ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ
ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਦਸੰਬਰ ਮਹੀਨੇ ਦਾ ਆਖਰੀ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਤੇ ਨਾਮਵਰ ਸ਼ਾਇਰਾਂ ਤੇ ਨਵੇਂ ਸ਼ਾਇਰਾਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਕੀਤੀ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਾਂ ਨੂੰ ਨਿੱਘਾ ਜੀ ਆਇਆ ਕਿਹਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹ ਵੀ ਕਿਹਾ ਕਿ ਅਗਲੇ ਸਾਲ ਵਿੱਚ ਅਸੀਂ ਇਸ ਕਾਵਿ ਮਿਲਣੀ ਵਿੱਚ ਹੋਰ ਨਵੇਂ ਵਿਸ਼ੇ ਤੇ ਨਵੀਆਂ ਰੀਝਾਂ ਨੂੰ ਲੈ ਕੇ ਆਵਾਂਗੇ। ਡਾ. ਗੁਰਮਿੰਦਰ ਸਿੱਧੂ , ਡਾ. ਬਲਜੀਤ ਕੌਰ ਰਿਆੜ ਤੇ ਡਾ. ਹੀਰਾ ਸਿੰਘ ਇਸ ਵੈਬੀਨਾਰ ਦੇ ਮੁੱਖ ਮਹਿਮਾਨ ਸਨ। ਡਾ. ਗੁਰਮਿੰਦਰ ਸਿੱਧੂ ਨੇ ਕਾਵਿ ਮਿਲਣੀ ਦੀ ਪ੍ਰਧਾਨਗੀ ਕੀਤੀ। ਰਾਜ ਲਾਲੀ ਨੇ ਮੁਹਬੱਤੀ ਗਜ਼ਲਾਂ ਨੂੰ ਬਹੁਤ ਪਿਆਰੇ ਅੰਦਾਜ਼ ਤੇ ਆਪਣੀ ਮਿੱਠੀ ਅਵਾਜ਼ ਵਿੱਚ ਪੇਸ਼ ਕੀਤਾ। ਮਨਜੀਤ ਸੇਖੋਂ, ਰਾਜ ਲਾਲੀ, ਡਾ. ਗੁਰਸ਼ਰਨ ਸਿੰਘ ਸੋਹਲ ਵਿਸ਼ੇਸ਼ ਮਹਿਮਾਨ ਸਨ। ਮਨਜੀਤ ਸੇਖੋਂ ਨੇ ਆਪਣੀ ਸੱਸ ਨੂੰ ਸਮਰਪਿਤ ਇਕ ਭਾਵਪੂਰਤ ਗੀਤ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਸਤਿਕਾਰਿਤ ਕਵੀਆਂ ਵਿੱਚ ਡਾ. ਰਵਿੰਦਰ ਕੌਰ ਭਾਟੀਆ, ਰਾਜਬੀਰ ਕੌਰ ਗਰੇਵਾਲ, ਪੋਲੀ ਬਰਾੜ, ਪ੍ਰਭਜੋਤ ਸੱਭਰਵਾਲ ਤੇ ਨਰਿੰਦਰ ਮਠਾਰੂ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਪ੍ਰੋ. ਕੁਲਜੀਤ ਕੌਰ, ਡਾ ਬਲਜੀਤ ਕੌਰ ਰਿਆੜ, ਡਾ. ਜੀ ਐਸ ਅਨੰਦ, ਦੀਪ ਕੁਲਦੀਪ ਰੱਛਪਾਲ ਕੌਰ ਗਿੱਲ, ਨਦੀਮ ਅਫ਼ਜ਼ਲ , ਅਮਨਬੀਰ ਸਿੰਘ ਧਾਮੀ ਨੇ ਬਹੁਤ ਸੋਹਣੇ ਅਹਿਸਾਸ ਵਾਲੇ ਸਮਾਜਿਕ ਵਿਸ਼ਿਆਂ ਉੱਪਰ ਅਤੇ ਮੁਹੱਬਤ ਤੇ ਲਿੱਖੀਆਂ ਰਚਨਾਵਾਂ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਰਮਿੰਦਰ ਵਾਲੀਆ ਨੇ ਵੀ ਇਸ ਸ਼ਾਨਦਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਵਿੱਚ ਹਾਜ਼ਰੀਨ ਮੈਂਬਰਜ਼ ਤੇ ਪ੍ਰਬੰਧਕਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ। ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …