-13.1 C
Toronto
Monday, January 26, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਤੋਂ ਵਿਦੇਸ਼ੀਆਂ ਨੂੰ ਮੋੜੇ ਜਾਣ ਦੀ ਗਿਣਤੀ ਵਧੀ

ਕੈਨੇਡਾ ਤੋਂ ਵਿਦੇਸ਼ੀਆਂ ਨੂੰ ਮੋੜੇ ਜਾਣ ਦੀ ਗਿਣਤੀ ਵਧੀ

ਬਰੈਂਪਟਨ ‘ਚ ਪੰਜਾਬੀਆਂ ਦਾ ਪੱਕਾ ਧਰਨਾ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਅਸਫਲ ਰਹੀਆਂ ਨੀਤੀਆਂ ਤੋਂ ਪ੍ਰੇਸ਼ਾਨ ਸਥਾਨਕ ਲੋਕਾਂ ਵਿਚ ਰੋਸ ਵਧਿਆ ਹੈ। ਬੀਤੇ ਜੁਲਾਈ ਮਹੀਨੇ ਦੇ 31 ਦਿਨਾਂ ਦੌਰਾਨ 5853 ਵਿਦੇਸ਼ੀਆਂ ਨੂੰ ਕੈਨੇਡਾ ਦੀ ਐਂਟਰੀ ਤੋਂ ਨਾਂਹ ਕੀਤੀ ਗਈ ਤੇ ਉਨ੍ਹਾਂ ਨੂੰ ਬੇਰੰਗ ਆਪਣੇ ਦੇਸ਼ਾਂ ਨੂੰ ਮੁੜਨਾ ਪਿਆ। 2019 ਤੋਂ ਬਾਅਦ ਇਹ ਅੰਕੜਾ ਸਭ ਤੋਂ ਵੱਧ ਹੈ। ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਵਿਚ 20 ਫੀਸਦ ਤੱਕ ਵੱਧ ਲੋਕਾਂ ਨੂੰ ਕੈਨੇਡਾ ਤੋਂ ਮੋੜਿਆ ਜਾਣ ਲੱਗਾ ਹੈ। ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਆਪਣੇ ਤਾਜ਼ਾ ਬਿਆਨ ਵਿਚ ਕਿਹਾ ਕਿ ਕੈਨੇਡਾ ਵਾਸੀ ਬੇਲਗਾਮ ਇਮੀਗਰੇਸ਼ਨ ਤੇ ਵੀਜ਼ਾ ਨੀਤੀ ਨੂੰ ਪਸੰਦ ਨਹੀਂ ਕਰਦੇ। 2022 ਤੇ 2023 ਦੇ ਮੁਕਾਬਲੇ 2024 ਵਿਚ ਵੀਜ਼ਾ ਜਾਰੀ ਕਰਨ ਦੀ ਦਰ ਵੀ ਘੱਟ ਹੈ। 2024 ਦੇ ਬੀਤੇ ਮਹੀਨਿਆਂ ਦੌਰਾਨ ਹਰੇਕ ਮਹੀਨੇ ਔਸਤਨ 3727 ਵਿਦੇਸ਼ੀਆਂ ਨੂੰ ਐਂਟਰੀ ਤੋਂ ਨਾਂਹ ਕੀਤੀ ਗਈ, ਜਿਸ ਵਿਚ ਪੰਜਾਬੀਆਂ ਦੀ ਗਿਣਤੀ ਵੀ ਚੋਖੀ ਦੱਸੀ ਜਾਂਦੀ ਹੈ। ਬਰੈਂਪਟਨ ਵਿਚ ਬੀਤੇ ਦਿਨਾਂ ਤੋਂ ਪੰਜਾਬੀਆਂ ਨੇ ਸਰਕਾਰ ਵਿਰੁੱਧ ਇਕ ਪੱਕਾ ਮੋਰਚਾ ਵੀ ਲਗਾਇਆ ਹੋਇਆ ਹੈ, ਜਿਸ ਵਿਚ ਕੈਨੇਡਾ ਸਰਕਾਰ ਨੂੰ ਆਪਣੀਆਂ ਗਲਤੀਆਂ ਦੀ ਸਜ਼ਾ ਨੌਜਵਾਨਾਂ ਨੂੰ ਨਾ ਦੇਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

 

RELATED ARTICLES
POPULAR POSTS