ਕਿਹਾ : ਮੈਂ ਕਾਂਗਰਸ ’ਚ ਕਿਰਾਏਦਾਰ ਨਹੀਂ, ਬਲਕਿ ਪਾਰਟੀ ਦਾ ਹਿੱਸੇਦਾਰ ਅਤੇ ਮੈਂਬਰ ਹਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਗੁਲਾਮ ਨਬੀ ਅਜ਼ਾਦ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਵੀ ਆਪਣੇ ਬਾਗੀ ਤੇਵਰ ਦਿਖਾਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਅੰਦਰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ 42 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਪੱਤਰ ਲਿਖੇ ਹਨ, ਉਨ੍ਹਾਂ ਨੇ ਮੇਰੇ ਨਾਲੋਂ ਵੀ ਜ਼ਿਆਦਾ ਸਮਾਂ ਪਾਰਟੀ ਨੂੰ ਦਿੱਤਾ। ਕਾਂਗਰਸ ਪਾਰਟੀ ਅੰਦਰ ਅਸੀਂ ਕਿਰਾਏਦਾਰ ਨਹੀਂ ਬਲਕਿ ਹਿੱਸੇਦਾਰ ਅਤੇ ਮੈਂਬਰ ਹਾਂ। ਜੇਕਰ ਕੋਈ ਪਾਰਟੀ ਵਿਚੋਂ ਸਾਨੂੰ ਧੱਕੇ ਮਾਰ ਕੇ ਕੱਢੇਗਾ ਤਾਂ ਫਿਰ ਦੇਖਿਆ ਜਾਵੇਗਾ। ਮਨੀਸ਼ ਤਿਵਾੜੀ ਨੇ ਇਹ ਗੱਲ ਗੁਲਾਮ ਨਬੀ ਅਜ਼ਾਦ ਦੇ ਅਸਤੀਫ਼ੇ ਮਗਰੋਂ ਆਖੀ ਹੈ। ਉਨ੍ਹਾਂ ਕਿਹਾ ਕਿ ਮੈਂ ਗੁਲਾਮ ਨਬੀ ਅਜ਼ਾਦ ’ਤੇ ਕੁਮੈਂਟ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਉਨ੍ਹਾਂ ਵੱਲੋਂ ਲਿਖੇ ਗਏ ਪੱਤਰ ਦੇ ਗੁਣ-ਦੋਸ਼ਾਂ ’ਤੇ ਜਾਣਾ ਚਾਹੁੰਦਾ ਹਾਂ, ਕਿਉਂਕਿ ਉਹ ਪਾਰਟੀ ਬਾਰੇ ਸਮਝਾਉਣ ਲਈ ਮੇਰੇ ਨਾਲੋਂ ਚੰਗੀ ਸਥਿਤੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ 23 ਵਿਅਕਤੀਆਂ ਨੇ 2 ਸਾਲ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਸੀ ਕਿ ਪਾਰਟੀ ਦੀ ਸਥਿਤੀ ਚਿੰਤਾਜਨਕ ਅਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ 2 ਸਾਲ ਪਹਿਲਾਂ ਸਾਡੇ ਵੱਲੋਂ ਲਿਖੇ ਗਏ ਪੱਤਰ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਅੱਜ ਪਾਰਟੀ ਦੇ ਸੀਨੀਅਰ ਆਗੂ ਪਾਰਟੀ ਛੱਡ ਕੇ ਨਾ ਜਾਂਦੇ।
Check Also
ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਹਾਈ ਕੋਰਟ ਨੇ 22 ਅਪ੍ਰੈਲ ਤੱਕ ਗਿ੍ਰਫਤਾਰੀ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ …