Breaking News

ਘਪਲ਼ੇ

ਘਪਲ਼ੇ ਕਰਨਹੈਰਾਨ ਓ ਰੱਬਾ।
ਮੇਰਾਭਾਰਤਮਹਾਨ ਓ ਰੱਬਾ।

ਰੇਤਾ ਖਾ ਗਏ ਬਜਰੀ ਖਾ ਗਏ।
ਬਾਕੀਸਭਵੀ ਗਹਿਣੇ ਪਾ ਗਏ।
ਇਹ ਲੋਕੀਬੜੇ ਸ਼ੈਤਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਸੜਕਾਂ ਉੱਤੇ ਲੁੱਕ ਨਾਪਾਉਂਦੇ।
ਐਵੇਂ ਵਾਧੂਟੈਕਸਵਧਾਉਂਦੇ।
ਨੇਤਾ ਕਈ ਬੇਈਮਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਕੀੜੇਮਾਰਦਵਾਈਆਂ ਨਕਲੀ।
ਬੀਜ਼ ਤੇ ਖਾਦਾਂ ਵੀਨਾਅਸਲੀ।
ਵੇਚਣਵੀਨਾਲਸ਼ਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਨਕਲੀਸੀਮੈਂਟ ਪੁੱਲ਼ਾਂ ‘ਤੇ ਲਾਉਂਦੇ।
ਥੋੜ੍ਹਾਪਾਉਂਦੇ ਵੱਧ ਦਿਖਾਉਂਦੇ।
ਲੁੱਟਣ ਵੱਲ ਧਿਆਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਲੁੱਟ ਕੇ ਇਹ ਖਜ਼ਾਨਾ ਖਾ ਗਏ।
ਮੂਲ਼ਸਣੇ ਬਿਆਨਾ ਖਾ ਗਏ।
ਕਿਹੋ ਜਿਹੇ ਇਨਸਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।
ਪੈਸਾ ਖਾ ਗਏ ਕਈ ਖੱਡਾਂ ‘ਚੋਂ।
ਕੱਢ ਲੈਣਗੇ ਹੁਣ ਹੱਡਾਂ ‘ਚੋਂ।
ਲਾਲੈਣਭਾਵੇਂ ਤਾਣ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਸ਼ਰਮਦਾਘਾਟਾ ਪੰਜ ਪੈਨਸ਼ਨਾਂ।
ਗਰੀਬਵਿਚਾਰਾ ਵਿੱਚ ਟੈਨਸ਼ਨਾਂ।
ਕਰੀਏ ਦੁੱਖ ਬਿਆਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਕਰਜ਼ੇ ਹੇਠਕਿਸਾਨ ਹੋ ਗਿਆ।
ਗਲ਼ ਵਿੱਚ ਰੱਸਾ ਆਮ ਹੋ ਗਿਆ।
ਮੰਜ਼ਿਲਬਣੀਸ਼ਮਸ਼ਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਅਬਲਾ ਨੂੰ ਲੁੱਟ ਲੈਣ ਦਰਿੰਦੇ।
ਚੱਲਣ ਵੀ ਕੋਈ ਕੇਸ ਨਾ ਦਿੰਦੇ।
ਨਾਮਿਲੇ ਸਬੂਤ, ਨਿਸ਼ਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।
ਰਿਸ਼ਵਤਖੋਰੀਆਮ ਹੋ ਗਈ।
ਘਰਨੋਟਾਂ ਦੀ ਦੁਕਾਨ ਹੋ ਗਈ।
ਬੋਲਣਝੂਠਤੂਫ਼ਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਇਹ ਵੋਟਾਂ ਵੇਲ਼ੇ ਲਾਰੇ ਲਾੳੇਂਦੇ।
ਮਗਰੋਂ ਕਦੇ ਨਾ ਮੂੰਹ ਦਿਖਾਉਂਦੇ।
ਰਿਹਾਨਾਦੀਨਈਮਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਦਵਾਈਆਂ ਦਾਹਾਲਵੀਮਾੜਾ।
ਉੱਤੋਂ ਚੜ੍ਹਿਆਸਾਲਵੀਮਾੜਾ।
ਕਰੋਨਾ ਕੱਢੀ ਜਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਹੁਣ ਤਾਂ ਸ਼ਰ੍ਹੇਆਮ ਹੋਏ ਇਹ।
ਤਾਂਹੀਸਭਬਦਨਾਮ ਹੋਏ ਇਹ।
ਬਣਬੈਠੇ ਪ੍ਰਧਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਉਹ ਆਪੇ ਦੇਵੇ ਮੱਤ ਇਹਨਾਂ ਨੂੰ।
ਲੁੱਟ ਦੀਹਟ ‘ਜੇ ਲੱਤ ਇਹਨਾਂ ਨੂੰ।
ਰਹੀਏ ਕਿਉਂ ਪ੍ਰੇਸ਼ਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।

ਲੋਕਸੇਵਾਵੀਕਰਨਬਥੇਰੇ।
ਜੀਣਦੇਸ਼ਲਈ, ਮਰਨਬਥੇਰੇ।
‘ਹਕੀਰ’ ਜਾਈਏ ਕੁਰਬਾਨ ਓ ਰੱਬਾ।
ਘਪਲ਼ੇ ਕਰਨਹੈਰਾਨ ਓ ਰੱਬਾ।
– ਸੁਲੱਖਣ ਮਹਿਮੀ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …