Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੇ ਮੰਤਰੀਆਂ ਦੇ ਠਾਠ

ਪੰਜਾਬ ਦੇ ਮੰਤਰੀਆਂ ਦੇ ਠਾਠ

-Luxury copy copyਲੈਣਗੇ ਲੈਂਡਕਰੂਜ਼ਰ ਗੱਡੀਆਂ ਦੇ ਝੂਟੇ
37 ਕਰੋੜਖਰਚ 14 ਲੈਂਡਕਰੂਜ਼ਰ ਗੱਡੀਆਂ ਖਰੀਦਣ ਦੇ ਆਰਡਰ
100 ਇਨੋਵਾਕਾਰਾਂ ਖਰੀਦਣਦਾਵੀ ਦਿੱਤਾ ਆਰਡਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬਸਰਕਾਰ ਨੇ 14 ਟੋਇਟਾਲੈਂਡਕਰੂਜ਼ਰ ਗੱਡੀਆਂ ਦੀਖ਼ਰੀਦਕਰਨ ਦੇ ਫ਼ੈਸਲੇ ਤੋਂ ਬਾਅਦਟਰਾਂਸਪੋਰਟਵਿਭਾਗ ਨੇ ਇਨ੍ਹਾਂ ਗੱਡੀਆਂ ਨੂੰ ਖ਼ਰੀਦਣਦਾਆਰਡਰ ਦੇ ਦਿੱਤਾ ਹੈ। ਇਨ੍ਹਾਂ ਗੱਡੀਆਂ ਦੀਖ਼ਰੀਦਨਾਲਪੰਜਾਬ ਦੇ ਖ਼ਜ਼ਾਨੇ ‘ਤੇ 21 ਕਰੋੜਰੁਪਏ ਦਾਬੋਝਪਵੇਗਾ। ਇਨ੍ਹਾਂ ਗੱਡੀਆਂ ਨੂੰ ਬੁਲਟਪਰੂਫਵੀਕੀਤਾਜਾਣਾ ਹੈ ਜਿਸ ਕਾਰਨਪ੍ਰਤੀ ਗੱਡੀ 25 ਲੱਖਰੁਪਏ ਹੋਰਖ਼ਰਚ ਦੇ ਹਿਸਾਬਨਾਲਸਾਢੇ 3 ਕਰੋੜਰੁਪਏ ਦਾਵਾਧੂ ਖ਼ਰਚਵੀਆਵੇਗਾ। ਇਹ ਕਾਰਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀਅਤੇ ਸਰਕਾਰਦੀਆਂ ਹੋਰਵੱਡੀਆਂ ਸ਼ਖ਼ਸੀਅਤਾਂ ਨੂੰ ਦਿੱਤੀਆਂ ਜਾਣਗੀਆਂ। ਸਰਕਾਰਵਿਧਾਇਕਾਂ ‘ਤੇ ਵੀਮਿਹਰਬਾਨ ਹੋ ਗਈ ਹੈ ਜਿਨ੍ਹਾਂ ਲਈ 100 ਨਵੀਆਂ ਇਨੋਵਾ ਗੱਡੀਆਂ ਖ਼ਰੀਦਣਦਾਅਮਲਵੀਸ਼ੁਰੂ ਹੋ ਗਿਆ ਹੈ। ਇਨ੍ਹਾਂ ਗੱਡੀਆਂ ਕਾਰਨਸਰਕਾਰੀਖ਼ਜ਼ਾਨੇ ਨੂੰ 12 ਕਰੋੜਰੁਪਏ ਦਾਵਾਧੂ ਬੋਝਝੱਲਣਾਪਵੇਗਾ। ਕੁੱਲ ਮਿਲਾ ਕੇ ਇਨ੍ਹਾਂ ਨਵੀਆਂ ਗੱਡੀਆਂ ਦਾਖ਼ਰਚ 37 ਕਰੋੜਰੁਪਏ ਬਣਦਾ ਹੈ। ਸਰਕਾਰੀਸੂਤਰਾਂ ਨੇ ਦੱਸਿਆ ਕਿ ਇਹ ਨਵੀਆਂ ਗੱਡੀਆਂ ਇਸ ਮਹੀਨੇ ਦੇ ਅਖੀਰਵਿਚ ਆ ਜਾਣਗੀਆਂ।
ਇਸ ਦੀਪੁਸ਼ਟੀਕਰਦਿਆਂ ਟਰਾਂਸਪੋਰਟਮੰਤਰੀਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਗੱਡੀਆਂ ਦੀਖ਼ਰੀਦਦਾਕੰਮਸ਼ੁਰੂ ਹੋ ਗਿਆ ਹੈ ਅਤੇ ਛੇਤੀ ਹੀ ਗੱਡੀਆਂ ਸਰਕਾਰਹਵਾਲੇ ਹੋ ਜਾਣਗੀਆਂ। ਪਹਿਲਾਂ ਪੰਜਾਬਦਾਵਿੱਤਵਿਭਾਗ ਗੱਡੀਆਂ ਦੀਖ਼ਰੀਦਲਈਹਾਮੀਨਹੀਂ ਸੀ ਭਰਰਿਹਾ, ਪਰਉਪਰਲੇ ਦਬਾਅਕਾਰਨ ਇਸ ਮਹੀਨੇ ਦੇ ਸ਼ੁਰੂ ਵਿਚਵਿੱਤਵਿਭਾਗ ਨੇ ਇਹ ਨਵੀਆਂ ਗੱਡੀਆਂ ਖ਼ਰੀਦਣਦੀਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀਮੁਲਾਜ਼ਮਅਤੇ ਵਿਰੋਧੀਪਾਰਟੀਆਂ ਸਰਕਾਰਦੀ ਇਸ ਖੁੱਲ੍ਹ ਖ਼ਰਚੀਦਾ ਇਹ ਕਹਿ ਕੇ ਵਿਰੋਧਕਰਰਹੀਆਂ ਹਨ ਕਿ ਮੁਲਾਜ਼ਮਾਂ ਦੇ ਡੀਏ ਦੇ ਬਕਾਏ ਅਤੇ ਸੇਵਾਮੁਕਤੀ ਦੇ ਲਾਭਦੇਣਪ੍ਰਤੀਸਰਕਾਰ ਡੰਗ ਟਪਾਈਦੀਨੀਤੀ’ਤੇ ਚੱਲਦੀ ਹੈ ਪਰਮੰਤਰੀਆਂ ਅਤੇ ਵਿਧਾਇਕਾਂ ਦੀਆਂ ਕਾਰਾਂ ਲਈਸਰਕਾਰ ਕੋਈ ਸੰਕੋਚ ਨਹੀਂ ਕਰਦੀ।
ਦੂਜੇ ਪਾਸੇ ਮੰਤਰੀਆਂ ਤੇ ਵਿਧਾਇਕਾਂ ਦਾਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਹੀ ਸੈਂਕੜੇ ਕਿਲੋਮੀਟਰਦਾਸਫ਼ਰਕਰਨਾਪੈਂਦਾ ਹੈ ਜਿਸ ਕਾਰਨਅਰਾਮਦਾਇਕਕਾਰਾਂ ਉਨ੍ਹਾਂ ਲਈ ਜ਼ਰੂਰੀਹਨ। ਪੰਜਾਬਸਰਕਾਰ ਦੇ ਇਸ ਖੁੱਲ੍ਹ ਦਿਲੀਖ਼ਰਚੇ ਨੇ ਇਹ ਸਾਬਤਕਰਦਿੱਤਾ ਹੈ ਕਿ ਪੰਜਾਬਦੀਬੁਰੀਵਿੱਤੀਹਾਲਤਦੀਸਰਕਾਰ ਨੂੰ ਕੋਈ ਪ੍ਰਵਾਹਨਹੀਂ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …