Breaking News
Home / ਸੰਪਾਦਕੀ / ਭਾਰਤੀ ਨੈਸ਼ਨਲ ਮੀਡੀਆ ਕੀ ਸਮਾਜ ਦਾ ਆਈਨਾ ਨਹੀਂ ਰਿਹਾ?

ਭਾਰਤੀ ਨੈਸ਼ਨਲ ਮੀਡੀਆ ਕੀ ਸਮਾਜ ਦਾ ਆਈਨਾ ਨਹੀਂ ਰਿਹਾ?

ਹਮੇਸ਼ਾਚਰਚਾਵਿਚਰਹਿਣਵਾਲਾਭਾਰਤਦਾਨੈਸ਼ਨਲਮੀਡੀਆ ਉਸ ਸਮੇਂ ਫਿਰ ਸੁਰਖੀਆਂ ਵਿਚ ਆਇਆ ਜਦੋਂ ਇਸ ਚਰਚਾ ਨੇ ਜ਼ੋਰ ਫੜਿਆ ਕਿ ਪ੍ਰਧਾਨਮੰਤਰੀਜਸਟਿਨਟਰੂਡੋ ਦੀਭਾਰਤਫੇਰੀ ਦੌਰਾਨ ਜ਼ਿਆਦਾਤਰਭਾਰਤੀਮੀਡੀਆਦੀਭੂਮਿਕਾ ਖਾਸ ਕਰਕੇ ਕੌਮੀ ਟੀਵੀਚੈਨਲਾਂ ਦੀਭੂਮਿਕਾਸਕਾਰਾਤਮਕਨਹੀਂ ਰਹੀ।ਪਹਿਲੇ ਦਿਨ ਤੋਂ ਹੀ ਮੀਡੀਆ ਨੂੰ ਜਿੱਥੇ ਲੋਕਤੰਤਰਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਉਥੇ ਮੀਡੀਆਦਾਕਾਰਜਵੀ ਇਹੋ ਹੁੰਦਾ ਹੈ ਕਿ ਉਹ ਸਮਾਜ ਦੇ ਮਸਲੇ, ਸਮਾਜਦੀਆਂ ਦਿੱਕਤਾਂ ਤੇ ਸਮਾਜਦੀਆਂ ਮੁਸੀਬਤਾਂ ਨੂੰ ਸਰਕਾਰ ਤੱਕ ਪਹੁੰਚਾਵੇ ਤੇ ਸਰਕਾਰਦੀਆਂ ਨੀਤੀਆਂ, ਸਰਕਾਰ ਦੇ ਫੈਸਲੇ ਲੋਕਾਂ ਤੱਕ ਲੈ ਕੇ ਆਵੇ, ਇਸ ਦੇ ਨਾਲ-ਨਾਲਸਰਕਾਰ ਨੂੰ ਉਸਦੀਆਂ ਖਾਮੀਆਂ ਵਿਖਾਵੇ। ਇਸ ਪੈਮਾਨੇ ‘ਤੇ ਕੰਮਕਰਦਿਆਂ ਮੀਡੀਆਦੀਕੋਸ਼ਿਸ਼ਰਹਿਣੀਚਾਹੀਦੀ ਹੈ ਕਿ ਉਹ ਦੇਸ਼ ਦੁਨੀਆ ਵਿਚਵਾਪਰਨਵਾਲੀਹਰ ਪ੍ਰਮੁੱਖ ਖਬਰ ਨੂੰ ਉਸਦੇ ਮਿਆਰ ਅਨੁਸਾਰ ਆਪਣੇ ਚੈਨਲਵਿਚ, ਆਪਣੀਅਖਬਾਰਵਿਚ, ਆਪਣੀਵੈਬਸਾਈਟ’ਤੇ, ਆਪਣੀਮੈਗਜ਼ੀਨਆਦਿਵਿਚ ਥਾਂ ਦੇਵੇ।ਪਰਬੜੇ ਭਾਰੀਮਨਨਾਲਕਹਿਣਾਪੈਰਿਹਾ ਹੈ ਕਿ ਅੱਜ ਸਾਡਾਮੀਡੀਆ ਖਾਸ ਕਰਕੇ ਭਾਰਤੀ ਕੌਮੀ ਮੀਡੀਆਆਪਣਾਮਿਆਰ ਖੋਂਹਦਾ ਜਾ ਰਿਹਾਹੈ। ਬੇਸ਼ੱਕ ਮੈਂ ਪਿਛਲੇ 20 ਸਾਲਾਂ ਤੋਂ ਇਸੇ ਖੇਤਰਨਾਲ ਜੁੜਿਆ ਹਾਂ ਤੇ ਕਹਿੰਦੇ ਨੇ ਕਿ ਝੱਗਾ ਚੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ, ਪਰ ਅੱਜ ਦੀ ਕੌੜੀ ਸੱਚਾਈ ਇਹੋ ਹੈ ਕਿ ਸਾਡੇ ਨੈਸ਼ਨਲਮੀਡੀਆਦਾ ਬਹੁਤ ਵੱਡਾ ਹਿੱਸਾ ਜਾਂ ਤਾਂ ਰਾਜਨੀਤਕਪਾਰਟੀਆਂ ਦਾ ਪਿੱਠੂ ਬਣ ਕੇ ਰਹਿ ਗਿਆ ਜਾਂ ਫਿਰਸਰਕਾਰੀਤੋਤਾਬਣ ਗਿਆ ਹੈ। ਇਸ ਤੋਂ ਵੀ ਅਗਾਂਹ ਉਸ ਲਈਸਮਾਜਿਕਸਰੋਕਾਰਕਿਤੇ ਨਾਕਿਤੇ ਖਤਮ ਹੁੰਦੇ ਜਾ ਰਹੇ ਹਨ।ਇਸਦੀਸਭ ਤੋਂ ਵੱਡੀ ਉਦਾਹਰਨ ਹੈ ਫਿਲਮੀਅਦਾਕਾਰਸ੍ਰੀਦੇਵੀਦਾਅਕਾਲਚਲਾਣਾ।ਅਫਸੋਸ ਹੈ ਕਿ ਇਕ ਵੱਡੀ ਅਦਾਕਾਰਾਅਚਾਨਕ ਇਸ ਸੰਸਾਰ ਤੋਂ ਰੁਖਸਤ ਹੁੰਦੀ ਹੈ, ਜੋ ਖਬਰਬਣਨਾਲਾਜ਼ਮੀ ਸੀ, ਪਰ ਹੱਦ ਮੁਕਾ ਦਿੱਤੀ ਸਾਡੇ ਟੀਵੀਮੀਡੀਆ ਨੇ ਜੋ ਕਿ ਪਿਛਲੇ ਤਿੰਨਦਿਨਾਂ ਤੋਂ 24 ਘੰਟੇ ਖਾਸਕਰਟੀਵੀਚੈਨਲਾਂ ‘ਤੇ ਸ੍ਰੀਦੇਵੀ ਹੀ ਨਜ਼ਰ ਆ ਰਹੀਹੈ।ਕਹਿਣ ਤੋਂ ਭਾਵ ਹੈ ਕਿ ਜਿੱਥੇ ਸ੍ਰੀਦੇਵੀਦੀਖਬਰਅਹਿਮੀਅਤ ਰੱਖਦੀ ਹੈ, ਉਥੇ ਹੋਰ ਵੱਡੇ ਮਸਲੇ ਵੀਅਹਿਮੀਅਤ ਰੱਖਦੇ ਹਨ, ਜਿਹੜੇ ਭਾਰਤ ਦੇ ਲੋਕਾਂ ਨਾਲ ਜੁੜੇ ਹਨ, ਜਿਹੜੇ ਸਮਾਜਦੀਧਰਾਤਲਨਾਲ ਜੁੜੇ ਹਨ, ਜਿਹੜੇ ਕਿਸਾਨੀਨਾਲ, ਜਵਾਨੀਨਾਲ, ਆਰਥਿਕਤਾ ਤੇ ਜੁਰਮ ਵਰਗੇ ਹੋਰਮਸਲਿਆਂ ਨਾਲਸਬੰਧ ਰੱਖਦੇ ਹਨ। ਕੀ ਪਿਛਲੇ ਤਿੰਨਦਿਨਾਂ ਵਿਚਦੇਸ਼ ਤੇ ਦੁਨੀਆ ਅੰਦਰਹੋਰ ਕੁਝ ਅਜਿਹਾ ਵਾਪਰਿਆ ਹੀ ਨਹੀਂ ਕਿ ਉਹ ਚੈਨਲਾਂ ਦੇ ਪ੍ਰਾਈਮਟਾਈਮਦਾ ਹਿੱਸਾ ਬਣਸਕਦਾ।ਦੇਸ਼ਵਿਚਲਗਾਤਾਰਕਿਸਾਨ ਖੁਦਕੁਸ਼ੀਆਂ ਕਰਰਹੇ ਹਨ, ਦੇਸ਼ ਦੇ ਅੰਦਰਅਸਹਿਣਸ਼ੀਲਤਾਵਰਗੇ ਭਖਵੇਂ ਮੁੱਦੇ ਹਨ, ਘੱਟ ਗਿਣਤੀਆਂ ਵਾਲਾ ਵੱਡਾ ਮਸਲਾ ਹੈ, ਭੁੱਖਮਰੀ, ਬੇਰੁਜ਼ਗਾਰੀ, ਨਸ਼ੇ, ਸਰਹੱਦਾਂ ਦੀਆਂ ਰਾਖੀਆਂ ਦੇ ਮਸਲੇ ਅਜਿਹੇ ਕਿੰਨੇ ਮਾਮਲੇ ਹਨਅਤੇ ਦੁਨੀਆ ਵਿਚਵਾਪਰਰਹੀਆਂ ਕਿੰਨੀਆਂ ਅਜਿਹੀਆਂ ਘਟਨਾਵਾਂ ਹਨ, ਪਰ ਉਨ੍ਹਾਂ ਸਭ ਨੂੰ ਭੁੱਲ ਕੇ ਨੈਸ਼ਨਲਮੀਡੀਆ ਇਸੇ ਗੱਲ ਨੂੰ ਲੈ ਕੇ ਡੀਬੇਟਕਰਰਿਹਾ ਹੈ ਕਿ ਸ੍ਰੀਦੇਵੀਨਸ਼ੇ ਵਿਚ ਸੀ ਜਾਂ ਨਹੀਂ, ਟੱਬ ਵਿਚ ਸਿੱਧੀ ਗਿਰੀ ਜਾਂ ਪੁੱਠੀ ਗਿਰੀ, ਕਮਰੇ ਵਿਚਪਹਿਲਾਂ ਕੌਣ ਆਇਆ, ਬਾਅਦਵਿਚ ਕੌਣ ਗਿਆ। ਇਹ ਸਭਕੰਮਮੀਡੀਆ ਦੇ ਨਹੀਂ, ਸੁਰੱਖਿਆ ਏਜੰਸੀਆਂ ਅਤੇ ਜਾਂਚ ਏਜੰਸੀਆਂ ਦੇ ਹਨ। ਅਜਿਹਾ ਪਹਿਲੀਵਾਰਨਹੀਂ ਹੋਇਆ, ਇਸ ਤੋਂ ਪਹਿਲਾਂ ਵੀਅਕਸਰਲੋਕ ਮੁੱਦਿਆਂ ਨੂੰ ਕਿਨਾਰੇ ਕਰਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨਲਈ, ਸੱਤਾ ਨਾਲਯਾਰੀਆਂ ਪੁਗਾਉਣ ਲਈ ਜਾਂ ਬਾਲੀਵੁੱਡ, ਕ੍ਰਿਕਟਆਦਿ ਅਜਿਹੇ ਮੁੱਦਿਆਂ ਨੂੰ ਜ਼ਿਆਦਾਸਮਾਂ ਦੇਣਾ ਜਿੱਥੋਂ ਇਨ੍ਹਾਂ ਨੂੰ ਖੁਦ ਨਿੱਜੀ ਲਾਭ ਹੁੰਦਾ ਹੋਵੇ, ਉਸ ਨੂੰ ਵਿਖਾਉਂਦੇ ਰਹੇ ਹਨ। ਇਸ ਤੋਂ ਸਿੱਧਾ ਸੰਕੇਤਮਿਲਦਾ ਹੈ ਕਿ ਭਾਰਤਦਾ ਕੌਮੀ ਮੀਡੀਆਆਪਣਾਮਿਆਰ ਖੋਂਹਦਾ ਜਾ ਰਿਹਾ ਹੈ ਤੇ ਉਹ ਪਗਡੰਡੀ ਤੋਂ ਲਹਿ ਚੁੱਕਾ ਹੈ।ਮੀਡੀਆ ਤੋਂ ਉਮੀਦ ਕੀਤੀਜਾਂਦੀ ਹੈ ਕਿ ਉਹ ਸਮਾਜ ਨੂੰ ਸੂਬੇ ਨੂੰ, ਦੇਸ਼ ਨੂੰ ਤੇ ਦੇਸ਼ ਦੇ ਨਾਗਰਿਕਾਂ ਨੂੰ ਜੋੜੀ ਰੱਖਣ ਵਿਚ, ਸਾਂਝ ਕਾਇਮ ਰੱਖਣ ਵਿਚ ਵੱਡੀ ਭੂਮਿਕਾਨਿਭਾਵੇ ਪਰ ਉਪਰੋਕਤ ਮਸਲਿਆਂ ਦੇ ਨਾਲ-ਨਾਲਜਸਟਿਨਟਰੂਡੋ ਦੀਫੇਰੀ ਮੌਕੇ ਵੀਭਾਰਤੀ ਕੌਮੀ ਮੀਡੀਆ ਨੇ ਹਰਮਸਲੇ ਨੂੰ ਤੂਲ ਦੇ ਕੇ ਇਸ ਕਦਰ ਉਭਾਰਿਆ ਕਿ ਨੇੜੇ ਹੋਣਦੀਬਜਾਏ ਦੋਵਾਂ ਮੁਲਕਾਂ ਦੇ ਪ੍ਰਧਾਨਮੰਤਰੀਨਰਿੰਦਰਮੋਦੀ ਤੇ ਜਸਟਿਨਟਰੂਡੋ ਦੂਰ ਹੁੰਦੇ ਗਏ। ਦੋਵਾਂ ਦੇਸ਼ਾਂ ਦੀਵਿਚ ਇਕ ਨਾਦਿਸਣਵਾਲੀ ਖਾਈ ਜਿਹੀ ਪੁੱਟ ਹੋ ਗਈ, ਜਿਸ ਦਾਅਸਰ ਸਿੱਧਾ ਕੈਨੇਡਾਦੀਸਿਆਸਤ’ਤੇ ਵੀਪਿਆ।ਬੇਸ਼ਕ ਇਸ ਸਭਲਈ ਇਕੱਲਾ ਭਾਰਤੀਮੀਡੀਆ ਹੀ ਜ਼ਿੰਮੇਵਾਰਨਹੀਂ ਪਰ ਉਹ ਇਕ ਹਿੱਸਾ ਜ਼ਰੂਰਹੈ। ਇਸ ਲਈਭਾਰਤੀ ਕੌਮੀ ਮੀਡੀਆ ਨੂੰ ਆਪਣੇ ਅੰਦਰਝਾਤਮਾਰਲੈਣੀਚਾਹੀਦੀ ਹੈ ਤੇ ਸਵੈਪੜਚੋਲਕਰਲੈਣੀਚਾਹੀਦੀਹੈ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …