76 ਸਾਲਾਂ ‘ਚ ਨਹੀਂ ਬਣੇ ਭਗਤ ਸਿੰਘ ਅਤੇ ਸੁਖਦੇਵ ਦੇ ਅਜਾਇਬ ਘਰ
ਪੰਜਾਬ ਦੇ ਸ਼ਹੀਦ ਸਪੂਤ ਸੁਖਦੇਵ ਦੇ ਘਰ ਤੱਕ ਵੀ ਨਹੀਂ ਜਾ ਸਕੇ ਪੰਜਾਬ ਦੇ ਪਿਛਲੇ 6 ਮੁੱਖ ਮੰਤਰੀ
ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਥਾਪਰ ਦਾ ਵੀਰਵਾਰ 23 ਮਾਰਚ ਨੂੰ ਸ਼ਹੀਦੀ ਦਿਨ ਸੀ। ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੌਘਰਾਂ ਵਿਚ ਸੁੰਦਰੀਕਰਨ ਦਾ ਕੰਮ ਕਰੀਬ ਸਵਾ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਹੈਰੀਟੇਜ ਵਾਲ ਦਾ ਡਿਜ਼ਾਈਨ ਵੀ ਤਿਆਰ ਹੈ। ਇਨ੍ਹਾਂ ਵਿਚ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਉਨ੍ਹਾਂ ਦੀ ਜੀਵਨੀ ਲਿਖੀ ਜਾਵੇਗੀ। ਇੱਥੇ ਲਾਲ ਮੈਟ ਵੀ ਵਿਛਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਸੁੰਦਰੀਕਰਨ ਦੇ ਇਸ ਕੰਮ ‘ਤੇ ਪਿਛਲੀ ਕਾਂਗਰਸ ਸਰਕਾਰ ਨੇ 50 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਕੰਮ ਲਟਕਿਆ ਹੋਇਆ ਹੈ। ਪਰ ਨਿਗਮ ਅਫਸਰਾਂ ਦਾ ਦਾਅਵਾ ਹੈ ਕਿ ਕੁਝ ਤਕਨੀਕੀ ਮੁਸ਼ਕਲਾਂ ਦੇ ਕਾਰਨ ਅਜਿਹਾ ਹੋਇਆ ਹੈ, ਜਲਦੀ ਹੀ ਫਿਰ ਤੋਂ ਕੰਮ ਸ਼ੁਰੂ ਕਰਾ ਦਿਆਂਗੇ। ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ 850 ਮੀਟਰ ਲੰਬੀ ਹੈਰੀਟੇਜ ਸਟਰੀਟ ਬਣਾਈ ਜਾਵੇਗੀ।
ਸ਼ਹੀਦ ਸੁਖਦੇਵ ਦੀ ਖਾਦੀ ਦੀ ਸਫੇਦ ਟੋਪੀ ਅਤੇ ਉਰਦੂ ਭਾਸ਼ਾ ‘ਚ ਲਿਖੇ ਪੱਤਰ ਵੀ ਕਮਰੇ ਵਿਚ ਸਜਾਏ ਜਾਣਗੇ :
ਵਿਧਾਨ ਸਭਾ ‘ਚ ਉਠਿਆ ਸੀ ਜਨਮਭੂਮੀ ਨੂੰ ਸਿੱਧਾ ਰਸਤਾ ਦੇਣ ਦਾ ਮਾਮਲਾ
ਵਿਧਾਨ ਵਿਚ ਇਜਲਾਸ ਦੇ ਦੌਰਾਨ ਹਲਕਾ ਆਤਮ ਨਗਰ (ਲੁਧਿਆਣਾ) ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ਼ਹੀਦ ਦੀ ਜਨਮ ਭੂਮੀ ਨੂੰ ਸਿੱਧਾ ਰਸਤਾ ਦੇਣ ਦਾ ਮਾਮਲਾ ਉਠਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸ਼ਹੀਦ ਦੇ ਵੰਸਜ਼ ਲਗਾਤਾਰ ਨੌਘਰਾਂ ਸਥਿਤ ਜਨਮ ਭੂਮੀ ਨੂੰ ਸਿੱਧਾ ਰਸਤਾ ਦੇਣ ਦੀ ਮੰਗ ਕਰ ਰਹੇ ਹਨ।
ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਅਸ਼ੋਕ ਥਾਪਰ ਨੇ ਦੱਸਿਆ ਸੀ 23 ਮਾਰਚ ਨੂੰ ਸ਼ਹੀਦ ਸੁਖਦੇਵ ਦੀ ਖਾਦੀ ਦੀ ਸਫੇਦ ਟੋਪੀ ਅਤੇ ਉਨ੍ਹਾਂ ਵਲੋਂ ਉਰਦੂ ਭਾਸ਼ਾ ਵਿਚ ਲਿਖੇ ਪੱਤਰ ਵੀ ਕਮਰੇ ਵਿਚ ਸਜਾਏ ਜਾਣਗੇ। ਸ਼ਹੀਦੀ ਦਿਵਸ ‘ਤੇ ਹਰ ਸਾਲ ਹਵਨ ਕਰਵਾਇਆ ਜਾਂਦਾ ਹੈ। ਬੇਅੰਤ ਸਿੰਘ ਹੀ ਮੁੱਖ ਰਹਿੰਦੇ ਹੋਏ ਨੌਘਰਾਂ ‘ਚ ਇਕ ਵਾਰ ਆਏ ਸਨ। ਇਸ ਤੋਂ ਬਾਅਦ ਕੋਈ ਵੀ ਸੀਐਮ ਸੁਧ ਲੈਣ ਨਹੀਂ ਆਇਆ। ਸ਼ਹੀਦ ਦੇ ਵੰਸ਼ਜ ਲਗਾਤਾਰ ਸੰਘਰਸ਼ ਵੀ ਕਰ ਰਹੇ ਹਨ। ਪਰਿਵਾਰ ਵੀ ਮੰਗ ਉਠਾ ਚੁੱਕਾ ਹੈ ਕਿ ਖਟਕੜ ਕਲਾਂ ਦੀ ਤਰ੍ਹਾਂ ਇੱਥੇ ਵੀ ਮਿਊਜ਼ੀਅਮ ਬਣਾਇਆ ਜਾਵੇ।
ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ 850 ਮੀਟਰ ਲੰਬੀ ਹੋਵੇਗੀ ਵਿਰਾਸਤੀ ਗਲੀ : ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਵਿਰਾਸਤੀ ਗਲੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ 850 ਮੀਟਰ ਲੰਬੀ ਵਿਰਾਸਤੀ ਗਲੀ ਅਜਾਇਬ ਘਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਸੈਰ ਸਪਾਟਾ ਅਤੇ ਸੰਸਕ੍ਰਿਤਕ ਵਿਭਾਗ ਨੂੰ ਤਿਆਰੀਆਂ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …