵੰਡੇ ਗਏ ਹਨ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …